ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕੋਠੀ ’ਚ ਅੱਗ ਲੱਗੀ

ਖੇਤਰੀ ਪ੍ਰਤੀਨਿਧ ਐੱਸਏਐੱਸ ਨਗਰ(ਮੁਹਾਲੀ), 8 ਜੁਲਾਈ ਮੁਹਾਲੀ ਦੇ ਫੇਜ਼ ਸੱਤ ਦੀ ਕੋਠੀ ਨੰਬਰ-1669 ਵਿੱਚ ਅੱਜ ਸਵੇਰੇ ਅੱਗ ਲੱਗ ਗਈ। ਇਸ ਸਮੇਂ ਘਰ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਤੇ ਪਰਿਵਾਰ ਦੇ ਮੈਂਬਰ ਖਾਟੂ ਸ਼ਿਆਮ (ਰਾਜਸਥਾਨ) ਮੱਥਾ ਟੇਕਣ ਗਏ ਹੋਏ ਸਨ।...
Advertisement

ਖੇਤਰੀ ਪ੍ਰਤੀਨਿਧ

ਐੱਸਏਐੱਸ ਨਗਰ(ਮੁਹਾਲੀ), 8 ਜੁਲਾਈ

Advertisement

ਮੁਹਾਲੀ ਦੇ ਫੇਜ਼ ਸੱਤ ਦੀ ਕੋਠੀ ਨੰਬਰ-1669 ਵਿੱਚ ਅੱਜ ਸਵੇਰੇ ਅੱਗ ਲੱਗ ਗਈ। ਇਸ ਸਮੇਂ ਘਰ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਤੇ ਪਰਿਵਾਰ ਦੇ ਮੈਂਬਰ ਖਾਟੂ ਸ਼ਿਆਮ (ਰਾਜਸਥਾਨ) ਮੱਥਾ ਟੇਕਣ ਗਏ ਹੋਏ ਸਨ। ਕੋਠੀ ਵਿੱਚੋਂ ਅੱਗ ਦੀਆਂ ਲਾਟਾਂ ਤੇ ਧੂੰਆਂ ਦੇਖ ਕੇ ਗੁਆਂਢੀ ਇਕੱਤਰ ਹੋ ਗਏ। ਉਨ੍ਹਾਂ ਪਰਿਵਾਰ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਅਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਫ਼ਾਇਰ ਸਟੇਸ਼ਨ ਸੈਕਟਰ-78 ਤੋਂ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਦਰਵਾਜ਼ਿੰਆਂ ਦੇ ਜਿੰਦੇ ਤੋੜ ਕੇ ਅੱਗ ਬੁਝਾਈ। ਅੱਗ ਨਾਲ ਕੋਠੀ ਵਿੱਚ ਚੱਲਦੀ ਅਗਰਵਾਲ ਆਯੁਰਵੈਦਾ ਨਾਮੀ ਫ਼ਰਮ ਦੀਆਂ ਦਵਾਈਆਂ ਸੜ ਗਈਆਂ। ਪਤਾ ਲੱਗਣ ’ਤੇ ਮਾਲਕ ਵੀ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਅੱਗ ਨਾਲ ਉਨ੍ਹਾਂ ਦੇ ਦੋ ਕਮਰੇ ਬੁਰੀ ਤਰ੍ਹਾਂ ਸੜ ਗਏ ਅਤੇ ਦਵਾਈਆਂ ਤੇ ਹੋਰ ਵਸਤਾਂ ਦਾ 25-30 ਲੱਖ ਰੁਪਏ ਦਾ ਨੁਕਸਾਨ ਹੋ ਗਿਆ।

Advertisement