DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖਵਾਜਾ ਪੀਰ ਮੰਦਰ ਵਿੱਚ ਮੇਲਾ ਭਰਿਆ

ਸਥਾਨਕ ਖਵਾਜਾ ਪੀਰ ਮੰਦਰ ਵਿੱਚ ਦੋ ਰੋਜ਼ਾ ਸਾਲਾਨਾ ਮੇਲਾ ਕਰਵਾਇਆ ਗਿਆ। ਇਸ ਦੌਰਾਨ ਦੋ ਦਿਨ ਗਾਇਨ ਦਰਬਾਰ ਅਤੇ ਭੰਡਾਰੇ ਕੀਤੇ ਗਏ। ਸਮਾਗਮ ਵਿੱਚ ਗਾਇਕ ਪ੍ਰੇਮ ਸੰਧੂ, ਬੀ ਮਾਹੀ ਅਤੇ ਨੋਨੀ ਸੈਣੀ ਵੱਲੋਂ ਖਵਾਜਾ ਪੀਰ ਦਾ ਗੁਣ-ਗਾਣ ਕੀਤਾ ਗਿਆ। ਮੇਲੇ ਦੇ...
  • fb
  • twitter
  • whatsapp
  • whatsapp
Advertisement

ਸਥਾਨਕ ਖਵਾਜਾ ਪੀਰ ਮੰਦਰ ਵਿੱਚ ਦੋ ਰੋਜ਼ਾ ਸਾਲਾਨਾ ਮੇਲਾ ਕਰਵਾਇਆ ਗਿਆ। ਇਸ ਦੌਰਾਨ ਦੋ ਦਿਨ ਗਾਇਨ ਦਰਬਾਰ ਅਤੇ ਭੰਡਾਰੇ ਕੀਤੇ ਗਏ। ਸਮਾਗਮ ਵਿੱਚ ਗਾਇਕ ਪ੍ਰੇਮ ਸੰਧੂ, ਬੀ ਮਾਹੀ ਅਤੇ ਨੋਨੀ ਸੈਣੀ ਵੱਲੋਂ ਖਵਾਜਾ ਪੀਰ ਦਾ ਗੁਣ-ਗਾਣ ਕੀਤਾ ਗਿਆ। ਮੇਲੇ ਦੇ ਪਹਿਲਾ ਦਿਨ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਨੇ ਸਮਾਗਮ ਵਿੱਚ ਸ਼ਿਰਕਤ ਕੀਤਾ ਤੇ ਸਰਧਾ ਦੇ ਫੁੱਲ ਭੇਟ ਕੀਤੇ। ਖਵਾਜਾ ਮੰਦਰ ਕਮੇਟੀ ਦੇ ਪ੍ਰਧਾਨ ਦਿਲਬਾਗ ਸਿੰਘ ਪਰਮਾਰ ਵੱਲੋਂ ਰਾਣਾ ਕੇਪੀ ਸਿੰਘ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਦੇ ਨਾਲ ਨਗਰ ਕੌਸਲ ਨੰਗਲ ਦੇ ਪ੍ਰਧਾਨ ਸੰਜੇ ਸਾਹਨੀ ਵੀ ਹਾਜ਼ਰ ਸਨ। ਸਮਾਗਮ ਦੇ ਪਹਿਲੇ ਦਿਨ ਝੰਡਾ ਚੜ੍ਹਾਉਣ ਦੀ ਰਸਮ ਨੌਜਵਾਨ ਸੇਵਾ ਸੰਮਤੀ ਰਾਜ ਨਗਰ ਵੱਲੋਂ ਕੀਤੀ ਗਈ। ਦੂਜੇ ਦਿਨ ਗਾਇਨ ਦਰਬਾਰ ਵਿੱਚ ਗਾਇਕ ਸੋਨੀ ਸੁਲਤਾਨ, ਹੈਪੀ ਬਲਰਾਜ, ਹੈਪੀ ਸ਼ਾਹਬਾਜ਼, ਸੋਨੀ ਸਾਗਰ ਅਤੇ ਗੁਰਦਿਆਲ ਗੋਲਡੀ ਭਜਨ ਗਾਏ। ਭਾਜਪਾ ਆਗੂ ਅਰਵਿੰਦ ਮਿੱਤਲ ਨੇ ਸਾਥੀਆਂ ਸਮੇਤ ਖਵਾਜਾ ਮੰਦਰ ਪਹੁੰਚ ਕੇ ਮੱਥਾ ਟੇਕਿਆਂ। ਇਸ ਦੌਰਾਨ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਵਰਣ ਦੇਵ ਮੰਦਰ ਨੇੜੇ ਖਵਾਜਾ ਪੀਰ ਮੰਦਰ ਵਿਖੇ ਬੇੜਾ ਛੱਡਣ ਦੀ ਰਸਮ ਅਦਾ ਕੀਤੀ। ਇਸ ਮੌਕੇ ਨਗਰ ਕੌਂਸਲ ਨੰਗਲ ਪ੍ਰਧਾਨ ਸੰਜੈ ਸਾਹਨੀ, ਸਤਨਾਮ ਸਿੰਘ, ਕੌਂਸਲਰ ਦੀਪਕ ਨੰਦਾ, ਤਰਸੇਮ ਲਾਲ ਮੱਟੂ, ਦਿਲਬਾਗ ਸਿੰਘ ਪਰਮਾਰ, ਰਾਜੇਸ਼ ਮਹਿਤਾ, ਜਗਦੀਸ਼ ਜੱਗੀ ਆਦਿ ਹਾਜ਼ਰ ਸਨ।

Advertisement
Advertisement
×