ਕੈਂਪ ਦੌਰਾਨ 74 ਯੂਨਿਟ ਖੂਨ ਇਕੱਤਰ
ਜਗਮੋਹਨ ਸਿੰਘ
ਰੂਪਨਗਰ, 7 ਜੁਲਾਈ
ਇੱਥੇ ਸੈਣੀ ਭਵਨ ਰੂਪਨਗਰ ਵਿੱਚ ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ ਵੱਲੋਂ 24ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਰਜਨੀ ਹਰਬਲ ਮਲਿਕਪੁਰ, ਜ਼ਿਲ੍ਹਾ ਪੁਲੀਸ ਸਾਂਝ ਕੇਂਦਰ ਰੂਪਨਗਰ, ਗੁਰੂ ਨਾਨਕ ਕਰਿਆਨਾ ਸਟੋਰ ਪਪਰਾਲਾ, ਯੈੱਸ ਬੈਂਕ, ਰਾਕ ਸਟਾਰ ਕਲੱਬ ਤੇ ਰੋਟਰੀ ਕਲੱਬ ਦੇ ਸਹਿਯੋਗ ਨਾਲ ਸੈਣੀ ਭਵਨ ਰੂਪਨਗਰ ਦੇ ਪ੍ਰਧਾਨ ਅਜਮੇਰ ਸਿੰਘ ਤੰਬੜ ਦੀ ਦੇਖ ਰੇਖ ਅਧੀਨ ਲਗਾਏ ਕੈਂਪ ਦੌਰਾਨ ਰੋਟਰੀ ਐਂਡ ਬਲੱਡ ਬੈਂਕ ਸੁਸਾਇਟੀ ਰਿਸੋਰਸ ਸੈਂਟਰ ਚੰਡੀਗੜ੍ਹ ਦੀ ਟੀਮ ਨੇ 74 ਯੂਨਿਟ ਖੂਨ ਇਕੱਤਰ ਕੀਤਾ। ਇਸ ਮੌਕੇ ਮਾਲ ਮੰਤਰੀ ਪੰਜਾਬ ਹਰਦੀਪ ਸਿੰਘ ਮੁੰਡੀਆਂ ਵੱਲੋਂ ਦਿੱਤੀ 5 ਲੱਖ, ਇੰਜੀ. ਭਗਵਾਨ ਸਿੰਘ ਪੰਚਕੂਲਾ ਵੱਲੋਂ 4 ਲੱਖ ਤੇ ਹਰਮਿੰਦਰ ਕੌਰ ਰੂਪਨਗਰ ਵੱਲੋਂ ਭੇਟ ਕੀਤੀ ਇੱਕ ਲੱਖ ਰੁਪਏ ਦੀ ਮਾਲੀ ਮੱਦਦ ਨਾਲ ਉਸਾਰੇ ਮਿੰਨੀ ਹਾਲ ਦਾ ਨੀਂਹ ਪੱਥਰ ਵੀ ਰੱਖਿਆ ਗਿਆ। ਖੂਨਦਾਨ ਕੈਂਪ ਦੌਰਾਨ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਮੁੱਖ ਮਹਿਮਾਨ ਵੱਜੋਂ ਤੇ ਆਦਿ ਨੇ ਵਿਸੇ਼ਸ਼ ਮਹਿਮਾਨਾਂ ਵੱਜੋਂ ਹਾਜ਼ਰੀ ਭਰੀ। ਕੈਂਪ ਨੂੰ ਸਫਲ ਬਣਾਉਣ ਵਿੱਚ ਬਲਬੀਰ ਸਿੰਘ ਸੈਣੀ, ਕੈਪਟਨ ਹਾਕਮ ਸਿੰਘ, ਰਾਮ ਸਿੰਘ ਸੈਣੀ, ਰਾਜਿੰਦਰ ਸਿੰਘ ਨਨੂਆ, ਬਹਾਦਰਜੀਤ ਸਿੰਘ, ਅਮਰਜੀਤ ਸਿੰਘ, ਡਾ. ਹਰਚਰਨ ਦਾਸ, ਐਡਵੋਕੇਟ ਰਾਵਿੰਦਰ ਸਿੰਘ ਮੁੰਡਰਾ, ਰਾਜਿੰਦਰ ਸਿੰਘ ਗਿਰਨ, ਪ੍ਰਿਤਪਾਲ ਸਿੰਘ, ਦਲਜੀਤ ਸਿੰਘ, ਜਗਦੇਵ ਸਿੰਘ, ਸੁਰਿੰਦਰ ਸਿੰਘ, ਡਾ. ਜਸਵੰਤ ਕੌਰ ਸੈਣੀ, ਪ੍ਰਿੰਸੀਪਲ ਰਾਵਿੰਦਰ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ।