ਏਟੀਐੱਮ ਕਾਰਡ ਬਦਲ ਕੇ 68 ਹਜ਼ਾਰ ਰੁਪਏ ਕਢਵਾਏ
ਨਿੱਜੀ ਪੱਤਰ ਪ੍ਰੇਰਕ ਡੇਰਾਬੱਸੀ, 18 ਜੁਲਾਈ ਪਿੰਡ ਭਾਂਖਰਪੁਰ ਵਿੱਚ ਏਟੀਐੱਮ ਤੋਂ ਪੈਸੇ ਕਢਵਾਉਣ ਗਏ ਵਿਅਕਤੀ ਦਾ ਇੱਕ ਨੌਸਰਬਾਜ਼ ਨੇ ਏਟੀਐੱਮ ਕਾਰਡ ਬਦਲ ਲਿਆ ਅਤੇ 68 ਹਜ਼ਾਰ ਰੁਪਏ ਕੱਢਵਾ ਲਏ। ਪੁਲੀਸ ਨੇ ਸ਼ਿਕਾਇਤ ਮਿਲਣ ਮਗਰੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ...
Advertisement
ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 18 ਜੁਲਾਈ
Advertisement
ਪਿੰਡ ਭਾਂਖਰਪੁਰ ਵਿੱਚ ਏਟੀਐੱਮ ਤੋਂ ਪੈਸੇ ਕਢਵਾਉਣ ਗਏ ਵਿਅਕਤੀ ਦਾ ਇੱਕ ਨੌਸਰਬਾਜ਼ ਨੇ ਏਟੀਐੱਮ ਕਾਰਡ ਬਦਲ ਲਿਆ ਅਤੇ 68 ਹਜ਼ਾਰ ਰੁਪਏ ਕੱਢਵਾ ਲਏ। ਪੁਲੀਸ ਨੇ ਸ਼ਿਕਾਇਤ ਮਿਲਣ ਮਗਰੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰਾਜ ਕੁਮਾਰ ਵਾਸੀ ਤ੍ਰਿਵੇਦੀ ਕੈਂਪ ਨੇ ਦੱਸਿਆ ਕਿ ਉਹ ਅੱਜ ਪਿੰਡ ਭਾਂਖਰਪੁਰ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਏਟੀਐੱਮ ਤੋਂ ਪੈਸੇ ਕੱਢਵਾਉਣ ਲਈ ਗਿਆ ਸੀ। ਏਟੀਐਮ ਮਸ਼ੀਨ ਵਿੱਚ ਪੈਸੇ ਨਾ ਨਿਕਲਣ ਕਾਰਨ ਉਹ ਉਥੇ ਖੜ੍ਹੀ ਦੋ ਔਰਤਾਂ ਨਾਲ ਗੱਲਬਾਤ ਕਰਨ ਲੱਗ ਗਿਆ। ਇਸ ਦੌਰਾਨ ਦੋ ਨੌਜਵਾਨ ਮੂੰਹ ’ਤੇ ਮਾਸਕ ਲਗਾ ਕੇ ਅੰਦਰ ਦਾਖ਼ਲ ਹੋਏ ਚਲਾਕੀ ਨਾਲ ਉਸ ਦਾ ਕਾਰਡ ਬਦਲ ਲਿਆ। ਜਦ ਉਹ ਘਰ ਪਹੁੰਚਿਆ ਤਾਂ ਸਾਹਮਣੇ ਆਇਆ ਕਿ ਉਸਦੇ ਏਟੀਐਮ ਵਿੱਚੋਂ 68 ਹਜ਼ਾਰ ਰੁਪਏ ਨਿਕਲ ਗਏ ਹਨ। ਪੁਲੀਸ ਨੇ ਸ਼ਿਕਾਇਤ ਮਿਲਣ ਮਗਰੋਂ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement
×