ਚਮਕੌਰ ਸਾਹਿਬ ਬਲਾਕ ਲਈ 54 ਉਮੀਦਵਾਰਾਂ ਨੇ ਕਾਗਜ਼ ਭਰੇ
ਚਮਕੌਰ ਸਾਹਿਬ ਬਲਾਕ ਸਮਿਤੀ ਦੇ 15 ਜ਼ੋਨਾਂ ਲਈ ਨਾਮਜ਼ਦਗੀ ਦਾਖ਼ਲ ਕਰਨ ਦੇ ਅੱਜ ਅੰਤਿਮ ਦਿਨ ਵੱਖ ਵੱਖ ਪਾਰਟੀਆਂ ਦੇ 54 ਉਮੀਦਵਾਰਾਂ ਨੇ ਨਾਮਜ਼ਦਗੀ ਕਾਗਜ਼ ਐੱਸ ਡੀ ਐੱਮ-ਕਮ-ਰਿਟਰਨਿੰਗ ਅਫ਼ਸਰ ਅਮਰੀਕ ਸਿੰਘ ਸਿੱਧੂ ਦੇ ਦਫ਼ਤਰ ਵਿੱਚ ਦਾਖ਼ਲ ਕਰਵਾਏ। ਐੱਸ ਡੀ ਐੱਮ ਸਿੱਧੂ...
ਚਮਕੌਰ ਸਾਹਿਬ ਬਲਾਕ ਸਮਿਤੀ ਦੇ 15 ਜ਼ੋਨਾਂ ਲਈ ਨਾਮਜ਼ਦਗੀ ਦਾਖ਼ਲ ਕਰਨ ਦੇ ਅੱਜ ਅੰਤਿਮ ਦਿਨ ਵੱਖ ਵੱਖ ਪਾਰਟੀਆਂ ਦੇ 54 ਉਮੀਦਵਾਰਾਂ ਨੇ ਨਾਮਜ਼ਦਗੀ ਕਾਗਜ਼ ਐੱਸ ਡੀ ਐੱਮ-ਕਮ-ਰਿਟਰਨਿੰਗ ਅਫ਼ਸਰ ਅਮਰੀਕ ਸਿੰਘ ਸਿੱਧੂ ਦੇ ਦਫ਼ਤਰ ਵਿੱਚ ਦਾਖ਼ਲ ਕਰਵਾਏ।
ਐੱਸ ਡੀ ਐੱਮ ਸਿੱਧੂ ਨੇ ਦੱਸਿਆ ਕਿ ਸਭ ਤੋਂ ਵੱਧ ਨਾਮਜ਼ਦਗੀ ਪੇਪਰ 5-5 ਉਮੀਦਵਾਰਾਂ ਵੱਲੋਂ ਕਸਬਾ ਬੇਲਾ ਅਤੇ ਕਸਬਾ ਬਹਿਰਾਮਪੁਰ ਬੇਟ ਜ਼ੋਨ ਤੋਂ ਦਾਖ਼ਲ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ੋਨ ਝੱਲੀਆਂ ਕਲਾਂ ਤੋਂ 2, ਜ਼ੋਨ ਬਾਲਸੰਢਾ ਤੋਂ 4, ਜ਼ੋਨ ਰੋਲੂਮਾਜਰਾ, ਪਿੱਪਲਮਾਜਰਾ, ਬਰਸਾਲਪੁਰ ਅਤੇ ਜ਼ੋਨ ਸੰਧੂਆਂ ਤੋਂ 3-3, ਜ਼ੋਨ ਰਸੀਦਪੁਰ ਅਤੇ ਜ਼ੋਨ ਖੋਖਰਾਂ ਤੋਂ 4-4, ਜ਼ੋਨ ਬਹਿਰਾਮਪੁਰ ਬੇਟ ਤੋਂ 5, ਜ਼ੋਨ ਮਹਿਤੋਤ ਤੋਂ 4, ਜ਼ੋਨ ਕਸਬਾ ਬੇਲਾ ਤੋਂ 5, ਜ਼ੋਨ ਟੱਪਰੀਆਂ ਘੜੀਸਪੁਰ ਤੋਂ 3, ਜ਼ੋਨ ਹਾਫਿਜ਼ਾਬਾਦ ਤੋਂ 3, ਜ਼ੋਨ ਭਲਿਆਣ ਤੋਂ 4 ਅਤੇ ਜ਼ੋਨ ਮਾਹਲਾਂ ਝੱਲੀਆਂ ਤੋਂ 2 ਉਮੀਦਵਾਰਾਂ ਵੱਲੋਂ ਆਪੋ-ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ 5 ਦਸੰਬਰ ਨੂੰ ਇਨ੍ਹਾਂ ਪੇਪਰਾਂ ਦੀ ਪੜਤਾਲ ਕੀਤੀ ਜਾਵੇਗੀ। ਸ੍ਰੀ ਸਿੱਧੂ ਨੇ ਦੱਸਿਆ ਕਿ ਨਾਮਜ਼ਦਗੀ ਪੇਪਰ ਦਾਖ਼ਲ ਕਰਨ ਦੀ ਪ੍ਰਕਿਰਿਆ ਪਾਰਦਰਸ਼ੀ ਨਾਲ ਕੀਤੀ ਗਈ ਹੈ, ਜਿਸ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ।
ਇਸੇ ਦੌਰਾਨ ਡੀ ਐੱਸ ਪੀ ਮਨਜੀਤ ਸਿੰਘ ਔਲਖ ਨੇ ਦੱਸਿਆ ਕਿ ਬਲਾਕ ਸਮਿਤੀ ਚੋਣਾਂ ਲਈ ਉਮੀਦਵਾਰਾਂ ਵੱਲੋਂ ਸ਼ਾਂਤਮਈ ਮਾਹੌਲ ਵਿੱਚ ਨਾਮਜ਼ਦਗੀ ਪੇਪਰ ਦਾਖ਼ਲ ਕਰਵਾਏ ਗਏ ਹਨ। ਸ੍ਰੀ ਔਲਖ ਨੇ ਕਿਹਾ ਕਿ ਬਲਾਕ ਸਮਿਤੀ ਵਿੱਚ ਜ਼ਿਲ੍ਹਾ ਪਰਿਸ਼ਦ ਚੋਣਾਂ ’ਚ ਕਿਸੇ ਵੀ ਸ਼ਰਾਰਤੀ ਅਨਸਰ ਤੇ ਸਮਾਜ ਵਿਰੋਧੀ ਅਨਸਰ ਨੂੰ ਇਸ ਪਵਿੱਤਰ ਸਬ-ਡਿਵੀਜ਼ਨ ਦਾ ਮਾਹੌਲ ਖ਼ਰਾਬ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਭੁਪਿੰਦਰ ਸਿੰਘ ਅਬਜ਼ਰਵਰ ਨਿਯੁਕਤ
ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਆਈ ਏ ਐੱਸ ਭੁਪਿੰਦਰ ਸਿੰਘ ਨੂੰ ਜ਼ਿਲ੍ਹਾ ਰੂਪਨਗਰ ਲਈ ਬਤੌਰ ਚੋਣ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਦੇ ਮੱਦੇਨਜ਼ਰ ਉਮੀਦਵਾਰ ਅਤੇ ਆਮ ਪਿੰਡਾਂ ਦੇ ਲੋਕ ਚੋਣ ਅਬਜ਼ਰਵਰ ਭੁਪਿੰਦਰ ਸਿੰਘ ਨਾਲ ਸਰਕਾਰੀ ਕੰਮ ਵਾਲੇ ਦਿਨਾਂ ਵਿੱਚ ਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਕੈਨਾਲ ਰੈਸਟ ਹਾਊਸ ਰੂਪਨਗਰ ਸਾਹਮਣੇ ਦਫ਼ਤਰ ਡਿਪਟੀ ਕਮਿਸ਼ਨਰ ਰੂਪਨਗਰ ਵਿੱਚ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਚੋਣਾਂ ਸਬੰਧੀ ਉਨ੍ਹਾਂ 94174-00085 ਨੰਬਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ।

