ਪੰਜਾਬ ਪੁਲੀਸ ਦੇ 5 ਆਈਪੀਐੱਸ ਅਧਿਕਾਰੀਆਂ ਸਣੇ 52 ਜਣਿਆਂ ਦੇ ਤਬਾਦਲੇ
ਪੰਜਾਬ ਸਰਕਾਰ ਨੇ ਸੂਬੇ ਦੇ ਪੁਲੀਸ ਪ੍ਰਸ਼ਾਸਨ ਵਿੱਚ ਵੱਡਾ ਫੇਰ ਬਦਲ ਕਰਦਿਆਂ 5 ਆਈਪੀਐੱਸ ਅਧਿਕਾਰੀਆਂ ਸਣੇ 52 ਜਣਿਆਂ ਦੇ ਤਬਾਦਲੇ ਕੀਤੇ ਹਨ। ਇਹ ਆਦੇਸ਼ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਲੋਕ ਸ਼ੇਖਰ ਵੱਲੋਂ ਜਾਰੀ ਕੀਤੇ ਗਏ ਹਨ।...
Advertisement
ਪੰਜਾਬ ਸਰਕਾਰ ਨੇ ਸੂਬੇ ਦੇ ਪੁਲੀਸ ਪ੍ਰਸ਼ਾਸਨ ਵਿੱਚ ਵੱਡਾ ਫੇਰ ਬਦਲ ਕਰਦਿਆਂ 5 ਆਈਪੀਐੱਸ ਅਧਿਕਾਰੀਆਂ ਸਣੇ 52 ਜਣਿਆਂ ਦੇ ਤਬਾਦਲੇ ਕੀਤੇ ਹਨ। ਇਹ ਆਦੇਸ਼ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਲੋਕ ਸ਼ੇਖਰ ਵੱਲੋਂ ਜਾਰੀ ਕੀਤੇ ਗਏ ਹਨ। ਸੂਬਾ ਸਰਕਾਰ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਆਈਪੀਐੱਸ ਅਧਿਕਾਰੀ ਡਾ. ਐੱਸ ਭੂਪਤੀ ਨੂੰ ਆਈਜੀ ਪ੍ਰੋਵਿਸਨਿੰਗ ਪੰਜਾਬ, ਗੁਰਦਿਆਲ ਸਿੰਘ ਨੂੰ ਆਈਜੀ ਇੰਟੈਲੀਜੈਂਸ ਪੰਜਾਬ, ਸੁਖਵੰਤ ਸਿੰਘ ਗਿੱਲ ਨੂੰ ਡੀਆਈਜੀ ਫਿਰੋਜ਼ਪੁਰ ਰੇਂਜ, ਸ੍ਰੀਨਿਵੀਨੇਲਾ ਨੂੰ ਏਡੀਸੀਪੀ-2 ਅੰਮ੍ਰਿਤਸਰ ਅਤੇ ਦਿਲਪ੍ਰੀਤ ਸਿੰਘ ਨੂੰ ਐੱਸਪੀ ਸਿਟੀ ਮੁਹਾਲੀ ਲਗਾਇਆ ਗਿਆ ਹੈ। ਇਸੇ ਤਰ੍ਹਾਂ 47 ਹੋਰ ਸੀਨੀਅਰ ਪੁਲੀਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।
Advertisement
Advertisement
Advertisement
×