ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅਵਾਰਾਗਰਦੀ ਦੇ ਦੋਸ਼ ਹੇਠ 39 ਕਾਬੂ

ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਚਲਾਈ ਮੁਹਿੰਮ
Advertisement

 

ਪੁਲੀਸ ਵੱਲੋਂ ਦੇਰ ਰਾਤ ਤੱਕ ਅਵਾਰਾਗਰਦੀ ਕਰਨ ਦੇ ਦੋਸ਼ ਹੇਠ 39 ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਡੀ.ਐਸ.ਪੀ. ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਐਸ.ਐਸ.ਪੀ. ਮੁਹਾਲੀ ਹਰਮਨ ਹੰਸ ਦੀ ਅਗਵਾਈ ਹੇਠ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਪੁਲੀਸ ਵੱਲੋਂ ਦੇਰ ਰਾਤ ਵੇਲੇ ਨਾਈਟ ਅਪਰੇਸ਼ਨ ਚਲਾਇਆ ਗਿਆ। ਇਸ ਤਹਿਤ ਪੁਲੀਸ ਵੱਲੋਂ ਲੰਘੇ ਦੋ ਦਿਨਾਂ ਵਿੱਚ 39 ਸ਼ੱਕੀ ਜਣਿਆਂ ਨੂੰ ਕਾਬੂ ਕਰ ਕੇ ਧਾਰਾ 128 ਬੀ.ਐਨ.ਐਸ.ਐਸ. ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੁਲੀਸ ਗਸ਼ਤ ਦੌਰਾਨ ਉੱਕਤ ਵਿਅਕਤੀ ਦੇਰ ਰਾਤ ਨੂੰ ਬਿਨਾਂ ਕਿਸੇ ਕਾਰਨ ਦੇ ਸ਼ੱਕੀ ਹਾਲਾਤ ਵਿੱਚ ਘੁੰਮਦੇ ਪਾਏ ਗਏ। ਇਹ ਵਿਅਕਤੀ ਦੇਰ ਰਾਤ ਨੂੰ ਬਾਹਰ ਘੁੰਮਣ ਦਾ ਕੋਈ ਵੀ ਸਪਸ਼ਟ ਕਾਰਨ ਨਹੀਂ ਦੇ ਸਕੇ ਜਿਸ ਤਹਿਤ ਇਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸ਼ੱਕੀ ਵਿਅਕਤੀ ਬਾਰੇ ਜਾਣਕਾਰੀ ਮਿਲਣ ’ਤੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਜਾਏ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸ਼ੱਕੀ ਵਿਅਕਤੀ ਹੀ ਇਲਾਕੇ ਵਿੱਚ ਵੱਖ ਵੱਖ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।

Advertisement

ਕੈਪਸ਼ਨ-ਪੁਲੀਸ ਵੱਲੋਂ ਨਾਈਟ ਅਪਰੇਸ਼ਨ ਦੌਰਾਨ ਕਾਬੂ ਕੀਤੇ ਸ਼ੱਕੀ ਵਿਅਕਤੀ। ਫੋਟੋ ਰੂਬਲ

 

Advertisement