ਪ੍ਰਭ ਆਸਰਾ ਦੇ 28 ਖਿਡਾਰੀਆਂ ਦੀ ਕੌਮੀ ਟੀਮਾਂ ਲਈ ਚੋਣ
ਮਿਹਰ ਸਿੰਘ ਕੁਰਾਲੀ, 6 ਜੂਨ ਸ਼ਹਿਰ ਦੀ ਹੱਦ ਅੰਦਰ ਪੈਂਦੇ ਪਡਿਆਲਾ ਦੀ ਸਮਾਜ ਸੇਵੀ ਸੰਸਥਾ ਪ੍ਰਭ ਆਸਰਾ ਸੰਸਥਾ ਦੇ 28 ਖਿਡਾਰੀਆਂ ਦੀ ਵੱਖੋ-ਵੱਖ ਕੌਮੀ ਟੀਮਾਂ ਲਈ ਚੋਣ ਹੋਈ ਹੈ। ਸੰਸਥਾ ਮੁਖੀ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਨੇ ਦੱਸਿਆ...
ਮਿਹਰ ਸਿੰਘ
ਕੁਰਾਲੀ, 6 ਜੂਨ
ਸ਼ਹਿਰ ਦੀ ਹੱਦ ਅੰਦਰ ਪੈਂਦੇ ਪਡਿਆਲਾ ਦੀ ਸਮਾਜ ਸੇਵੀ ਸੰਸਥਾ ਪ੍ਰਭ ਆਸਰਾ ਸੰਸਥਾ ਦੇ 28 ਖਿਡਾਰੀਆਂ ਦੀ ਵੱਖੋ-ਵੱਖ ਕੌਮੀ ਟੀਮਾਂ ਲਈ ਚੋਣ ਹੋਈ ਹੈ।
ਸੰਸਥਾ ਮੁਖੀ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਸੰਸਥਾ ਵਿੱਚ ਰਹਿ ਰਹੇ ਬੱਚਿਆਂ ਵਿੱਚੋਂ 28 ਖਿਡਾਰੀ ਬੈਡਮਿੰਟਨ, ਵਾਲੀਵਾਲ, ਫੁਟਬਾਲ, ਪਾਵਰ-ਲਿਫਟਿੰਗ, ਸਾਈਕਲਿੰਗ, ਬਾਸਕਟਬਾਲ, ਟੇਬਲ-ਟੈਨਿਸ ਆਦਿ ਦੀਆਂ ਕੌਮੀ ਟੀਮਾਂ ਲਈ ਚੁਣੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ 21 ਖਿਡਾਰੀਆਂ ਦੀ ਚੋਣ ਕਿਸੇ ਨਾ ਕਿਸੇ ਇਕੱਲੀ ਖੇਡ ਲਈ ਜਦੋਂਕਿ 7 ਖਿਡਾਰੀਆਂ ਦੀ ਚੋਣ ਇੱਕ ਤੋਂ ਵੱਧ ਖੇਡਾਂ ਲਈ ਹੋਈ ਹੈ। ਜ਼ਿਕਰਯੋਗ ਹੈ ਕਿ ਸੰਸਥਾ ਵਿੱਚ ਰਹਿ ਰਹੇ ਬੱਚਿਆਂ ਨੂੰ ਸਿੱਖਿਆ ਮੁਹਈਆ ਕਰਵਾਉਣ ਦੇ ਨਾਲ ਨਾਲ ਬਾਸਕਟਬਾਲ, ਫੁਟਬਾਲ ਤੇ ਅਥਲੈਟਿਕਸ ਆਦਿ ਦੀ ਸਿਖਲਾਈ ਦੇਣ ਦਾ ਜ਼ਿੰਮਾ ਸੰਸਥਾ ਪ੍ਰਬੰਧਕ ਬੀਬੀ ਰਜਿੰਦਰ ਕੌਰ ਨੇ ਖ਼ੁਦ ਸੰਭਾਲਿਆ ਹੋਇਆ ਹੈ।
ਇਸੇ ਦੌਰਾਨ ਸ਼ਮਸ਼ੇਰ ਸਿੰਘ ਪਡਿਆਲਾ ਨੇ ਅਮਾਇਰਾ ਗਰੁੱਪ ਖਰੜ ਅਤੇ ਵੰਨ ਮੋਰ ਰੈਪ ਜਿਮ ਦੇ ਪ੍ਰਬੰਧਕਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਅਦਾਰਿਆਂ ਵੱਲੋਂ ਸੰਸਥਾ ਦੇ ਬਾਓਲਿੰਗ ਤੇ ਪਾਵਰ-ਲਿਫਟਿੰਗ ਦੇ ਖਿਡਾਰੀਆਂ ਦੀ ਸਿਖਲਾਈ ਵਿੱਚ ਨਿਸ਼ਕਾਮ ਭਾਵਨਾ ਨਾਲ਼ ਯੋਗਦਾਨ ਪਾਇਆ।

