ਜੂਆ ਖੇਡਣ ਦੇ ਦੋਸ਼ ਹੇਠ 23 ਕਾਬੂ
ਅੰਬਾਲਾ ਪੁਲੀਸ ਨੇ ਜੂਆ ਅਤੇ ਸੱਟੇ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਦੋ ਵੱਖ-ਵੱਖ ਥਾਵਾਂ ਤੋਂ 23 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਛਾਉਣੀ ਥਾਣਾ ਹੱਦ ਵਿੱਚ ਰਾਮਬਾਗ ਇਲਾਕੇ ਤੋਂ 21 ਮੁਲਜ਼ਮ ਕਾਬੂ ਕੀਤੇ ਗਏ ਜਿਨ੍ਹਾਂ ਕੋਲੋਂ 76,632 ਰੁਪਏ ਰਕਮ...
Advertisement
ਅੰਬਾਲਾ ਪੁਲੀਸ ਨੇ ਜੂਆ ਅਤੇ ਸੱਟੇ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਦੋ ਵੱਖ-ਵੱਖ ਥਾਵਾਂ ਤੋਂ 23 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਛਾਉਣੀ ਥਾਣਾ ਹੱਦ ਵਿੱਚ ਰਾਮਬਾਗ ਇਲਾਕੇ ਤੋਂ 21 ਮੁਲਜ਼ਮ ਕਾਬੂ ਕੀਤੇ ਗਏ ਜਿਨ੍ਹਾਂ ਕੋਲੋਂ 76,632 ਰੁਪਏ ਰਕਮ ਜ਼ਬਤ ਕੀਤੀ ਗਈ।
ਇਸ ਦੇ ਨਾਲ ਹੀ ਥਾਣਾ ਮਹੇਸ਼ਨਗਰ ਹੱਦ ਵਿੱਚ ਕੇਡੀ ਹਸਪਤਾਲ ਨੇੜੇ ਦੋ ਹੋਰ ਵਿਅਕਤੀਆਂ ਨਰੇਸ਼ ਕੁਮਾਰ ਅਤੇ ਰਿਤੇਸ਼ ਨੂੰ ਜੂਆ ਖੇਡਦੇ ਹੋਏ ਫੜਿਆ ਗਿਆ। ਇਨ੍ਹਾਂ ਕੋਲੋਂ 10,040 ਰੁਪਏ ਮਿਲੇ ਹਨ। ਦੋਵੇਂ ਥਾਵਾਂ ’ਤੇ ਕੇਸ ਦਰਜ ਕਰ ਕੇ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ।
Advertisement
Advertisement
×