ਅੱਗ ਲੱਗਣ ਕਾਰਨ 20 ਵਾਹਨ ਸੜੇ
ਇੱਥੋਂ ਦੇ ਮੱਖਣਮਾਜਰਾ ਵਿੱਚ ਸਥਿਤ ਗੱਡੀਆਂ ਦੀ ਵਰਕਸ਼ਾਪ ਵਿੱਚ ਅੱਜ ਤੜਕੇ ਅਚਾਨਕ ਅੱਗ ਲੱਗ ਗਈ ਹੈ ਜਿਸ ਕਾਰਨ ਲਗਪਗ 20 ਵਾਹਨ ਸੜ ਗਏ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਅੱਠ ਗੱਡੀਆਂ ਨੇ ਕਈ ਘੰਟਿਆਂ ਦੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ...
Advertisement
ਇੱਥੋਂ ਦੇ ਮੱਖਣਮਾਜਰਾ ਵਿੱਚ ਸਥਿਤ ਗੱਡੀਆਂ ਦੀ ਵਰਕਸ਼ਾਪ ਵਿੱਚ ਅੱਜ ਤੜਕੇ ਅਚਾਨਕ ਅੱਗ ਲੱਗ ਗਈ ਹੈ ਜਿਸ ਕਾਰਨ ਲਗਪਗ 20 ਵਾਹਨ ਸੜ ਗਏ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਅੱਠ ਗੱਡੀਆਂ ਨੇ ਕਈ ਘੰਟਿਆਂ ਦੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ ਹੈ। ਹਾਲਾਂਕਿ, ਇਸ ਦੌਰਾਨ ਕਿਸੇ ਕਿਸਮ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ ਹੈ, ਪਰ ਵਰਕਸ਼ਾਪ ਵਿੱਚ ਖੜੀਆਂ 20 ਗੱਡੀਆਂ ਸੜ ਗਈਆਂ ਹਨ। ਇਹ ਅੱਗ ਸਵੇਰੇ 3.30 ਤੋਂ 4 ਵਜੇ ਦਰਮਿਆਨ ਲੱਗੀ ਹੈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਵਰਕਸ਼ਾਪ ਦੇ ਮਾਲਕ ਸੰਤੋਸ਼ ਦਾ ਕਹਿਣਾ ਹੈ ਕਿ ਅੱਗ ਸ਼ਾਰਟ ਸਰਕਟ ਨਾਲ ਲੱਗੀ ਹੈ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਵੱਲੋਂ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
Advertisement
Advertisement
×