ਬਲਾਕ ਸਮਿਤੀ ਚੋਣਾਂ ਲਈ 16 ਨਾਮਜ਼ਦਗੀਆਂ
ਖਰੜ ਅਧੀਨ ਆਉਂਦੇ 15 ਜ਼ੋਨਾਂ ’ਚੋਂ ਅੱਜ ਅੱਠ ਜ਼ੋਨਾਂ ’ਚ 16 ਉਮੀਦਵਾਰਾਂ ਨੇ ਕਾਗਜ਼ ਦਾਖ਼ਲ ਕੀਤੇ ਹਨ। ਐੱਸ ਡੀ ਐੱਮ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ੋਨ 1 ਬੜੀ ਕਰੌਰਾਂ ਤੋਂ ਹੰਸਰਾਜ ਤੇ ਗੁਰਬਚਨ ਸਿੰਘ ਸ਼੍ਰੋਮਣੀ ਅਕਾਲੀ ਦਲ, ਵਾਰਡ 3 ਮੁੱਲਾਂਪੁਰ...
Advertisement
ਖਰੜ ਅਧੀਨ ਆਉਂਦੇ 15 ਜ਼ੋਨਾਂ ’ਚੋਂ ਅੱਜ ਅੱਠ ਜ਼ੋਨਾਂ ’ਚ 16 ਉਮੀਦਵਾਰਾਂ ਨੇ ਕਾਗਜ਼ ਦਾਖ਼ਲ ਕੀਤੇ ਹਨ। ਐੱਸ ਡੀ ਐੱਮ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ੋਨ 1 ਬੜੀ ਕਰੌਰਾਂ ਤੋਂ ਹੰਸਰਾਜ ਤੇ ਗੁਰਬਚਨ ਸਿੰਘ ਸ਼੍ਰੋਮਣੀ ਅਕਾਲੀ ਦਲ, ਵਾਰਡ 3 ਮੁੱਲਾਂਪੁਰ ਗਰੀਬਦਾਸ ਤੋਂ ਜਸਵਿੰਦਰ ਸਿੰਘ ਤੇ ਸਤਨਾਮ ਸਿੰਘ ਸ਼੍ਰੋਮਣੀ ਅਕਾਲੀ ਦਲ, ਵਾਰਡ 7 ਮਾਛੀਪੁਰ ਤੋਂ ਨਿਰਪਾਲ ਸਿੰਘ ‘ਆਪ’, ਬਲਵਿੰਦਰ ਸਿੰਘ ਕਾਂਗਰਸ, ਵਾਰਡ 8 ਸੋਤਲ ਤੋਂ ਰਣਜੀਤ ਸਿੰਘ ‘ਆਪ’, ਬਲਜਿੰਦਰ ਸਿੰਘ ਤੇ ਮੋਹਨ ਸਿੰਘ ਕਾਂਗਰਸ, ਵਾਰਡ 9 ਘੋਗਾ ਤੋਂ ਬਲਵੀਰ ਕੌਰ ਅਤੇ ਦਲਬੀਰ ਸਿੰਘ ‘ਆਪ’, ਰਾਜਵੰਤ ਕੌਰ ਕਾਂਗਰਸ, ਵਾਰਡ 10 ਚੋਲਟਾ ਖੁਰਦ ਤੋਂ ਕੁਲਵਿੰਦਰ ਕੌਰ ‘ਆਪ’, ਵਾਰਡ 11 ਮਜਾਤੜੀ ਜ਼ੋਨ ਤੋਂ ਜਗਜੀਤ ਸਿੰਘ ਅਤੇ ਜਗਵੀਰ ਸਿੰਘ ਕਾਂਗਰਸ, ਜ਼ੋਨ 15 ਚਡਿਆਲਾ ਤੋਂ ਅਮਨਦੀਪ ਸਿੰਘ ਰਾਣਾ ‘ਆਪ’ ਨੇ ਕਾਗਜ਼ ਭਰੇ।
Advertisement
Advertisement
×

