ਜੰਮੂ ਲਈ ਰੱਦ 16 ਰੇਲ ਗੱਡੀਆਂ 2 ਅਕਤੂਬਰ ਤੋਂ ਫਿਰ ਚੱਲਣਗੀਆਂ
ਉੱਤਰੀ ਰੇਲਵੇ ਨੇ ਜੰਮੂ ਲਈ ਰੱਦ ਕੀਤੀਆਂ ਹੋਈਆਂ 16 ਰੇਲ ਗੱਡੀਆਂ 2 ਅਕਤੂਬਰ ਤੋਂ ਮੁੜ ਚਾਲੂ ਕੀਤੇ ਜਾਣ ਦਾ ਐਲਾਨ ਕੀਤਾ ਹੈ। ਡੀਆਰਐਮ ਅੰਬਾਲਾ ਵੱਲੋਂ ਜਾਰੀ ਸੂਚਨਾ ਅਨੁਸਾਰ ਹੜ੍ਹਾਂ ਕਾਰਨ ਜੋ ਪਾੜ ਪਏ ਸਨ ਉਹ ਸਾਰੇ ਪੂਰੇ ਗਏ ਹਨ...
ਉੱਤਰੀ ਰੇਲਵੇ ਨੇ ਜੰਮੂ ਲਈ ਰੱਦ ਕੀਤੀਆਂ ਹੋਈਆਂ 16 ਰੇਲ ਗੱਡੀਆਂ 2 ਅਕਤੂਬਰ ਤੋਂ ਮੁੜ ਚਾਲੂ ਕੀਤੇ ਜਾਣ ਦਾ ਐਲਾਨ ਕੀਤਾ ਹੈ। ਡੀਆਰਐਮ ਅੰਬਾਲਾ ਵੱਲੋਂ ਜਾਰੀ ਸੂਚਨਾ ਅਨੁਸਾਰ ਹੜ੍ਹਾਂ ਕਾਰਨ ਜੋ ਪਾੜ ਪਏ ਸਨ ਉਹ ਸਾਰੇ ਪੂਰੇ ਗਏ ਹਨ ਜਿਸ ਤੋਂ ਬਾਅਦ ਰੇਲ ਗੱਡੀਆਂ ਮੁੜ ਚਾਲੂ ਕੀਤੀਆਂ ਜਾ ਰਹੀਆਂ ਹਨ। ਚਾਲੂ ਕੀਤੀਆਂ ਜਾ ਰਹੀਆਂ ਗੱਡੀਆਂ ਵਿਚ 12470 ਜੰਮੂ ਤਵੀ-ਕਾਨਪੁਰ (2 ਅਕਤੂਬਰ ਤੋਂ) 12469 ਕਾਨਪੁਰ-ਜੰਮੂ ਤਵੀ (3 ਅਕਤੂਬਰ ਤੋਂ), 14606 ਜੰਮੂ ਤਵੀ-ਰਿਸ਼ੀਕੇਸ਼ (5 ਅਕਤੂਬਰ ਤੋਂ), 14605 ਰਿਸ਼ਕੇਸ਼-ਜੰਮੂ ਤਵੀ (6 ਅਕਤੂਬਰ ਤੋਂ),14692 ਜੰਮੂ ਤਵੀ-ਬਰਾਊਨੀ (3 ਅਕਤੂਬਰ ਤੋਂ), 14691 ਬਰਾਊਨੀ-ਜੰਮੂ ਤਵੀ (5 ਅਕਤੂਬਰ ਤੋਂ), 22317 ਸਿਆਲਦਾ-ਜੰਮੂ ਤਵੀ (6 ਅਕਤੂਬਰ ਤੋਂ, 22318 ਜੰਮੂ ਤਵੀ-ਸਿਆਲਦਾ (8 ਅਕਤੂਬਰ ਤੋਂ) , 15653 ਗੁਹਾਟੀ-ਜੰਮੂ ਤਵੀ (1 ਅਕਤੂਬਰ ਤੋਂ), 15654 ਜੰਮੂ ਤਵੀ ਗੁਹਾਟੀ (6 ਅਕਤੂਬਰ ਤੋਂ), 15097 ਵਿਜੈਪੁਰਾ-ਜੰਮੂ ਤਵੀ (2 ਅਕਤੂਬਰ ਤੋਂ), 12588 ਜੰਮੂ ਤਵੀ-ਗੋਰਖਪੁਰ (4 ਅਕਤੂਬਰ ਤੋਂ), 12587 ਗੋਰਖਪੁਰ-ਜੰਮੂ ਤਵੀ (6 ਅਕਤੂਬਰ ਤੋਂ), 15098 ਜੰਮੂ ਤਵੀ-ਵਿਜੈਪੁਰਾ (7 ਅਕਤੂਬਰ ਤੋਂ), 15651 ਗੁਹਾਟੀ-ਜੰਮੂ ਤਵੀ (6 ਅਕਤੂਬਰ ਤੋਂ), 15652 ਜੰਮੂ ਤਵੀ-ਗੁਹਾਟੀ (8 ਅਕਤੂਬਰ ਤੋਂ) ਸ਼ਾਮਲ ਹਨ।