ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚੰਡੀਗੜ੍ਹ ’ਚ ਦੋ ਅੰਤਰਰਾਜੀ ਨਸ਼ਾ ਤਸਕਰ ਗਰੋਹਾਂ ਦੇ 12 ਮੈਂਬਰ ਗ੍ਰਿਫ਼ਤਾਰ

ਮੁਲਜ਼ਮਾਂ ਕੋਲੋਂ 1.2 ਕਿਲੋਗ੍ਰਾਮ ਕੋਕੇਨ, 476 ਗ੍ਰਾਮ ਹੈਰੋਇਨ ਅਤੇ 2.01 ਗ੍ਰਾਮ ਆਈਸ ਬਰਾਮਦ; ਪੁਲੀਸ ਨੇ ਚਾਰ ਗੱਡੀਆਂ, ਸੋਨੇ ਤੇ ਚਾਂਦੀ ਦੇ ਗਹਿਣੇ ਅਤੇ 6 ਕਿਊ ਆਰ ਸਕੈਨਰ ਜ਼ਬਤ ਕੀਤੇ
ਚੰਡੀਗੜ੍ਹ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ।
Advertisement
ਚੰਡੀਗੜ੍ਹ ਪੁਲੀਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਟ੍ਰਾਈਸਿਟੀ ਵਿੱਚ ਨਸ਼ੀਲੇ ਪਦਾਰਥ ਸਪਲਾਈ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ ਦੋ ਅੰਤਰਰਾਜੀ ਨਸ਼ਾ ਤਸਕਰ ਗਰੋਹਾਂ ਦੇ 12 ਮੈਂਬਰਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਤੋਂ ਪੁਲੀਸ ਨੇ 8.15 ਕਰੋੜ ਰੁਪਏ ਦੀ 1.2 ਕਿਲੋਗ੍ਰਾਮ ਕੋਕੇਨ, 476 ਗ੍ਰਾਮ ਹੈਰੋਇਨ ਅਤੇ 2.01 ਗ੍ਰਾਮ ਆਈਸ ਬਰਾਮਦ ਕੀਤੀ ਹੈ। ਮੁਲਜ਼ਮਾਂ ਤੋਂ 26 ਲੱਖ ਰੁਪਏ ਕੀਮਤ ਦੀਆਂ 4 ਗੱਡੀਆਂ, ਸੋਨੇ ਤੇ ਚਾਂਦੀ ਦੇ ਗਹਿਣੇ ਅਤੇ 6 ਕਿਊ ਆਰ ਸਕੈਨਰ ਜ਼ਬਤ ਕੀਤੇ ਗਏ ਹਨ। ਇਸ ਗਰੋਹ ਵਿੱਚ ਜੀਜਾ-ਸਾਲਾ ਵੀ ਸ਼ਾਮਲ ਹਨ, ਜਿਨ੍ਹਾਂ ਵੱਲੋਂ ਪਿਛਲੇ ਦੋ ਸਾਲਾਂ ਤੋਂ ਨਸ਼ੀਲੇ ਪਦਾਰਥ ਸਪਲਾਈ ਕੀਤੇ ਜਾ ਰਹੇ ਹਨ। ਇਹ ਖੁਲਾਸਾ ਚੰਡੀਗੜ੍ਹ ਪੁਲੀਸ ਦੇ ਕ੍ਰਾਈਮ ਬ੍ਰਾਂਚ ਦੇ ਡੀਐੱਸਪੀ ਧੀਰਜ ਕੁਮਾਰ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਦੋਵਾਂ ਮਾਮਲਿਆਂ ਵਿੱਚ ਜਾਂਚ ਕੀਤੀ ਜਾ ਰਹੀ ਹੈ।

ਕ੍ਰਾਈਮ ਬ੍ਰਾਂਚ ਦੇ ਡੀ ਐੱਸ ਪੀ ਧੀਰਜ ਕੁਮਾਰ ਨੇ ਕਿਹਾ ਕਿ ਪੁਲੀਸ ਨੇ 7 ਨਵੰਬਰ 2025 ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਸੈਕਟਰ 40 ਵਿੱਚੋਂ ਅਸ਼ਵਨੀ ਕੁਮਾਰ ਉਰਫ਼ ਆਸ਼ੂ ਨੂੰ ਕਾਬੂ ਕਰ ਕੇ 47.80 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਨੇ ਮੁਲਜ਼ਮ ਤੋਂ ਪੁੱਛਗਿੱਛ ਦੇ ਆਧਾਰ ’ਤੇ ਸੋਨੂੰ ਨੂੰ ਸੈਕਟਰ 56 ਵਿੱਚੋਂ 100.60 ਗ੍ਰਾਮ ਹੈਰੋਇਨ ਅਤੇ ਸਲਮਾਨ ਨੂੰ ਮਲੋਆ ਵਿੱਚੋਂ 2.01 ਗ੍ਰਾਮ ਆਈਸ ਸਣੇ ਕਾਬੂ ਕੀਤਾ। ਪੁਲੀਸ ਨੇ ਅਗਲੇਰੀ ਪੁੱਛਗਿੱਛ ਦੇ ਆਧਾਰ ’ਤੇ ਸੁਨੀਲ ਨੂੰ ਸੈਕਟਰ 38 ਡੀ ਅਤੇ ਅਨੂਪ ਨੂੰ ਸੈਕਟਰ 25 ਵਿੱਚੋਂ ਕਾਬੂ ਕੀਤਾ। ਇਨ੍ਹਾਂ ਤੋਂ ਪੁੱਛਗਿੱਛ ਦੇ ਆਧਾਰ ’ਤੇ ਪੁਲੀਸ ਨੇ ਮੁੱਖ ਸਪਲਾਇਰ ਬੰਟੀ ਵਾਸੀ ਢਕੋਲੀ ਨੂੰ ਕਾਬੂ ਕੀਤਾ, ਜਿਸ ਤੋਂ ਪੁਲੀਸ ਨੇ 20.64 ਲੱਖ ਰੁਪਏ ਦੀ 523 ਗ੍ਰਾਮ ਕੋਕੇਨ ਬਰਾਮਦ ਕੀਤੀ। ਪੁਲੀਸ ਨੇ ਬੰਟੀ ਤੋਂ ਪੁੱਛਗਿੱਛ ਦੇ ਆਧਾਰ ’ਤੇ 490 ਗ੍ਰਾਮ ਕੋਕੇਨ ਹੋਰ ਬਰਾਮਦ ਕੀਤੀ। ਇਸ ਤੋਂ ਬਾਅਦ ਪੁਲੀਸ ਨੇ ਸੁਨੀਲ ਨੂੰ 21.45 ਗ੍ਰਾਮ ਅਤੇ ਹੋਰ ਵੀ ਨਸ਼ੀਲੇ ਪਦਾਰਥ ਬਰਾਮਦ ਕੀਤੇ। ਇਸ ਤਰ੍ਹਾਂ ਪੁਲੀਸ ਨੇ ਗਰੋਹ ਦੇ ਮੈਂਬਰਾਂ ਤੋਂ 6 ਕਰੋੜ ਰੁਪਏ ਦੇ 1025.59 ਗ੍ਰਾਮ ਕੋਕੇਨ ਅਤੇ 50 ਲੱਖ ਰੁਪਏ ਦੀ 197.02 ਗ੍ਰਾਮ ਹੈਰੋਇਨ ਅਤੇ 2.01 ਗ੍ਰਾਮ ਆਈਸ ਬਰਾਮਦ ਕੀਤੀ। ਇਸ ਤੋਂ ਇਲਾਵਾ ਪੁਲੀਸ ਨੇ ਮੁਲਜ਼ਮਾਂ ਤੋਂ ਦੋ ਕਾਰਾਂ ਅਤੇ ਸੋਨੇ ਦੇ ਗਹਿਣੇ ਵੀ ਬਰਾਮਦ ਕੀਤੇ।

Advertisement

ਇਸੇ ਤਰ੍ਹਾਂ ਕਾਰਵਾਈ ਕਰਦਿਆਂ ਕ੍ਰਾਈਮ ਬ੍ਰਾਂਚ ਨੇ 19 ਨਵੰਬਰ ਨੂੰ ਸ਼ਹਿਰ ਵਿੱਚ ਗਸ਼ਤ ਕਰਦਿਆਂ ਸੈਕਟਰ 25 ਵਿੱਚ ਰਹਿਣ ਵਾਲੇ ਰਾਹੁਲ ਨੂੰ 109.56 ਗ੍ਰਾਮ ਕੋਕੇਨ ਅਤੇ ਡੱਡੂਮਾਜਰਾ ਵਿੱਚ ਰਹਿਣ ਵਾਲੇ ਅਰੁਣ ਕੁਮਾਰ ਨੂੰ 36.80 ਗ੍ਰਾਮ ਕੋਕੈਨ ਸਣੇ ਕਾਬੂ ਕੀਤਾ ਸੀ ਜਿਨ੍ਹਾਂ ਤੋਂ ਪੁੱਛਗਿਛ ਦੇ ਆਧਾਰ ’ਤੇ ਪੁਲੀਸ ਨੇ ਇੰਦਰਜੀਤ ਸਿੰਘ, ਟਿੰਕੂ, ਆਕਾਸ਼ ਅਤੇ ਵਿਸ਼ਾਲ ਨੂੰ ਕਾਬੂ ਕੀਤਾ ਹੈ। ਇਸ ਦੇ ਨਾਲ ਹੀ ਪੁਲੀਸ ਨੇ ਗਰੋਹ ਦੇ ਮੈਂਬਰਾਂ ਤੋਂ 90 ਲੱਖ ਰੁਪਏ ਕੀਮਤ ਦੀ 184 ਗ੍ਰਾਮ ਕੋਕੇਨ, 75 ਲੱਖ ਰੁਪਏ ਦੀ 279 ਗ੍ਰਾਮ ਹੈਰੋਇਨ, 5 ਲੱਖ ਰੁਪਏ ਡਰੱਗ ਮਨੀ ਅਤੇ ਦੋ ਗੱਡੀਆਂ ਅਤੇ ਸੋਨੇ ਤੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਹਨ। ਪੁਲੀਸ ਨੇ ਮੁਲਜ਼ਮਾਂ ਤੋਂ ਨੋਟ ਗਿਣਨ ਵਾਲੀ ਮਸ਼ੀਨ ਵੀ ਬਰਾਮਦ ਕੀਤੀ ਹੈ।

ਦਿੱਲੀ ਤੋਂ ਕੋਕੇਨ ਖ਼ਰੀਦ ਕੇ ਚੰਡੀਗੜ੍ਹ ਤੇ ਆਲੇ-ਦੁਆਲੇ ’ਚ ਸਪਲਾਈ ਦਾ ਖੁਲਾਸਾ

ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਅਰੁਣ ਕੁਮਾਰ ਦਿੱਲੀ ਤੋਂ ਕੋਕੇਨ ਖਰੀਦ ਕੇ ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਸਪਲਾਈ ਕਰਦਾ ਸੀ। ਇਸ ਤੋਂ ਬਾਅਦ ਰਾਹੁਲ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਨਸ਼ੀਲੇ ਪਦਾਰਥ ਵੇਚਣ ਵਾਲਿਆਂ ਨੂੰ ਨਸ਼ੀਲੇ ਪਦਾਰਥ ਸਪਲਾਈ ਕੀਤੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਗਰੋਹ ਦੇ ਮੈਂਬਰਾਂ ਵੱਲੋਂ ਮੋਬਾਈਲ ਫੋਨ ’ਤੇ ਲੋਕੇਸ਼ਨ ਸਾਂਝੀ ਕਰ ਕੇ ਹੀ ਨਸ਼ੀਲੇ ਪਦਾਰਥ ਸਪਲਾਈ ਕੀਤੇ ਜਾਂਦੇ ਸਨ। ਚੰਡੀਗੜ੍ਹ ਪੁਲੀਸ ਨੇ ਦੋਵਾਂ ਅੰਤਰ-ਰਾਜੀ ਨਸ਼ਾ ਤਸਕਰ ਗਰੋਹ ਦੇ 12 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਵਿਰੁੱਧ ਪਹਿਲਾਂ ਵੀ ਕੇਸ ਦਰਜ ਹਨ।

 

Advertisement
Show comments