ਹਥਿਆਰ ਰੱਖਣ ਦੇ ਦੋਸ਼ ਹੇਠ 10 ਗ੍ਰਿਫ਼ਤਾਰ
ਪੰਚਕੂਲਾ ਪੁਲੀਸ ਨੇ ਗ਼ੈਰ-ਕਾਨੂੰਨੀ ਹਥਿਆਰ ਰੱਖਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਹੈ। ਇਸ ਤਹਿਤ ਕ੍ਰਾਈਮ ਬ੍ਰਾਂਚ ਤੇ ਪੁਲੀਸ ਟੀਮਾਂ ਨੇ ਵੱਖ-ਵੱਖ ਥਾਣਿਆਂ ਦੇ ਖੇਤਰਾਂ ਵਿੱਚ ਕਾਰਵਾਈ ਦੌਰਾਨ ਮੁਲਜ਼ਮਾਂ ਦੀ ਪਛਾਣ ਕਰਕੇ ਦਰਜ ਕੀਤੇ ਤੇ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਪੁਲੀਸ ਅਨੁਸਾਰ...
ਪੰਚਕੂਲਾ ਪੁਲੀਸ ਨੇ ਗ਼ੈਰ-ਕਾਨੂੰਨੀ ਹਥਿਆਰ ਰੱਖਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਹੈ। ਇਸ ਤਹਿਤ ਕ੍ਰਾਈਮ ਬ੍ਰਾਂਚ ਤੇ ਪੁਲੀਸ ਟੀਮਾਂ ਨੇ ਵੱਖ-ਵੱਖ ਥਾਣਿਆਂ ਦੇ ਖੇਤਰਾਂ ਵਿੱਚ ਕਾਰਵਾਈ ਦੌਰਾਨ ਮੁਲਜ਼ਮਾਂ ਦੀ ਪਛਾਣ ਕਰਕੇ ਦਰਜ ਕੀਤੇ ਤੇ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਪੁਲੀਸ ਅਨੁਸਾਰ ਮੁਲਜ਼ਮਾਂ ਕੋਲੋਂ 3 ਦੇਸੀ ਪਿਸਤੌਲ, 4 ਪਿਸਤੌਲ, 1 ਰਿਵਾਲਵਰ, 3 ਮੈਗਜ਼ੀਨ, 9 ਕਾਰਤੂਸ ਤੇ 2 ਚਾਕੂ ਬਰਾਮਦ ਕੀਤੇ ਗਏ। -ਪੱਤਰ ਪ੍ਰੇਰਕ
ਕਮਾਨੀਦਾਰ ਚਾਕੂ ਸਣੇ ਕਾਬੂ
ਚੰਡੀਗੜ੍ਹ: ਚੰਡੀਗੜ੍ਹ ਪੁਲੀਸ ਨੇ ਦੋ ਨੌਜਵਾਨਾਂ ਨੂੰ ਦੋ ਕਮਾਨੀਦਾਰ ਚਾਕੂਆਂ ਸਣੇ ਨੂੰ ਕਾਬੂ ਕੀਤਾ ਹੈ। ਇਹ ਕਾਰਵਾਈ ਥਾਣਾ ਮੌਲੀ ਜੱਗਰਾਂ ਦੀ ਪੁਲੀਸ ਨੇ ਕੀਤੀ ਹੈ। ਪੁਲੀਸ ਨੇ ਮੌਲੀ ਜੱਗਰਾਂ ਵਿੱਚ ਸਬਜ਼ੀ ਮੰਡੀ ਨੇੜੇ ਛਾਪਾ ਮਾਰ ਕੇ ਰਾਕੇਸ਼ ਕੁਮਾਰ ਵਾਸੀ ਪੰਚਕੂਲਾ ਕਮਾਨੀਦਾਰ ਚਾਕੂ ਬਰਾਮਦ ਕੀਤਾ ਹੈ। ਇਸੇ ਤਰ੍ਹਾਂ ਵੱਖਰੇ ਮਾਮਲੇ ਵਿੱਚ ਪੁਲੀਸ ਗੋਵਿੰਦ ਵਾਸੀ ਮੌਲੀ ਜੱਗਰਾਂ ਨੂੰ ਬੂਥ ਮਾਰਕੀਟ ਦੇ ਨੇੜਿਉਂ ਕਮਾਨੀਦਾਰ ਚਾਕੂ ਸਣੇ ਕਾਬੂ ਕੀਤਾਬਰਾਮਦ ਕੀਤਾ ਹੈ। -ਟ ਨ ਸ
ਦੇਹ-ਵਪਾਰ ਦੇ ਦੋਸ਼ ਹੇਠ ਕਾਬੂ
ਅੰਬਾਲਾ: ਅੰਬਾਲਾ ਪੁਲੀਸ ਨੇ ਥਾਣਾ ਬਲਦੇਵ ਨਗਰ ਵਿੱਚ ਦਰਜ ਦੇਹ-ਵਪਾਰ ਮਾਮਲੇ ’ਚ ਮੁਲਜ਼ਮ ਜੋਗਿੰਦਰ (ਵਾਸੀ ਸ਼ਾਹਪੁਰ, ਇਸਰਾਨਾ) ਤੇ ਇੱਕ ਔਰਤ ਨੂੰ ਗ੍ਰਿਫ਼ਤਾਰ ਕਰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਡੀ ਐੱਸਪੀ (ਅਪਰਾਧ) ਵਰਿੰਦਰ ਕੁਮਾਰ ਦੀ ਅਗਵਾਈ ਹੇਠ ਟੀਮ ਨੇ ਕਾਰਵਾਈ ਕਰਦਿਆਂ ਇਹ ਗ੍ਰਿਫ਼ਤਾਰੀ ਕੀਤੀ। ਇਸ ਕੇਸ ਵਿੱਚ ਹੋਰ ਸ਼ਾਮਲ ਮੁਲਜ਼ਮ ਕਪਤਾਨ ਸਿੰਘ ਵਾਸੀ ਖੰਨਾ ਨੂੰ ਅਦਾਲਤੀ ਹੁਕਮ ਅਨੁਸਾਰ ਸ਼ਾਮਲ ਤਫ਼ਤੀਸ਼ ਕੀਤਾ ਗਿਆ। 27 ਅਕਤੂਬਰ ਨੂੰ ਪੁਲੀਸ ਨੇ ਗੋਲਡਨ ਇਰਾ ਸੈਲੂਨ ਥੈਰੇਪੀ ’ਤੇ ਛਾਪਾ ਮਾਰ ਕੇ ਅਕਸ਼ਿਤ ਉਰਫ਼ ਵਿੱਕੀ, ਮੋਹਿਤ, ਇੱਕ ਔਰਤ ਤੇ ਹੋਰਾਂ ਖ਼ਿਲਾਫ਼ ਕੇੇਸ ਮਾਮਲਾ ਦਰਜ ਕੀਤਾ ਸੀ। -ਪੱਤਰ ਪ੍ਰੇਰਕ
ਇਰਾਦਾ ਕਤਲ ਦਾ ਮੁਲਜ਼ਮ ਕਾਬੂ
ਅੰਬਾਲਾ: ਅੰਬਾਲਾ ਪੁਲੀਸ ਨੇ ਥਾਣਾ ਬਲਦੇਵ ਨਗਰ ਵਿੱਚ ਦਰਜ ਇਰਾਦਾ ਕਤਲ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਸ਼ਿਵਮ ਉਰਫ਼ ਸੰਜੂ, ਵਾਸੀ ਕਲਾਲ ਮਾਜਰੀ ਨੂੰ ਗ੍ਰਿਫ਼ਤਾਰ ਕਰਕੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਸ਼ਿਕਾਇਤਕਰਤਾ ਯੁਗ ਉਰਫ਼ ਅਨਿਕੇਤ, ਵਾਸੀ ਬਾਲਮੀਕੀ ਨਗਰ, ਨੇ 5 ਸਤੰਬਰ ਨੂੰ ਪੁਲੀਸ ਨੂੰ ਦੱਸਿਆ ਸੀ ਕਿ 4 ਸਤੰਬਰ ਨੂੰ ਮੁਲਜ਼ਮ ਤੇ ਉਸਦੇ ਸਾਥੀਆਂ ਨੇ ਹਮਲਾ ਕਰਕੇ ਉਸਦੀ ਹੱਤਿਆ ਦੀ ਕੋਸ਼ਿਸ਼ ਕੀਤੀ ਸੀ। -ਪੱਤਰ ਪ੍ਰੇਰਕ

