DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡਿਜੀਟਲ ਧੋਖਾਧੜੀ ਮਾਮਲੇ ’ਚ 10 ਗ੍ਰਿਫ਼ਤਾਰ

ਮਰਹੂਮ ਬ੍ਰਿਗੇਡੀਅਰ ਦੀ ਪਤਨੀ ਤੋਂ ਲੁੱਟੇ ਸਨ ਇੱਕ ਕਰੋੜ ਰੁਪਏ
  • fb
  • twitter
  • whatsapp
  • whatsapp
featured-img featured-img
ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਚੰਡੀਗੜ੍ਹ ਸਾਈਬਰ ਕਰਾਈਮ ਪੁਲੀਸ ਦੇ ਅਧਿਕਾਰੀ। -ਫੋਟੋ: ਵਿੱਕੀ ਘਾਰੂ
Advertisement
ਯੂਟੀ ਚੰਡੀਗੜ੍ਹ ਦੇ ਸਾਈਬਰ ਕ੍ਰਾਈਮ ਪੁਲੀਸ ਸਟੇਸ਼ਨ ਨੇ ਇੱਕ ਟ੍ਰਾਂਸਨੈਸ਼ਨਲ ਸਾਈਬਰ ਕਰਾਈਮ ਸਿੰਡੀਕੇਟ ਦਾ ਪਰਦਾਫਾਸ਼ ਕਰਦਿਆਂ ਗਰੋਹ ਦੇ 10 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਵਿੱਚ ਪਰਵੇਜ਼ ਚੌਹਾਨ, ਸ਼ੁਭਮ ਮਹਿਰਾ ਉਰਫ ਸੰਨੀ, ਸੁਹੇਲ ਅਖਤਰ ਨਿਵਾਸੀ ਮੇਰਠ (ਯੂਪੀ) ਕ੍ਰਿਸ਼ਨਾ ਸ਼ਾਹ ਨਿਵਾਸੀ ਲੁਧਿਆਣਾ (ਮੂਲ ਨਿਵਾਸੀ ਨੇਪਾਲ), ਵਿਜੇ ਸ਼ਾਹ (ਮੂਲ ਨਿਵਾਸੀ ਨੇਪਾਲ), ਆਕਾਸ਼, ਅਜੀਤ ਕੁਮਾਰ, ਵਿਪਨ ਕੁਮਾਰ ਉਮਰ 25 ਸਾਲ, ਸਰੋਜ ਕੁਮਾਰ, ਅਭਿਸ਼ੇਕ ਕੁਮਾਰ ਸ਼ਾਮਲ ਹਨ।

ਸਾਈਬਰ ਕਰਾਈਮ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਗਠਿਤ ਸਿੰਡੀਕੇਟ ਨੂੰ ਕੰਬੋਡੀਆ, ਹਾਂਗਕਾਂਗ, ਲਾਓਸ ਅਤੇ ਮਿਆਂਮਾਰ ਵਰਗੇ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਤੋਂ ਕੰਮ ਕਰਨ ਵਾਲੇ ਠੱਗਾਂ ਨੇ ਅੰਤਰਰਾਸ਼ਟਰੀ ਨੈੱਟਵਰਕ ਤੱਕ ਪਹੁੰਚ ਬਣਾਈ ਹੋਈ ਹੈ।

Advertisement

ਉਨ੍ਹਾਂ ਦੱਸਿਆ ਕਿ ਸੈਕਟਰ 33-ਡੀ ਵਾਸੀ ਮਰਹੂਮ ਬ੍ਰਿਗੇਡੀਅਰ ਅਮਰਜੀਤ ਸਿੰਘ ਬਹਿਲ ਦੀ ਪਤਨੀ ਮਨਜੀਤ ਕੌਰ ਦੇ ਬਿਆਨ ਦੇ ਆਧਾਰ ’ਤੇ ਕੇਸ ਦਰਜ ਕੀਤਾ ਗਿਆ ਸੀ। 11 ਜੁਲਾਈ ਨੂੰ ਉਸ ਦੇ ਮੋਬਾਈਲ ਨੰਬਰ ’ਤੇ ਇਕ ਵੁਆਇਸ ਕਾਲ ਆਈ, ਜਿਸ ਤੋਂ ਬਾਅਦ ਫਿਰ ਇਕ ਹੋਰ ਨੰਬਰ ਤੋਂ ਵਟਸਐਪ ਵੀਡੀਓ ਕਾਲ ਆਈ। ਕਾਲ ਕਰਨ ਵਾਲੇ ਸੁਨੀਲ ਨਾਂ ਦੇ ਵਿਅਕਤੀ ਨੇ ਖੁਦ ਨੂੰ ਸੀਬੀਆਈ ਅਧਿਕਾਰੀ ਦੱਸਦਿਆਂ ਮਨਜੀਤ ਕੌਰ ਨੂੰ ਫ਼ਰਜ਼ੀ ਕਾਗਜ਼ਾਂ ’ਤੇ ਅਧਾਰਿਤ ਝੂਠੀ ਜਾਣਕਾਰੀ ਦੇ ਕੇ ਮਨੀ ਲਾਂਡਰਿੰਗ ਦੇ ਕੇਸ ਵਿੱਚ ਫਸ ਚੁੱਕੀ ਦੱਸਿਆ। ਕਾਨੂੰਨੀ ਕਾਰਵਾਈ ਦੇ ਡਰੋਂ ਮਨਜੀਤ ਨੇ 1 ਕਰੋੜ 1 ਲੱਖ 65 ਹਜ਼ਾਰ 94 ਰੁਪਏ ਦੀ ਰਕਮ ਦੱਸੇ ਗਏ ਕਈ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੀ। ਇਸ ਬਾਰੇ ਪੁਲੀਸ ਸਟੇਸ਼ਨ ਸਾਈਬਰ ਕਰਾਈਮ ਵਿੱਚ ਕੇਸ ਦਰਜ ਕੀਤਾ ਗਿਆ ਸੀ।

ਇਸ ਕੇਸ ਨੂੰ ਐੱਸਪੀ ਸਾਈਬਰ ਕ੍ਰਾਈਮ ਗੀਤਾਂਜਲੀ ਖੰਡੇਲਵਾਲ ਆਈਪੀਐੱਸ ਦੀ ਅਗਵਾਈ ਹੇਠ, ਡੀਐੱਸਪੀ ਸਾਈਬਰ ਏ ਵੈਂਕਟੇਸ਼ ਦੀ ਅਗਵਾਈ ਅਤੇ ਇੰਸਪੈਕਟਰ ਇਰਮ ਰਿਜ਼ਵੀ ਐੱਸਐੱਚਓ ਸਾਈਬਰ ਕ੍ਰਾਈਮ ਸੈਕਟਰ 17 ਚੰਡੀਗੜ੍ਹ ਦੀ ਨਿਗਰਾਨੀ ਹੇਠ ਹੱਲ ਕੀਤਾ ਗਿਆ।

ਮੁਲਜ਼ਮਾਂ ਕੋਲੋਂ ਸਿਮ ਬਾਕਸ, ਵਾਈ-ਫਾਈ ਬ੍ਰਾਡਬੈਂਡ ਰਾਊਟਰ, ਅਤੇ ਸੈਂਕੜੇ ਸਿਮ ਕਾਰਡ, ਮੋਬਾਈਲ ਫੋਨ, ਲੈਪਟਾਪ, ਮੌਡਮ ਅਤੇ ਰਾਊਟਰ ਬਰਾਮਦ ਕੀਤੇ ਗਏ।

Advertisement
×