DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਸੀਆਨ ਨਾਲ ਵਪਾਰ ਸਮਝੌਤੇ ਬਾਰੇ ਗੱਲਬਾਤ ਤੇਜ਼ ਕਰਾਂਗੇ: ਗੋਇਲ

ਮਲੇਸ਼ਿਆਈ ਹਮਰੁਤਬਾ ਨਾਲ ਵਪਾਰ ਸਮਝੌਤੇ ਦੀ ਸਮੀਖਿਆ ਤੇ ਦਰਪੇਸ਼ ਚੁਣੌਤੀਆਂ ਬਾਰੇ ਚਰਚਾ
  • fb
  • twitter
  • whatsapp
  • whatsapp
Advertisement

ਨਵੀਂ ਦਿੱਲੀ, 10 ਜੁਲਾਈ

ਵਣਜ ਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੇ ਅੱਜ ਕਿਹਾ ਕਿ ਮੌਜੂਦਾ ਵਪਾਰ ਸਮਝੌਤੇ ਦੀ ਸਮੀਖਿਆ ਲਈ ਆਸੀਆਨ ਨਾਲ ਚਰਚਾ ਜਾਰੀ ਹੈ ਅਤੇ ਉਹ ਗੱਲਬਾਤ ਵਿੱਚ ਤੇਜ਼ੀ ਲਿਆਉਣ ਲਈ ਉਤਸ਼ਾਹਿਤ ਹਨ। ਗੋਇਲ ਅਤੇ ਮਲੇਸ਼ੀਆ ਦੇ ਉਨ੍ਹਾਂ ਦੇ ਹਮਰੁਤਬਾ ਟੀ ਜ਼ਫ਼ਰੁਲ ਅਜ਼ੀਜ਼ ਵਿਚਾਲੇ ਮੀਟਿੰਗ ਦੌਰਾਨ ਇਹ ਮੁੱਦਾ ਉੱਠਿਆ। ਕੇਂਦਰੀ ਮੰਤਰੀ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਲਿਖਿਆ, ‘‘ਮਲੇਸ਼ੀਆ ਦੇ ਨਿਵੇਸ਼, ਵਪਾਰ ਤੇ ਉਦਯੋਗ ਮੰਤਰੀ ਟੀ ਜ਼ਫ਼ਰੁਲ ਅਜ਼ੀਜ਼ ਨਾਲ ਸਾਰਥਕ ਮੀਟਿੰਗ ਕੀਤੀ। ਮਲੇਸ਼ੀਆ, ਆਸੀਆਨ ਵਿੱਚ ਆਰਥਿਕ ਮਾਮਲਿਆਂ ਬਾਰੇ ਭਾਰਤ ਦਾ ਸਥਾਈ ਕੋਆਰਡੀਨੇਟਰ ਹੈ।’’ ਮੰਤਰੀਆਂ ਨੇ ਆਸੀਆਨ ਭਾਰਤ ਵਸਤਾਂ ਵਪਾਰ ਸਮਝੌਤੇ (ਏਆਈਟੀਆਈਜੀਏ) ਦੀ ਚੱਲ ਰਹੀ ਸਮੀਖਿਆ ਅਤੇ ਉਸ ਨਾਲ ਜੁੜੀਆਂ ਚੁਣੌਤੀਆਂ ਦਾ ਹੱਲ ਲੱਭਣ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ, ‘‘ਨਿਰਪੱਖ ਵਪਾਰ ਤੇ ਸੰਤੁਲਿਤ ਵਿਕਾਸ ਯਕੀਨੀ ਬਣਾਉਣ ਲਈ ਆਸੀਆਨ ਮੈਂਬਰ ਦੇਸ਼ਾਂ ਦੇ ਨਾਲ ਤੁਰੰਤ ਚਰਚਾ ਕੀਤੇ ਜਾਣ ਦੀ ਆਸ ਹੈ।’’ -ਪੀਟੀਆਈ

Advertisement

ਭਾਰਤ ਤੇ ਆਸੀਆਨ ਵਿਚਾਲੇ ਮੁਕਤ ਵਪਾਰ ਸਮਝੌਤੇ ’ਤੇ 2009 ’ਚ ਹੋਏ ਸੀ ਦਸਤਖ਼ਤ

ਆਸੀਆਨ ਵਿੱਚ ਬਰੂਨੇਈ, ਕੰਬੋਡੀਆ, ਇੰਡੋਨੇਸ਼ੀਆ, ਲਾਓਸ, ਮਲੇਸ਼ੀਆ, ਮਿਆਂਮਾਰ, ਫਿਲਪੀਨਜ਼, ਸਿੰਗਾਪੁਰ, ਥਾਈਲੈਂਡ ਤੇ ਵੀਅਤਨਾਮ ਸ਼ਾਮਲ ਹਨ। ਭਾਰਤ ਅਤੇ 10 ਦੇਸ਼ਾਂ ਦੇ ਸਮੂਹ ਆਸੀਆਨ (ਦੱਖਣ-ਪੂਰਬੀ ਏਸ਼ਿਆਈ ਰਾਸ਼ਟਰ ਸੰਘ) ਦਰਮਿਆਨ ਵਸਤਾਂ ਦੇ ਖੇਤਰ ਵਿੱਚ ਮੁਕਤ ਵਪਾਰ ਸਮਝੌਤੇ ’ਤੇ 2009 ਵਿੱਚ ਦਸਤਖ਼ਤ ਕੀਤੇ ਗਏ ਸਨ। ਆਸੀਆਨ ਵਪਾਰ ਸਮਝੌਤਾ ਜਨਵਰੀ 2010 ਵਿੱਚ ਲਾਗੂ ਹੋਇਆ। ਅਗਸਤ 2023 ਵਿੱਚ ਦੋਵੇਂ ਧਿਰਾਂ ਨੇ 2025 ਵਸਤਾਂ ’ਤੇ ਮੌਜੂਦਾ ਸਮਝੌਤੇ ਦੀ ਪੂਰਨ ਸਮੀਖਿਆ ਦਾ ਐਲਾਨ ਕੀਤਾ ਸੀ।

Advertisement
×