ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Viral News: Gen Z ਨੇ ਬ੍ਰੇਕਅਪ ਤੋਂ ਉੱਭਰਨ ਲਈ ਮੰਗੀ ਛੂੱਟੀ; ਸੀਈਓ ਨੇ ਕਿਹਾ ‘ਇਮਾਨਦਾਰੀ ਵਾਲੀ ਬੇਨਤੀ’ ਮਨਜ਼ੂਰ

ਗੁਰੂਗ੍ਰਾਮ ਸਥਿਤ ਇੱਕ ਸੀਈਓ ਨੇ ਐਕਸ (X) ’ਤੇ ਇੱਕ ਪੋਸਟ ਵਿੱਚ ‘ਸਭ ਤੋਂ ਇਮਾਨਦਾਰ ਛੁੱਟੀ ਦੀ ਅਰਜ਼ੀ’ ਕਹਿੰਦਿਆ ਤਸਵੀਰ ਸਾਂਝੀ ਕੀਤੀ 
Photo Jasveer Singh/X
Advertisement
ਦੌਰ ਬਦਲਣ ਦੇ ਨਾਲ-ਨਾਲ ਹੁਣ ਕੰਮ ਵਾਲੀਆਂ ਥਾਵਾਂ ’ਤੇ ਛੁੱਟੀ ਮੰਗਣ ਦਾ ਤਰੀਕਾ ਵੀ ਬਦਲਦਾ ਜਾ ਰਿਹਾ ਹੈ। ਇੱਕ ਸਮਾਂ ਸੀ ਜਦੋਂ ਸਿਰਫ਼ ਕੰਮ ਅਤੇ ਬਿਮਾਰੀ ਦੀ ਛੁੱਟੀ ਹੀ ਮੰਗੀ ਜਾਂਦੀ ਸੀ। ਪਰ ਹੁਣ ਜਨਰੇਸ਼ਨ ਜ਼ੈਡ ਭਾਵ Gen-Z ਨੇ ਆਪਣੇ ਅਧਿਕਾਰੀ (Boss) ਤੋਂ ਛੁੱਟੀ ਮੰਗਣ ਦਾ ਸਪੱਸ਼ਟ ਤਰੀਕਾ ਵਰਤਣਾ ਸ਼ੁਰੂ ਕਰ ਦਿੱਤਾ ਹੈ।
ਇਸੇ ਸਬੰਧਤ ਨੌਟ ਡੇਟਿੰਗ (Knot Dating) ਦੇ ਸਹਿ-ਸੰਸਥਾਪਕ ਅਤੇ ਸੀਈਓ ਜਸਵੀਰ ਸਿੰਘ ਨੇ ਰਾਏ ਨੇ ਇੱਕ ਵਾਕਿਆ ਸਾਂਝਾ ਕਰਦਿਆਂ ਕਿਹਾ ਕਿ "Gen-Z ਜੀਵਨ ਵਿੱਚ ਫਿਲਟਰ ਨਹੀਂ ਵਰਤਦੇ,’’ ਜਿਸ ਤੋਂ ਪਤਾ ਲੱਗਦਾ ਹੈ ਕਿ ਨੌਜਵਾਨ ਕਰਮਚਾਰੀ ਆਪਣੀਆਂ ਭਾਵਨਾਵਾਂ ਅਤੇ ਮਾਨਸਿਕ ਤੰਦਰੁਸਤੀ ਬਾਰੇ ਤੇਜ਼ੀ ਨਾਲ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ।

ਘਟਨਾ ਦਾ ਵਰਣਨ ਕਰਦੇ ਹੋਏ ਸਿੰਘ ਨੇ ਦੱਸਿਆ ਕਿ ਉਸ ਨੂੰ ਇੱਕ ਕਰਮਚਾਰੀ ਤੋਂ ਇੱਕ ਬਹੁਤ ਹੀ ਨਿੱਜੀ ਕਾਰਨ ਕਰਕੇ ਛੁੱਟੀ ਦੀ ਬੇਨਤੀ ਵਾਲੀ  ਈਮੇਲ ਪ੍ਰਾਪਤ ਹੋਈ। ਕਰਮਚਾਰੀ ਨੇ ਈਮੇਲ ਵਿੱਚ ਕਿਹਾ ਕਿ ਉਹ ਬ੍ਰੇਕਅੱਪ ਤੋਂ ਬਾਅਦ ਕੰਮ ’ਤੇ ਧਿਆਨ ਕੇਂਦਰਿਤ ਕਰਨ ਲਈ ਸੰਘਰਸ਼ ਕਰ ਰਿਹਾ ਹੈ ਅਤੇ ਠੀਕ ਹੋਣ ਲਈ ਕੁੱਝ ਸਮੇਂ ਦੀ ਲੋੜ ਸੀ।

ਪੋਸਟ ਵਿੱਚ ਛੁੱਟੀ ਦੀ ਅਰਜ਼ੀ ਦਾ ਇੱਕ ਸਕਰੀਨਸ਼ਾਟ ਵੀ ਸ਼ਾਮਲ ਸੀ ਜਿਸ ਵਿੱਚ ਲਿਖਿਆ ਸੀ: "ਮੇਰਾ ਹਾਲ ਹੀ ਵਿੱਚ ਬ੍ਰੇਕਅੱਪ ਹੋ ਗਿਆ ਹੈ ਅਤੇ ਮੈਂ ਕੰਮ ’ਤੇ ਧਿਆਨ ਕੇਂਦਰਿਤ ਨਹੀਂ ਕਰ ਪਾ ਰਿਹਾ/ਰਹੀ ਹਾਂ, ਮੈਨੂੰ ਇੱਕ ਛੋਟੇ ਬ੍ਰੇਕ ਦੀ ਲੋੜ ਹੈ। ਮੈਂ ਅੱਜ ਘਰੋਂ ਕੰਮ ਕਰ ਰਿਹਾ/ਰਹੀ ਹਾਂ, ਇਸ ਲਈ ਮੈਂ 28 ਤਰੀਕ ਤੋਂ 8 ਤਰੀਕ ਤੱਕ ਛੁੱਟੀ ਲੈਣੀ ਚਾਹੁੰਦਾ/ਚਾਹੁੰਦੀ ਹਾਂ।’’

Advertisement

ਇਸ ਪੜ੍ਹ ਕੇ ਸੋਸ਼ਲ ਮੀਡੀਆ ਯੂਜ਼ਰਸ ਨੇ ਵੱਖ ਵੱਖ ਪ੍ਰਤੀਕਿਰਿਆਵਾਂ ਦਿੱਤੀਆਂ। ਕਈਆਂ ਨੇ ਕਰਮਚਾਰੀ ਦੀ ਇਮਾਨਦਾਰੀ ਦੀ ਸ਼ਲਾਘਾ ਕੀਤੀ, ਜਦੋਂ ਕਿ ਦੂਸਰਿਆਂ ਨੇ ਕਿਹਾ ਕਿ ਅਜਿਹੀ ਪਾਰਦਰਸ਼ਤਾ ਕੰਮ ਵਾਲੀ ਥਾਂ ਦੇ ਸੱਭਿਆਚਾਰ ਵਿੱਚ ਇੱਕ ਸਵਾਗਤਯੋਗ ਤਬਦੀਲੀ ਨੂੰ ਦਰਸਾਉਂਦੀ ਹੈ ਜਿੱਥੇ ਮਾਨਸਿਕ ਸਿਹਤ ਅਤੇ ਭਾਵਨਾਤਮਕ ਤੰਦਰੁਸਤੀ ਬਾਰੇ ਖੁੱਲ੍ਹੇਆਮ ਚਰਚਾ ਕੀਤੀ ਜਾਂਦੀ ਹੈ।

ਕਈ ਉਪਭੋਗਤਾਵਾਂ ਨੇ ਪੁੱਛਿਆ ਕਿ ਕੀ ਸਿੰਘ ਨੇ ਬੇਨਤੀ ਨੂੰ ਮਨਜ਼ੂਰੀ ਕੀਤਾ? ਤਾਂ ਸੀਈਓ ਨੇ ਜਵਾਬ ਦਿੱਤਾ, ‘‘ਛੁੱਟੀ ਤੁਰੰਤ ਮਨਜ਼ੂਰ,” ਜਿਸ ਨਾਲ ਉਸਨੂੰ ਉਸ ਦੇ ਸਹਾਇਕ ਰੁਖ ਲਈ ਪ੍ਰਸ਼ੰਸਾ ਵੀ ਮਿਲੀ।

ਹੋਰਾਂ ਨੇ ਵੀ ਇਸ ’ਤੇ ਆਪਣੇ ਵਿਚਾਰ ਸਾਂਝੇ ਕੀਤੇ, ਜਿਵੇਂ ਕਿ ਇੱਕ ਨੇ ਲਿਖਿਆ, “ਇਹ ਬਿਲਕੁਲ ਠੀਕ ਹੈ। ਸਗੋਂ, ਇਹ ਦੱਸੋ ਹੀ ਨਾ ਕਿ ਇਹ ਕਿਸ ਲਈ ਹੈ।"
ਇੱਕ ਹੋਰ ਵਿਅਕਤੀ ਨੇ ਮਜ਼ਾਕ ਵਿੱਚ ਕਿਹਾ, “ਕੁਝ ਲੋਕ ਤਾਂ ਆਪਣੇ ਵਿਆਹ ਲਈ ਵੀ ਇੰਨੀਆਂ ਛੁੱਟੀਆਂ ਨਹੀਂ ਲੈਂਦੇ,” ਜਿਸ 'ਤੇ ਜਸਵੀਰ ਸਿੰਘ ਨੇ ਜਵਾਬ ਦਿੱਤਾ, “ਪਰ ਮੈਨੂੰ ਲੱਗਦਾ ਹੈ ਕਿ ਬ੍ਰੇਕਅੱਪ ਲਈ ਵਿਆਹ ਨਾਲੋਂ ਜ਼ਿਆਦਾ ਛੁੱਟੀ ਦੀ ਲੋੜ ਹੁੰਦੀ ਹੈ।”
Advertisement
Tags :
Gen Z asks for leaveKnot DatingViral News
Show comments