ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Video: ਰਾਹੁਲ ਗਾਂਧੀ ਨੇ ਕੀਤਾ Keventers ਸਟੋਰ ਦਾ ਦੌਰਾ, ਗਾਹਕਾਂ ਲਈ ਬਣਾਈ Cold Coffee

Rahul Gandhi visits Keventers store, interacts with founders and makes cold coffee
Advertisement

‘ਐਕਸ’ ਉਤੇ ਪਾਈ ਪੋਸਟ ਵਿਚ ਰਾਹੁਲ ਨੇ ਸਟੋਰ ਦੇ ਕਾਰੋਬਾਰੀ ਢੰਗ-ਤਰੀਕਿਆਂ ਅਤੇ ਇਸ ਦੇ ‘ਖ਼ਪਤਕਾਰ ਪਾਵਰਹਾਊਸ’ ਬਣ ਜਾਣ ਦੇ ਸਫ਼ਰ ਨੂੰ ਸਰਾਹਿਆ

ਨਵੀਂ ਦਿੱਲੀ, 9 ਜਨਵਰੀ

Advertisement

"ਤੁਸੀਂ ਨਵੀਂ ਪੀੜ੍ਹੀ ਅਤੇ ਨਵੀਂ ਮਾਰਕੀਟ ਲਈ ਇੱਕ ਵਿਰਾਸਤੀ ਬਰਾਂਡ ਨੂੰ ਕਿਵੇਂ ਲੈ ਕੇ ਜਾਂਦੇ ਹੋ?" ਇਹ ਕਾਂਗਰਸ ਆਗੂ ਰਾਹੁਲ ਗਾਂਧੀ ਅਤੇ 100 ਸਾਲ ਪੁਰਾਣੇ ਕੇਵੈਂਟਰਸ (Keventers) ਸਟੋਰ ਦੇ ‘ਨੌਜਵਾਨ ਸੰਸਥਾਪਕਾਂ’ ਵਿਚਕਾਰ ਦਿੱਲੀ ਵਿਚਲੇ ਇਸ ਦੇ ਇੱਕ ਆਊਟਲੈਟ 'ਤੇ ਚਰਚਾ ਦਾ ਵਿਸ਼ਾ ਸੀ, ਜਿਥੋਂ ਦਾ ਰਾਹੁਲ ਗਾਂਧੀ ਨੇ ਦੌਰਾ ਕੀਤਾ ਅਤੇ ਉਨ੍ਹਾਂ ਕੁਝ ਗਾਹਕਾਂ ਲਈ ਕੋਲਡ ਕੌਫੀ ਵੀ ਬਣਾਈ।

ਰਾਹੁਲ ਨੇ ਪਟੇਲ ਨਗਰ ਖੇਤਰ ਵਿੱਚ ਸਥਿਤ ਸਟੋਰ ਦੀ ਆਪਣੀ ਹਾਲੀਆ ਫੇਰੀ ਦੌਰਾਨ ਹੋਈ ਇਸ ਗੱਲਬਾਤ ਦਾ ਇੱਕ ਵੀਡੀਓ ਵੀਰਵਾਰ ਨੂੰ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ (X) 'ਤੇ ਸਾਂਝਾ ਕੀਤਾ ਹੈ। ਉਨ੍ਹਾਂ ਇਸ ਟਵੀਟ ਵਿਚ ਲਿਖਿਆ ਹੈ, "ਤੁਸੀਂ ਇੱਕ ਨਵੀਂ ਪੀੜ੍ਹੀ ਅਤੇ ਇੱਕ ਨਵੀਂ ਮਾਰਕੀਟ ਲਈ ਇੱਕ ਵਿਰਾਸਤੀ ਬ੍ਰਾਂਡ ਨੂੰ ਕਿਵੇਂ ਲਿਜਾਂਦੇ ਹੋ? ਕੇਵੈਂਟਰਸ ਦੇ ਨੌਜਵਾਨ ਸੰਸਥਾਪਕਾਂ ਨੇ ਹਾਲ ਹੀ ਵਿੱਚ ਮੇਰੇ ਨਾਲ ਕੁਝ ਕੀਮਤੀ ਸੂਝਾਂ ਸਾਂਝੀਆਂ ਕੀਤੀਆਂ।"

ਉਨ੍ਹਾਂ ਹੋਰ ਲਿਖਿਆ, "ਕੇਵੈਂਟਰਸ ਵਰਗੇ ਪਲੇਅ-ਫੇਅਰ (ਨੈਤਿਕਤਾ ਨਾਲ ਚੱਲਣ ਵਾਲੇ) ਕਾਰੋਬਾਰਾਂ ਨੇ ਪੀੜ੍ਹੀਆਂ ਤੋਂ ਸਾਡੇ ਆਰਥਿਕ ਵਿਕਾਸ ਨੂੰ ਹੁਲਾਰਾ ਦਿੱਤਾ ਹੈ। ਸਾਨੂੰ ਉਨ੍ਹਾਂ ਦਾ ਸਮਰਥਨ ਕਰਨ ਲਈ ਹੋਰ ਕੁਝ ਕਰਨਾ ਚਾਹੀਦਾ ਹੈ।’’

ਦੇਖੋ ਵੀਡੀਓ:

ਕੇਵੈਂਟਰਸ ਦੇ ਮਾਲਕਾਂ ਨਾਲ ਗੱਲਬਾਤ ਦੌਰਾਨ ਗਾਂਧੀ ਨੇ ਇਸ ਨਾਮੀ ਸਟਾਰਟ-ਅੱਪ ਦੀ ਦਿਲਚਸਪ ਯਾਤਰਾ ਵਿੱਚ ਖੁੱਭ ਕੇ ਹਿੱਸਾ ਲਿਆ ਜੋ ਆਧੁਨਿਕ ਇੱਛਾਵਾਂ ਨਾਲ ਵਿਰਾਸਤ ਨੂੰ ਸਹਿਜੇ ਹੀ ਮਿਲਾਉਂਦਾ ਹੈ। ਸਹਿ-ਸੰਸਥਾਪਕਾਂ ਨਾਲ ਗੱਲ ਕਰਦਿਆਂ ਉਨ੍ਹਾਂ ਖੁਲਾਸਾ ਕੀਤਾ ਕਿ ਬਰਾਂਡ ਨੇ ਆਜ਼ਾਦੀ ਤੋਂ ਪਹਿਲਾਂ ਦੀਆਂ ਆਪਣੀਆਂ ਜੜ੍ਹਾਂ ਤੋਂ ਇੱਕ ਖ਼ਪਤਕਾਰ ਪਾਵਰਹਾਊਸ ਦਾ ਰੂਪ ਕਿਵੇਂ ਧਾਰਿਆ, ਜਿਸ ਤਹਿਤ ਅੱਜ ਇਸ ਦੇ 65 ਸ਼ਹਿਰਾਂ ਵਿੱਚ 200 ਤੋਂ ਵੱਧ ਸਟੋਰ ਹਨ, ਜਿਥੇ ਗਾਹਕਾਂ ਨੂੰ ਪ੍ਰਸਿੱਧ ਮਿਲਕਸ਼ੇਕ ਅਤੇ ਮਠਿਆਈਆਂ ਪੇਸ਼ ਕੀਤੀਆਂ ਜਾਂਦੀਆਂ ਹਨ।

ਕਾਂਗਰਸ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸਾਂਝਾ ਕਰਦੇ ਹੋਏ ਕਿਹਾ ਕਿ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਲਈ ਇਹ ਸਿਰਫ਼ ਕੇਵੈਂਟਰਸ ਬਾਰੇ ਇੱਕ ਕਹਾਣੀ ਨਹੀਂ ਸੀ, ਸਗੋਂ ਇਸ ਗੱਲ ਦਾ ਪ੍ਰਤੀਕ ਸੀ ਕਿ ਕਿਵੇਂ ਨਿਰਪੱਖਤਾ ਅਤੇ ਨਵੀਨਤਾ ਲਈ ਵਚਨਬੱਧ ਕਾਰੋਬਾਰ ਭਾਰਤ ਦੀ ਉੱਦਮੀ ਭਾਵਨਾ ਨੂੰ ਆਕਾਰ ਦਿੰਦੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਰਾਹੁਲ ਅੱਜ-ਕੱਲ੍ਹ ਹੁਨਰਾਂ ਵਾਲੇ ਲੋਕਾਂ ਨੂੰ ਮਿਲ ਰਹੇ ਹਨ ਅਤੇ ਸਥਾਨਕ ਉੱਦਮੀਆਂ ਦੇ ਹੱਕ ਵਿੱਚ ਬੋਲ ਰਹੇ ਹਨ। ਉਹ ਸਾਰਿਆਂ ਲਈ ਬਰਾਬਰ ਮੁਕਾਬਲੇ 'ਤੇ ਜ਼ੋਰ ਦੇ ਰਹੇ ਹਨ ਅਤੇ ਸਥਾਨਕ ਪ੍ਰਤਿਭਾ ਤੇ ਉੱਦਮ ਨੂੰ ਉਤਸ਼ਾਹਿਤ ਕਰ ਰਹੇ ਹਨ। -ਪੀਟੀਆਈ

Advertisement