ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਮਰੀਕੀ ਟੈਰਿਫ ਕਾਰਨ ਸ਼ੇਅਰ ਬਾਜ਼ਾਰ ਨੂੰ ਗੋਤਾ

ਸੈਂਸੈਕਸ ’ਚ 706 ਅੰਕ ਤੇ ਨਿਫਟੀ ’ਚ 211 ਅੰਕਾਂ ਦੀ ਗਿਰਾਵਟ
Advertisement

ਅਮਰੀਕਾ ’ਚ ਭਾਰਤੀ ਉਤਪਾਦਾਂ ਦੀ ਦਰਾਮਦ ’ਤੇ ਵਾਧੂ 25 ਫੀਸਦ ਟੈਕਸ ਲਾਗੂ ਹੋਣ ਤੋਂ ਅਗਲੇ ਦਿਨ ਅੱਜ ਸਥਾਨਕ ਸ਼ੇਅਰ ਬਾਜ਼ਾਰਾਂ ’ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸੈਂਸੈਕਸ ’ਚ 706 ਅੰਕ ਜਦਕਿ ਨਿਫਟੀ ’ਚ 211 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ। ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕੀ ਟੈਰਿਫ ’ਚ ਵਾਧੇ ਤੋਂ ਇਲਾਵਾ ਵਿਦੇਸ਼ੀ ਪੂੰਜੀ ਦੀ ਲਗਾਤਾਰ ਨਿਕਾਸੀ ਨੇ ਵੀ ਨਿਵੇਸ਼ਕਾਂ ਨੂੰ ਪ੍ਰਭਾਵਿਤ ਕੀਤਾ ਹੈ। ਬੰਬੇ ਸਟਾਕ ਐਕਸਚੇਂਜ (ਬੀ ਐੱਸ ਈ) ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 705.97 ਅੰਕ ਜਾਂ 0.87 ਫੀਸਦ ਡਿੱਗ ਕੇ 80,080.57 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇੱਕ ਸਮੇਂ ਇਹ 773.52 ਅੰਕ ਡਿੱਗ ਕੇ 80,013.02 ਅੰਕ ’ਤੇ ਆ ਗਿਆ ਸੀ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ 50 ਸ਼ੇਅਰਾਂ ਵਾਲਾ ਸੂਚਕ ਅੰਕ ਨਿਫਟੀ 211.15 ਅੰਕ ਜਾਂ 0.85 ਫੀਸਦ ਡਿੱਗ ਕੇ 24,500.90 ਅੰਕ ’ਤੇ ਬੰਦ ਹੋਇਆ।

ਇਸ ਤੋਂ ਪਹਿਲਾਂ  ਅੱਜ ਸਵੇਰੇ ਸ਼ੇਅਰ ਬਾਜ਼ਾਰ ਦੇ ਮੁੱਖ ਸੂਚਕ ਸੈਂਸੈਕਸ ਅਤੇ ਨਿਫਟੀ ਸ਼ੁਰੂਆਤੀ ਕਾਰੋਬਾਰ ਵਿੱਚ ਹੇਠਾਂ ਆ ਗਏ, ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਰੂਸੀ ਤੇਲ ਦੀ ਖਰੀਦ ’ਤੇ ਭਾਰਤ 'ਤੇ ਲਗਾਇਆ ਗਿਆ ਵਾਧੂ 25 ਫੀਸਦੀ ਟੈਕਸ ਲਾਗੂ ਹੋ ਗਿਆ ਹੈ। ਇਸ ਤੋਂ ਇਲਾਵਾ ਵਿਦੇਸ਼ੀ ਫੰਡਾਂ ਦੀ ਨਿਕਾਸੀ ਕਾਰਨ ਵੀ ਨਿਵੇਸ਼ਕ ਪ੍ਰਭਾਵਿਤ ਹੋਏ।

Advertisement

ਅਮਰੀਕਾ ਵੱਲੋਂ ਭਾਰਤ ’ਤੇ ਲਗਾਇਆ ਗਿਆ ਵਾਧੂ 25 ਫੀਸਦੀ ਟੈਕਸ ਬੁੱਧਵਾਰ ਨੂੰ ਲਾਗੂ ਹੋਣ ਤੋਂ ਬਾਅਦ ਨਵੀਂ ਦਿੱਲੀ 'ਤੇ ਲਗਾਏ ਗਏ ਕੁੱਲ ਟੈਕਸ ਦੀ ਮਾਤਰਾ 50 ਫੀਸਦੀ ਹੋ ਗਈ।

ਸ਼ੁਰੂਆਤੀ ਕਾਰੋਬਾਰ 'ਚ 30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 508.16 ਅੰਕ ਡਿੱਗ ਕੇ 80,278.38 ’ਤੇ ਆ ਗਿਆ। 50 ਸ਼ੇਅਰਾਂ ਵਾਲਾ ਐੱਨਐੱਸਈ ਨਿਫਟੀ 157.35 ਅੰਕ ਡਿੱਗ ਕੇ 24,554.70 ’ਤੇ ਆ ਗਿਆ। ਸੈਂਸੈਕਸ ਫਰਮਾਂ ਵਿੱਚ ਐੱਚਸੀਐੱਲ ਟੈੱਕ, ਐੱਚਡੀਐੱਫਸੀ ਬੈਂਕ, ਪਾਵਰ ਗਰਿੱਡ, ਸਨ ਫਾਰਮਾ, ਐੱਨ.ਟੀ.ਪੀ.ਸੀ. ਅਤੇ ਭਾਰਤ ਇਲੈਕਟ੍ਰਾਨਿਕਸ ਮੁੱਖ ਤੌਰ ’ਤੇ ਘਾਟੇ ਵਿੱਚ ਸਨ। ਹਾਲਾਂਕਿ ਈਟਰਨਲ, ਏਸ਼ੀਅਨ ਪੇਂਟਸ, ਟਾਈਟਨ, ਮਾਰੂਤੀ ਅਤੇ ਲਾਰਸਨ ਐਂਡ ਟੂਬਰੋ ਲਾਭ ਵਾਲੇ ਸਨ।

ਉਧਰ ਸ਼ੁਰੂਆਤੀ ਕਾਰੋਬਾਰ ਦੌਰਾਨ ਰੁਪੱਈਆ 10 ਪੈਸੇ ਵਧ ਕੇ 87.59 ਰੁੁਪਏ ਪ੍ਰਤੀ ਡਾਲਰ ’ਤੇ ਪਹੁੰਚ ਗਿਆ।
Advertisement
Show comments