ਅਮਰੀਕਾ-ਚੀਨ ਸਮਝੌਤੇ ਕਾਰਨ ਘਟੀ ਸੁਰੱਖਿਅਤ ਨਿਵੇਸ਼ ਦੀ ਮੰਗ, ਸੋਨਾ ਖਿਸਕਿਆ
ਫਿਊਚਰਜ਼ ਵਪਾਰ ਵਿੱਚ ਅਸਥਿਰ ਉਤਰਾਅ-ਚੜ੍ਹਾਅ ਦੇ ਚੱਲਦਿਆਂ ਸ਼ੁੱਕਰਵਾਰ ਨੂੰ ਸੋਨੇ ਦੀਆਂ ਕੀਮਤਾਂ ਵਿੱਚ 218 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜਿਸ ਤੋਂ ਬਾਅਦ ਇਹ 1,21,290 ਰੁਪਏ ਪ੍ਰਤੀ 10 ਗ੍ਰਾਮ ’ਤੇ ਆ ਗਿਆ। ਨਿਵੇਸ਼ਕਾਂ ਨੇ ਫੈਡਰਲ ਰਿਜ਼ਰਵ ਦੇ ਵਿਆਜ...
ਮਲਟੀ ਕਮੋਡਿਟੀ ਐਕਸਚੇਂਜ (MCX) ’ਤੇ ਦਸੰਬਰ ਡਿਲੀਵਰੀ ਲਈ ਪੀਲੀ ਧਾਤ ਦੇ ਫਿਊਚਰਜ਼ 218 ਰੁਪਏ, ਜਾਂ 0.18 ਫੀਸਦੀ ਦੀ ਗਿਰਾਵਟ ਨਾਲ 13,223 ਲਾਟ ਦੇ ਕਾਰੋਬਾਰ ਵਿੱਚ 1,21,290 ਰੁਪਏ ਪ੍ਰਤੀ 10 ਗ੍ਰਾਮ ’ਤੇ ਆ ਗਏ।
ਇਸੇ ਤਰ੍ਹਾਂ ਦਸੰਬਰ ਡਿਲੀਵਰੀ ਲਈ ਚਾਂਦੀ ਦੇ ਫਿਊਚਰਜ਼ MCX 'ਤੇ 20,217 ਲਾਟ ਵਿੱਚ 410 ਰੁਪਏ, ਜਾਂ 0.28 ਫੀਸਦੀ ਦੀ ਕਮੀ ਨਾਲ 1,48,430 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਆ ਗਏ।
ਅੰਤਰਰਾਸ਼ਟਰੀ ਬਾਜ਼ਾਰ ਵਿੱਚ ਦਸੰਬਰ ਡਿਲੀਵਰੀ ਲਈ ਕੋਮੈਕਸ (Comex) ਸੋਨਾ ਫਿਊਚਰਜ਼ ਮਾਮੂਲੀ ਤੌਰ ’ਤੇ USD 4,020.67 ਪ੍ਰਤੀ ਔਂਸ 'ਤੇ ਵਪਾਰ ਕਰ ਰਿਹਾ ਸੀ, ਜਦੋਂ ਕਿ ਚਾਂਦੀ 0.37 ਫੀਸਦੀ ਖਿਸਕ ਕੇ USD 48.43 ਪ੍ਰਤੀ ਔਂਸ ’ਤੇ ਆ ਗਈ।
ਰਿਲਾਇੰਸ ਸਕਿਓਰਿਟੀਜ਼ ਦੇ ਸੀਨੀਅਰ ਰਿਸਰਚ ਐਨਾਲਿਸਟ ਜਿਗਰ ਤ੍ਰਿਵੇਦੀ ਨੇ ਕਿਹਾ ਕਿ ਅਮਰੀਕਾ ਅਤੇ ਚੀਨ ਦੁਰਲੱਭ (rare earths) ਅਤੇ ਮਹੱਤਵਪੂਰਨ ਖਣਿਜਾਂ (critical minerals) 'ਤੇ ਇੱਕ ਸਾਲ ਦੇ ਸਮਝੌਤੇ ਨਾਲ ਇੱਕ ਵਪਾਰਕ ਸ਼ਾਂਤੀ ’ਤੇ ਪਹੁੰਚ ਗਏ ਸਨ, ਕਿਉਂਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਂਟਾਨਿਲ ਟੈਕਸ ਨੂੰ 10 ਫੀਸਦੀ ਤੱਕ ਘਟਾ ਦਿੱਤਾ ਸੀ ਅਤੇ ਬੀਜਿੰਗ ਨੇ ਉਤਪਾਦਨ ਨੂੰ ਘਟਾਉਣ ਅਤੇ ਅਮਰੀਕੀ ਸੋਇਆਬੀਨ ਦੀ ਖਰੀਦ ਮੁੜ ਸ਼ੁਰੂ ਕਰਨ ਲਈ ਸਹਿਮਤੀ ਦਿੱਤੀ ਸੀ। -ਪੀਟੀਆਈ

