UPI transactions to become faster: UPI ਲੈਣ-ਦੇਣ ਦੀ ਰਫ਼ਤਾਰ ਹੋਵੇਗੀ ਹੋਰ ਤੇਜ਼
UPI transactions set to become faster from Monday
ਨਵੀਂ ਦਿੱਲੀ, 16 ਜੂਨ
ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (National Payments Corporation of India - NPCI) ਵੱਲੋਂ ਭੁਗਤਾਨਾਂ ਲਈ ਪ੍ਰਤੀਕਿਰਿਆ ਸਮੇਂ ਨੂੰ 10 ਸਕਿੰਟਾਂ ਤੱਕ ਘਟਾਉਣ ਦੇ ਹੁਕਮ ਦੇ ਨਾਲ ਸੋਮਵਾਰ ਤੋਂ UPI ਮੰਚਾਂ ਰਾਹੀਂ ਲੈਣ-ਦੇਣ ਹੋਰ ਤੇਜ਼ ਹੋਣ ਜਾ ਰਹੇ ਹਨ। UPI ਜਾਂ ਯੂਨੀਫਾਈਡ ਪੇਮੈਂਟਸ ਇੰਟਰਫੇਸ (Unified Payments Interface) ਇੱਕ ਰੀਅਲ-ਟਾਈਮ (ਵੇਲੇ ਸਿਰ ਨਾਲ ਦੀ ਨਾਲ) ਅਦਾਇਗੀ ਪ੍ਰਣਾਲੀ ਹੈ ਜੋ NPCI ਵੱਲੋਂ ਮੋਬਾਈਲ ਫੋਨਾਂ ਰਾਹੀਂ ਅੰਤਰ-ਬੈਂਕ ਲੈਣ-ਦੇਣ ਦੀ ਸਹੂਲਤ ਲਈ ਵਿਕਸਤ ਕੀਤੀ ਗਈ ਹੈ।
NPCI ਦੇ ਇੱਕ ਹਾਲੀਆ ਸਰਕੂਲਰ ਦੇ ਅਨੁਸਾਰ ਪੈਸੇ ਟ੍ਰਾਂਸਫਰ, ਸਥਿਤੀ ਜਾਂਚ ਅਤੇ ਰਿਵਰਸਲ ਸਮੇਤ ਲੈਣ-ਦੇਣ ਹੁਣ 30 ਸਕਿੰਟਾਂ ਦੇ ਮੁਕਾਬਲੇ 10 ਤੋਂ 15 ਸਕਿੰਟਾਂ ਵਿੱਚ ਪੂਰੇ ਕੀਤੇ ਜਾਇਆ ਕਰਨਗੇ। 16 ਜੂਨ ਤੋਂ ਪ੍ਰਭਾਵੀ, UPI ਭੁਗਤਾਨ ਵਿੱਚ ਪਤੇ ਨੂੰ ਪ੍ਰਮਾਣਿਤ ਕਰਨ ਲਈ ਲੱਗਣ ਵਾਲਾ ਸਮਾਂ ਹੁਣ ਪਹਿਲਾਂ 15 ਸਕਿੰਟ ਦੇ ਮੁਕਾਬਲੇ ਸਿਰਫ਼ 10 ਸਕਿੰਟ ਲਵੇਗਾ। NPCI ਨੇ ਕਿਹਾ ਕਿ ਜਵਾਬ ਸਮੇਂ ਵਿੱਚ ਸੋਧਾਂ ਦਾ ਉਦੇਸ਼ ਗਾਹਕ ਤਜਰਬੇ ਨੂੰ ਬਿਹਤਰ ਬਣਾਉਣਾ ਹੈ।
NPCI ਦੇ ਇੱਕ ਹੋਰ ਸਰਕੂਲਰ ਦੇ ਅਨੁਸਾਰ, ਗਾਹਕ ਜਲਦੀ ਹੀ ਆਪਣੇ UPI ਐਪਸ ਰਾਹੀਂ ਦਿਨ ਵਿੱਚ 50 ਵਾਰ ਆਪਣੇ ਖਾਤੇ ਦੇ ਬਕਾਏ ਦੀ ਜਾਂਚ ਕਰਨ ਦੇ ਯੋਗ ਹੋਣਗੇ। -ਪੀਟੀਆਈ

