ਬਿਨਾਂ ਕੱਟ ਵਾਲੀ ‘ਸ਼ੋਲੇ’ 12 ਨੂੰ ਹੋਵੇਗੀ ਰਿਲੀਜ਼
ਫਿਲਮ ‘ਸ਼ੋਲੇ-ਦਿ ਫਾਈਨਲ ਕੱਟ’ 12 ਦਸੰਬਰ ਨੂੰ ਭਾਰਤ ਦੇ ਸਿਨੇਮਾਘਰਾਂ ਦਾ ਮੁੜ ਸ਼ਿੰਗਾਰ ਬਣਨ ਲਈ ਤਿਆਰ ਹੈ। ਇਹ ਫ਼ਿਲਮ ਬਿਨਾਂ ਕੱਟ ਤੋਂ 4 ਕੇ ਸੰਸਕਰਨ ਵਿੱਚ ਤਿਆਰ ਹੈ, ਜੋ ਪਹਿਲਾਂ ਨਹੀਂ ਦਿਖਾਈ ਗਈ। ਧਰਮਿੰਦਰ, ਅਮਿਤਾਭ ਬੱਚਨ, ਹੇਮਾ ਮਾਲਿਨੀ, ਜਯਾ ਬੱਚਨ,...
ਫਿਲਮ ‘ਸ਼ੋਲੇ-ਦਿ ਫਾਈਨਲ ਕੱਟ’ 12 ਦਸੰਬਰ ਨੂੰ ਭਾਰਤ ਦੇ ਸਿਨੇਮਾਘਰਾਂ ਦਾ ਮੁੜ ਸ਼ਿੰਗਾਰ ਬਣਨ ਲਈ ਤਿਆਰ ਹੈ। ਇਹ ਫ਼ਿਲਮ ਬਿਨਾਂ ਕੱਟ ਤੋਂ 4 ਕੇ ਸੰਸਕਰਨ ਵਿੱਚ ਤਿਆਰ ਹੈ, ਜੋ ਪਹਿਲਾਂ ਨਹੀਂ ਦਿਖਾਈ ਗਈ। ਧਰਮਿੰਦਰ, ਅਮਿਤਾਭ ਬੱਚਨ, ਹੇਮਾ ਮਾਲਿਨੀ, ਜਯਾ ਬੱਚਨ, ਸੰਜੀਵ ਕੁਮਾਰ ਅਤੇ ਅਮਜ਼ਦ ਖ਼ਾਨ ਦੀ ਅਦਾਕਾਰੀ ਵਾਲੀ ਇਸ ਫ਼ਿਲਮ ਦੀ 15 ਅਗਸਤ ਨੂੰ ਗੋਲਡਨ ਜੁਬਲੀ ਮਨਾਈ ਗਈ ਹੈ। ਫਿਲਮ ਹੈਰੀਟੇਜ ਫਾਊਂਡੇਸ਼ਨ ਨੇ ‘ਐਕਸ’ ਉੱਤੇ ਪੋਸਟ ਵਿੱਚ ਕਿਹਾ, ‘‘ਆਖ਼ਰ ਇੰਤਜ਼ਾਰ ਖ਼ਤਮ ਹੋਇਆ! ‘ਸ਼ੋਲੇ-ਦਿ ਫਾਈਨਲ ਕਟ’ 12 ਦਸੰਬਰ 2025 ਨੂੰ ਭਾਰਤ ਵਿੱਚ 1500 ਪਰਦਿਆਂ ’ਤੇ ਸਿੱਪੀ ਫਿਲਮਜ਼ ਵੱਲੋਂ ਰਿਲੀਜ਼ ਕੀਤੀ ਜਾਵੇਗੀ। ਜੇਕਰ ਤੁਸੀਂ ਸ਼ੋਲੇ ਦੇ ਪ੍ਰਸ਼ੰਸਕ ਹੋ ਤਾਂ 2025 ਤੁਹਾਡੇ ਲਈ ਖ਼ਾਸ ਹੋਣ ਵਾਲਾ ਹੈ। ਹਿੰਦੀ ਸਿਨੇਮਾ ਦੀ ਸਭ ਤੋਂ ਮਕਬੂਲ ਫ਼ਿਲਮ ਹੁਣ ਵੱਡੇ ਪਰਦੇ ’ਤੇ ਵਾਪਸੀ ਕਰ ਰਹੀ ਹੈ।’’ ‘ਸ਼ੋਲੇ’ 15 ਅਗਸਤ 1975 ਨੂੰ ਰਿਲੀਜ਼ ਹੋਈ ਸੀ। ਇਸ ਮਗਰੋਂ ਇਸ ਦੇ ਸੰਵਾਦ ਲੋਕਾਂ ਵਿੱਚ ਕਾਫ਼ੀ ਮਕਬੂਲ ਹੋਏ ਸਨ। ਫ਼ਿਲਮ ਨੇ ਭਾਰਤੀ ਦਰਸ਼ਕਾਂ ਦੇ ਦਿਲਾਂ ਵਿੱਚ ਖ਼ਾਸ ਥਾਂ ਬਣਾ ਲਈ ਸੀ।

