DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Trump Tariff: ਟਰੰਪ ਵੱਲੋਂ ਟੈਰਿਫ ਦੁੱਗਣਾ ਕੀਤੇ ਜਾਣ ਕਾਰਨ ਭਾਰਤੀ ਫੈਕਟਰੀ ਮਾਲਕਾਂ ਦੇ ਭਾਅ ਦੀ ਬਣੀ

ਕਾਰਖ਼ਾਨੇਦਾਰਾਂ ਨੂੰ ਅੱਧੀ ਰਾਤ ਨੂੰ ਆ ਰਹੀਆਂ ਨੇ ਪੈਨਿਕ ਕਾਲਾਂ, ਜਿਨ੍ਹਾਂ ਨੂੰ ਆਰਡਰ ਰੋਕ ਲੈਣ ਜਾਂ ਪੈਦਾਵਾਰ ਨੂੰ ਭਾਰਤ ਤੋਂ ਬਾਹਰ ਲਿਜਾਣ ਲਈ ਕਿਹਾ ਜਾ ਰਿਹੈ; ਅਮਰੀਕੀ ਖਰੀਦਦਾਰਾਂ ਦਾ ਸੁਨੇਹਾ ਸਾਫ਼ ਹੈ: ਜਾਂ ਤਾਂ ਵਾਧੂ ਟੈਰਿਫ ਲਾਗਤਾਂ ਜਜ਼ਬ ਕਰੋ ਜਾਂ ਉਤਪਾਦਨ ਭਾਰਤ ਤੋਂ ਬਾਹਰ ਸ਼ਿਫਟ ਕਰੋ
  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

ਅਮਰੀਕੀ ਸਦਰ ਡੋਨਲਡ ਟਰੰਪ ਵੱਲੋਂ ਭਾਰਤੀ ਵਸਤਾਂ ਉਤੇ ਟੈਰਿਫ ਵਧਾਏ ਜਾਣ ਦੇ ਹਾਲੀਆ ਐਲਾਨ ਤੋਂ ਬਾਅਦ ਕੱਪੜਾ ਨਿਰਮਾਤਾ ਪਰਲ ਗਲੋਬਲ (Pearl Global) - ਜੋ ਗੈਪ (Gap) ਅਤੇ ਕੋਹਲ (Kohl) ਵਰਗੇ ਅਮਰੀਕੀ ਪਰਚੂਨ ਵਿਕਰੇਤਾਵਾਂ ਨੂੰ ਆਪਣੇ ਗਾਹਕਾਂ ਵਿੱਚ ਗਿਣਦਾ ਹੈ - ਅੱਜ-ਕੱਲ੍ਹ ਬਹੁਤ ਸ਼ਸ਼ੋਪੰਜ ਵਿਚ ਪਿਆ ਹੋਇਆ ਹੈ। ਉਸ ਨੂੰ ਦੇਰ ਰਾਤ ਆ ਰਹੀਆਂ ਪ੍ਰੇਸ਼ਾਨ ਕਰਨ ਵਾਲੀਆਂ ਕਾਲਾਂ ਵਿਚ ਅਮਰੀਕੀ ਖਰੀਦਦਾਰਾਂ ਵੱਲੋਂ ਸਾਫ਼ ਕਿਹਾ ਜਾ ਰਿਹਾ ਹੈ ਕਿ ਜਾਂ ਤਾਂ ਵਾਧੂ ਟੈਰਿਫ ਲਾਗਤਾਂ ਨੂੰ ਜਜ਼ਬ ਕਰੋ ਜਾਂ ਉਤਪਾਦਨ ਨੂੰ ਭਾਰਤ ਤੋਂ ਬਾਹਰ ਸ਼ਿਫਟ ਕਰੋ।

ਐਨਡੀਟੀਵੀ ਦੀ ਰਿਪੋਰਟ ਅਨੁਸਾਰ, ਵਾਲਮਾਰਟ, ਐਮਾਜ਼ੋਨ ਅਤੇ ਟਾਰਗੈੱਟ (Walmart, Amazon and Target) ਸਮੇਤ ਪ੍ਰਮੁੱਖ ਅਮਰੀਕੀ ਪਰਚੂਨ ਵਿਕਰੇਤਾਵਾਂ ਨੇ ਭਾਰਤ ਤੋਂ ਆਰਡਰ ਰੋਕ ਦਿੱਤੇ ਹਨ। ਜਵਾਬ ਵਿੱਚ ਪਰਲ ਗਲੋਬਲ ਨੇ ਆਪਣੀ ਪੈਦਾਵਾਰ ਨੂੰ ਬੰਗਲਾਦੇਸ਼, ਇੰਡੋਨੇਸ਼ੀਆ, ਵੀਅਤਨਾਮ ਅਤੇ ਗੁਆਟੇਮਾਲਾ ਵਿਚਲੀਆਂ ਆਪਣੀਆਂ ਫੈਕਟਰੀਆਂ ਵਿੱਚ ਤਬਦੀਲ ਕਰਨ ਦੀ ਪੇਸ਼ਕਸ਼ ਕਰਕੇ ਆਪਣੇ ਅਮਰੀਕੀ ਭਾਈਵਾਲਾਂ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ। ਗ਼ੌਰਤਲਬ ਹੈ ਕਿ ਇਹ ਸਾਰੇ ਮੁਲਕ ਭਾਰਤੀ ਮਾਲ 'ਤੇ ਨਵੇਂ ਅਮਰੀਕੀ ਟੈਰਿਫ ਤੋਂ ਪ੍ਰਭਾਵਿਤ ਨਹੀਂ ਹਨ।

Advertisement

ਮੈਨੇਜਿੰਗ ਡਾਇਰੈਕਟਰ ਪੱਲਬ ਬੈਨਰਜੀ (Pallab Banerjee) ਨੇ ਇੱਕ ਇੰਟਰਵਿਊ ਵਿੱਚ ਰਾਇਟਰਜ਼ ਨੂੰ ਦੱਸਿਆ, "ਸਾਰੇ ਗਾਹਕ ਪਹਿਲਾਂ ਹੀ ਮੈਨੂੰ ਕਾਲ ਕਰ ਰਹੇ ਹਨ। ਉਹ ਚਾਹੁੰਦੇ ਹਨ ਕਿ ਅਸੀਂ ... ਭਾਰਤ ਤੋਂ ਦੂਜੇ ਦੇਸ਼ਾਂ ਵਿੱਚ ਸ਼ਿਫਟ ਕਰੀਏ।’’

ਅਪਰੈਲ ਵਿੱਚ ਟਰੰਪ ਦੇ ਸ਼ੁਰੂਆਤੀ ਟੈਰਿਫ ਤਜਵੀਜ਼ਾਂ - ਜੋ ਕਿ ਭਾਰਤ ਲਈ ਆਪਣੇ ਮੁਕਾਬਲੇ ਵਾਲੇ ਏਸ਼ੀਆਈ ਕੱਪੜਾ ਨਿਰਮਾਤਾਵਾਂ ਬੰਗਲਾਦੇਸ਼, ਵੀਅਤਨਾਮ ਅਤੇ ਚੀਨ ਨਾਲੋਂ ਘੱਟ ਸਨ - ਨੂੰ ਭਾਰਤ ਲਈ 16 ਅਰਬ ਡਾਲਰ ਦੇ ਕੱਪੜਾ ਬਰਾਮਦ ਬਾਜ਼ਾਰ ਵਿੱਚ ਤੇਜ਼ੀ ਨਾਲ ਫੈਲਣ ਦੇ ਮੌਕੇ ਵਜੋਂ ਦੇਖਿਆ ਗਿਆ ਸੀ। ਪਰ ਨਵੀਂ ਦਿੱਲੀ ਅਤੇ ਵਾਸ਼ਿੰਗਟਨ ਵਿਚਕਾਰ ਸਬੰਧਾਂ ਵਿੱਚ ਖਟਾਸ ਆਉਣ ਨਾਲ ਹਾਲਾਤ ਬਦਲ ਗਏ ਹਨ ਅਤੇ ਭਾਰਤ ਹੁਣ 50 ਫ਼ੀਸਦੀ ਟੈਰਿਫ ਦਾ ਸਾਹਮਣਾ ਕਰ ਰਿਹਾ ਹੈ, ਜਦੋਂ ਕਿ ਇਹ ਦਰ ਬੰਗਲਾਦੇਸ਼ ਤੇ ਵੀਅਤਨਾਮ ਲਈ 20 ਫ਼ੀਸਦੀ ਅਤੇ ਚੀਨ ਲਈ 30 ਫ਼ੀਸਦੀ ਹੈ।

ਪਰਲ ਆਪਣੇ ਕਾਰੋਬਾਰ ਦਾ ਲਗਭਗ ਅੱਧਾ ਹਿੱਸਾ ਅਮਰੀਕਾ ਤੋਂ ਪ੍ਰਾਪਤ ਕਰਦਾ ਹੈ। ਬੈਨਰਜੀ ਨੇ ਗਾਹਕਾਂ ਦਾ ਨਾਮ ਲਏ ਬਿਨਾਂ ਕਿਹਾ ਕਿ ਕੁਝ ਗਾਹਕਾਂ ਨੇ ਭਾਰਤ ਤੋਂ ਉਤਪਾਦ ਲੈਣਾ ਜਾਰੀ ਰੱਖਣ ਦੀ ਪੇਸ਼ਕਸ਼ ਕੀਤੀ ਹੈ, ਪਰ ਤਾਂ ਜੇ ਕੰਪਨੀ ਟੈਰਿਫ ਬੋਝ ਸਾਂਝਾ ਕਰ ਸਕਦੀ ਹੈ, ਪਰ ਇਹ ਵਿਵਹਾਰਕ ਨਹੀਂ ਹੈ।

Advertisement
×