ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼ੇੇਅਰ ਬਾਜ਼ਾਰ ਸ਼ੁਰੂਆਤੀ ਕਾਰੋਬਾਰ ’ਚ ਡਿੱਗਿਆ

ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ 12 ਪੈਸੇ ਮਜ਼ਬੂਤ
Advertisement

ਮੁੰਬਈ, 16 ਮਈ

ਪਿਛਲੇ ਕਾਰੋਬਾਰੀ ਸੈਸ਼ਨ ਵਿੱਚ ਤੇਜ਼ੀ ਤੋਂ ਬਾਅਦ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਬੈਂਚਮਾਰਕ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ ਵਿੱਚ ਗਿਰਾਵਟ ਆਈ। ਆਈਟੀ ਸਟਾਕਾਂ ਦੀ ਵਿਕਰੀ ਅਤੇ ਏਸ਼ਿਆਈ ਬਾਜ਼ਾਰਾਂ ਵਿੱਚ ਵੱਡੇ ਪੱਧਰ ’ਤੇ ਕਮਜ਼ੋਰ ਰੁਝਾਨਾਂ ਕਰਕੇ ਬਾਜ਼ਾਰ ਹੇਠਾਂ ਵੱਲ ਨੂੰ ਗਏ।

Advertisement

ਦਿਨ ਦੀ ਕਮਜ਼ੋਰ ਸ਼ੁਰੂਆਤ ਤੋਂ ਬਾਅਦ 30-ਸ਼ੇਅਰਾਂ ਵਾਲਾ ਬੰਬੇ ਸਟਾਕ ਐਕਸਚੇਂਜ (BSE) ਬੈਂਚਮਾਰਕ ਗੇਜ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 252.97 ਅੰਕ ਹੋਰ ਡਿੱਗ ਕੇ 82,277.77 ’ਤੇ ਆ ਗਿਆ। ਨੈਸ਼ਨਲ ਸਟਾਕ ਐਕਸਚੇਂਜ (NSE) ਦਾ ਨਿਫਟੀ 67.6 ਅੰਕ ਡਿੱਗ ਕੇ 24,994.50 ’ਤੇ ਪਹੁੰਚ ਗਿਆ।

ਸੈਂਸੈਕਸ ਫਰਮਾਂ ਵਿੱਚੋਂ ਭਾਰਤੀ ਏਅਰਟੈੱਲ, ਇੰਡਸਇੰਡ ਬੈਂਕ, ਸਟੇਟ ਬੈਂਕ ਆਫ਼ ਇੰਡੀਆ, ਇਨਫੋਸਿਸ, ਪਾਵਰ ਗਰਿੱਡ, ਐਚਸੀਐਲ ਟੈੱਕ, ਟੈੱਕ ਮਹਿੰਦਰਾ ਅਤੇ ਮਹਿੰਦਰਾ ਅਤੇ ਮਹਿੰਦਰਾ ਦੇ ਸ਼ੇਅਰ ਪੱਛੜ ਗਏ। ਈਟਰਨਲ, ਐਨਟੀਪੀਸੀ, ਅਡਾਨੀ ਪੋਰਟਸ, ਬਜਾਜ ਫਾਇਨਾਂਸ ਅਤੇ ਬਜਾਜ ਫਿਨਸਰਵ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਸਨ। ਏਸ਼ਿਆਈ ਬਾਜ਼ਾਰਾਂ ਵਿੱਚ, ਜਾਪਾਨ ਦਾ ਨਿੱਕੇਈ 225 ਇੰਡੈਕਸ, ਸ਼ੰਘਾਈ ਦਾ ਐੱਸਐੱਸਈ ਕੰਪੋਜ਼ਿਟ ਇੰਡੈਕਸ ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਹੇਠਾਂ ਕਾਰੋਬਾਰ ਕਰ ਰਿਹਾ ਸੀ ਜਦੋਂ ਕਿ ਦੱਖਣੀ ਕੋਰੀਆ ਦਾ ਕੋਸਪੀ ਸਕਾਰਾਤਮਕ ਰਿਹਾ। ਵੀਰਵਾਰ ਨੂੰ ਅਮਰੀਕੀ ਬਾਜ਼ਾਰ ਜ਼ਿਆਦਾਤਰ ਉੱਚੇ ਪੱਧਰ ’ਤੇ ਬੰਦ ਹੋਏ।

ਇਸ ਦੌਰਾਨ ਮਜ਼ਬੂਤ ਵਿਦੇਸ਼ੀ ਨਿਵੇਸ਼ ਦੇ ਮਜ਼ਬੂਤ ਪ੍ਰਵਾਹ ਤੇ ਕਮਜ਼ੋਰ ਡਾਲਰ ਸੂਚਕ ਅੰਕ ਕਰਕੇ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ ਸ਼ੁਰੂਆਤੀ ਕਾਰੋਬਾਰ ਵਿਚ 12 ਪੈਸੇ ਵਧ ਕੇ 85.42 ਨੂੰ ਪਹੁੰਚ ਗਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ’ਤੇ ਰੁਪੱਈਆ ਅਮਰੀਕੀ ਡਾਲਰ ਦੇ ਮੁਕਾਬਲੇ 85.28 ਰੁਪਏ ’ਤੇ ਮਜ਼ਬੂਤੀ ​ਨਾਲ ​ਖੁੱਲ੍ਹਿਆ ਅਤੇ ਫਿਰ 85.42 ਰੁਪਏ 'ਤੇ ਆ ਗਿਆ, ਜੋ ਕਿ ਪਿਛਲੇ ਬੰਦ ਨਾਲੋਂ 12 ਪੈਸੇ ਵੱਧ ਹੈ। ਵੀਰਵਾਰ ਨੂੰ ਰੁਪੱਈਆ 22 ਪੈਸੇ ਡਿੱਗ ਕੇ 85.54 ਰੁਪਏ ’ਤੇ ਬੰਦ ਹੋਇਆ ਸੀ। ਪੀਟੀਆਈ

Advertisement
Tags :
BSE SensexSensex and Nifty
Show comments