ਸ਼ੇਅਰ ਬਾਜ਼ਾਰ ਨੂੰ 271 ਅੰਕ ਡਿੱਗਿਆ
ਵਿਦੇਸ਼ੀ ਫੰਡਾਂ ਦੀ ਨਿਕਾਸੀ ਤੇ ਅਮਰੀਕਾ ਵੱਲੋਂ ਲਾਏ 50 ਫੀਸਦ ਟੈਰਿਫ਼ ਨਾਲ ਜੁੜੇ ਫ਼ਿਕਰਾਂ ਦਰਮਿਆਨ ਸ਼ੇਅਰ ਬਾਜ਼ਾਰ ਵਿੱਚ ਲਗਾਤਾਰ ਤੀਜੇ ਦਿਨ ਗਿਰਾਵਟ ਜਾਰੀ ਰਹੀ। ਸੈਂਸੈਕਸ ਅੱਜ 271 ਅੰਕ ਡਿੱਗ ਗਿਆ। ਤੀਹ ਸ਼ੇਅਰਾਂ ਉੱਤੇ ਆਧਾਰਿਤ ਬੀਐੱਸਈ ਸੈਂਸੈਕਸ 270.92 ਅੰਕ (0.34 ਫੀਸਦ)...
Advertisement
ਵਿਦੇਸ਼ੀ ਫੰਡਾਂ ਦੀ ਨਿਕਾਸੀ ਤੇ ਅਮਰੀਕਾ ਵੱਲੋਂ ਲਾਏ 50 ਫੀਸਦ ਟੈਰਿਫ਼ ਨਾਲ ਜੁੜੇ ਫ਼ਿਕਰਾਂ ਦਰਮਿਆਨ ਸ਼ੇਅਰ ਬਾਜ਼ਾਰ ਵਿੱਚ ਲਗਾਤਾਰ ਤੀਜੇ ਦਿਨ ਗਿਰਾਵਟ ਜਾਰੀ ਰਹੀ। ਸੈਂਸੈਕਸ ਅੱਜ 271 ਅੰਕ ਡਿੱਗ ਗਿਆ। ਤੀਹ ਸ਼ੇਅਰਾਂ ਉੱਤੇ ਆਧਾਰਿਤ ਬੀਐੱਸਈ ਸੈਂਸੈਕਸ 270.92 ਅੰਕ (0.34 ਫੀਸਦ) ਟੁੱਟ ਕੇ 79,809.65. ਅੰਕ ’ਤੇ ਬੰਦ ਹੋਇਆ। ਉਂਜ ਦਿਨ ਦੇ ਕਾਰੋਬਾਰ ਦੌਰਾਨ ਇਕ ਸਮੇਂ ਇਹ 338.81 ਅੰਕ (0.42 ਫ਼ੀਸਦ) ਟੁੱਟ ਕੇ 79,741.76 ਅੰਕਾਂ ’ਤੇ ਆ ਗਿਆ ਸੀ। ਇਸ ਦੌਰਾਨ 50 ਸ਼ੇਅਰਾਂ ਵਾਲਾ ਐੱਨਐੱਸਈ ਦਾ ਨਿਫਟੀ ਵੀ 74.05 (0.30 ਫੀਸਦ) ਅੰਕ ਡਿੱਗ ਕੇ 24,426.85 ’ਤੇ ਬੰਦ ਹੋਇਆ।
Advertisement
Advertisement
×