ਸਰਕਾਰ ਨੇ ਕੀਮਤਾਂ ਕਾਬੂ ’ਚ ਰੱਖਣ ਲਈ ਆਪਣੇ ਬਫਰ ਸਟਾਕ ’ਚੋਂ 2.84 ਲੱਖ ਟਨ ਕਣਕ ਤੇ 5830 ਟਨ ਚੌਲ ਵੇਚੇ
ਨਵੀਂ ਦਿੱਲੀ, 16 ਨਵੰਬਰ ਸਰਕਾਰ ਨੇ ਅੱਜ ਕਿਹਾ ਹੈ ਕਿ ਉਸ ਨੇ ਆਪਣੇ ਬਫਰ ਸਟਾਕ ’ਚੋਂ 2.84 ਲੱਖ ਟਨ ਕਣਕ ਅਤੇ 5,830 ਟਨ ਚੌਲ ਈ-ਨਿਲਾਮੀ ਰਾਹੀਂ ਖੁੱਲੀ ਮੰਡੀ ’ਚ 2,334 ਬੋਲੀਕਾਰਾਂ ਨੂੰ ਵੇਚੇ ਹਨ। ਬਿਆਨ ਵਿੱਚ ਖੁਰਾਕ ਮੰਤਰਾਲੇ ਨੇ ਕਿਹਾ...
Advertisement
ਨਵੀਂ ਦਿੱਲੀ, 16 ਨਵੰਬਰ
ਸਰਕਾਰ ਨੇ ਅੱਜ ਕਿਹਾ ਹੈ ਕਿ ਉਸ ਨੇ ਆਪਣੇ ਬਫਰ ਸਟਾਕ ’ਚੋਂ 2.84 ਲੱਖ ਟਨ ਕਣਕ ਅਤੇ 5,830 ਟਨ ਚੌਲ ਈ-ਨਿਲਾਮੀ ਰਾਹੀਂ ਖੁੱਲੀ ਮੰਡੀ ’ਚ 2,334 ਬੋਲੀਕਾਰਾਂ ਨੂੰ ਵੇਚੇ ਹਨ। ਬਿਆਨ ਵਿੱਚ ਖੁਰਾਕ ਮੰਤਰਾਲੇ ਨੇ ਕਿਹਾ ਕਿ 21ਵੀਂ ਈ-ਨਿਲਾਮੀ 15 ਨਵੰਬਰ ਨੂੰ ਹੋਈ ਸੀ, ਜਿਸ ਵਿੱਚ ਓਪਨ ਮਾਰਕੀਟ ਸੇਲ ਸਕੀਮ ਘਰੇਲੂ ਤਹਿਤ 3 ਲੱਖ ਟਨ ਕਣਕ ਅਤੇ 1.79 ਲੱਖ ਟਨ ਚੌਲ ਦੀ ਪੇਸ਼ਕਸ਼ ਕੀਤੀ ਗਈ ਸੀ। ਮੰਤਰਾਲੇ ਨੇ ਕਿਹਾ ਕਿ 2.84 ਲੱਖ ਟਨ ਕਣਕ ਅਤੇ 5,830 ਟਨ ਚੌਲ 2,334 ਬੋਲੀਕਾਰਾਂ ਨੂੰ ਵੇਚੇ ਗਏ। ਚੌਲਾਂ, ਕਣਕ ਅਤੇ ਆਟੇ ਦੀਆਂ ਪ੍ਰਚੂਨ ਕੀਮਤਾਂ ਨੂੰ ਨਿਯੰਤਰਿਤ ਕਰਨ ਲਈ ਈ-ਨਿਲਾਮੀ ਕੀਤੀ ਜਾਂਦੀ ਹੈ।
Advertisement
Advertisement