ਮਲੇਸ਼ੀਆ ਜਾ ਰਹੇ ਜਹਾਜ਼ ਦਾ ਇੰਜਣ ਖ਼ਰਾਬ, ਰਾਹ ’ਚੋਂ ਵਾਪਸ ਹੈਦਰਾਬਾਦ ਉਤਾਰਿਆ
ਹੈਦਰਾਬਾਦ, 20 ਜੂਨ ਇਥੋਂ ਮਲੇਸ਼ੀਆ ਏਅਰਲਾਈਨਜ਼ ਦੇ ਕੁਆਲਾਲੰਪੁਰ ਜਾ ਰਹੇ ਜਹਾਜ਼ ਨੇ ਦੇਰ ਰਾਤ ਹੈਦਰਾਬਾਦ ਦੇ ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣ ਭਰੀ ਪਰ ਕੁਝ ਸਮੇਂ ਬਾਅਦ ਇੰਜਣ ਵਿਚ ਖਰਾਬੀ ਕਾਰਨ ਪਾਇਲਟ ਨੂੰ ਜਹਾਜ਼ ਇੱਥੇ ਵਾਪਸ ਲਿਆਉਣਾ ਪਿਆ। ਹਵਾਈ...
Advertisement
ਹੈਦਰਾਬਾਦ, 20 ਜੂਨ
ਇਥੋਂ ਮਲੇਸ਼ੀਆ ਏਅਰਲਾਈਨਜ਼ ਦੇ ਕੁਆਲਾਲੰਪੁਰ ਜਾ ਰਹੇ ਜਹਾਜ਼ ਨੇ ਦੇਰ ਰਾਤ ਹੈਦਰਾਬਾਦ ਦੇ ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣ ਭਰੀ ਪਰ ਕੁਝ ਸਮੇਂ ਬਾਅਦ ਇੰਜਣ ਵਿਚ ਖਰਾਬੀ ਕਾਰਨ ਪਾਇਲਟ ਨੂੰ ਜਹਾਜ਼ ਇੱਥੇ ਵਾਪਸ ਲਿਆਉਣਾ ਪਿਆ। ਹਵਾਈ ਅੱਡੇ ਦੇ ਸੂਤਰਾਂ ਅਨੁਸਾਰ ਉਡਾਣ ਐੱਮਐੱਚ 199 ਨੇ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ 12.45 ਵਜੇ ਉਡਾਣ ਭਰੀ ਪਰ ਤਕਨੀਕੀ ਕਾਰਨਾਂ ਕਰਕੇ ਕੁਝ ਸਮੇਂ ਬਾਅਦ ਪਰਤਣਾ ਪਿਆ। ਸੂਤਰਾਂ ਨੇ ਦੱਸਿਆ ਕਿ ਜਹਾਜ਼ 'ਚ 138 ਯਾਤਰੀ ਸਵਾਰ ਸਨ।
Advertisement
Advertisement
×