ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Telecom subscriber ਦਸੰਬਰ ਵਿਚ ਟੈਲੀਕਾਮ ਸਬਸਕ੍ਰਾਈਬਰਾਂ ਦੀ ਗਿਣਤੀ ਵੱਧ ਕੇ 1189.92 ਮਿਲੀਅਨ ਹੋਈ

ਟੈਲੀਕਾਮ ਰੈਗੂਲੇਟਰੀ ‘ਟਰਾਈ’ ਨੇ ਆਪਣੀ ਇਕ ਰਿਪੋਰਟ ’ਚ ਕੀਤਾ ਦਾਅਵਾ, ਜੀਓ 476.58 ਮਿਲੀਅਨ ਬਰਾਡਬੈਂਡ ਸਬਸਕ੍ਰਾਈਬਰਾਂ ਨਾਲ ਸਿਖਰ ’ਤੇ
Advertisement

ਨਵੀਂ ਦਿੱਲੀ, 11 ਮਾਰਚ

Telecom subscriber ਟੈਲੀਕਾਮ ਰੈਗੂਲੇਟਰ ‘ਟਰਾਈ’ ਦੀ ਰਿਪੋਰਟ ਮੁਤਾਬਕ ਦਸੰਬਰ 2024 ਵਿਚ ਭਾਰਤ ’ਚ ਟੈਲੀਕਾਮ ਸਬਸਕ੍ਰਾਈਬਰ ਬੇਸ ਵੱਧ ਕੇ 1189.92 ਮਿਲੀਅਨ ਨੂੰ ਪਹੁੰਚ ਗਿਆ ਹੈ ਅਤੇ ਮੋਬਾਈਲ ਤੇ ਫਿਕਸਡ ਲਾਈਨ ਵਰਗ ਵਿਚ ਗਿਣਤੀ ਪੱਖੋਂ ਸਭ ਤੋਂ ਵੱਧ ਸਬਸਕ੍ਰਾਈਬਰ ਜੀਓ ਦੇ ਹਨ।

Advertisement

ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਿਟੀ ਮੁਤਾਬਕ ਨਵੰਬਰ ਵਿਚ ਕੁੱਲ ਟੈਲੀਫੋਨ ਸਬਸਕ੍ਰਾਈਬਰ 1187.15 ਮਿਲੀਅਨ ਸਨ। ਰਿਲਾਇੰਸ ਜੀਓ ਇਨਫੋਕਾਮ 476.58 ਮਿਲੀਅਨ ਬਰਾਡਬੈਂਡ ਸਬਸਕ੍ਰਾਈਬਰਾਂ ਨਾਲ ਸਿਖਰ ’ਤੇ ਹੈ। ਭਾਰਤੀ ਏਅਰਟੈੱਲ (289.31 ਮਿਲੀਅਨ) ਦੂਜੇ ਅਤੇ ਵੋਡਾਫੋਨ ਆਈਡੀਆ (126.38 ਮਿਲੀਅਨ) ਤੀਜੇ ਸਥਾਨ ’ਤੇ ਹਨ।

ਸ਼ਹਿਰੀ ਟੈਲੀਫੋਨ ਸਬਸਕ੍ਰਾਈਬਰਾਂ ਦੀ ਗਿਣਤੀ ਨਵੰਬਰ ਮਹੀਨੇ 659.87 ਮਿਲੀਅਨ ਤੋਂ ਵੱਧ ਕੇ 663.37 ਮਿਲੀਅਨ ਹੋ ਗਈ ਜਦੋਂਕਿ ਇਸੇ ਅਰਸੇ ਦੌਰਾਨ ਪੇਂਡੂ ਸਬਸਕ੍ਰਾਈਬਰਾਂ ਦੀ ਗਿਣਤੀ  527.27 ਮਿਲੀਅਨ ਤੋਂ ਘੱਟ ਕੇ 526.56 ਮਿਲੀਅਨ ਰਹਿ ਗਈ।

ਡੇਟਾ ਮੁਤਾਬਕ ਰਿਲਾਇੰਸ ਜੀਓ ਨੇ 39.06 ਲੱਖ ਨਵੇਂ ਸਬਸਕ੍ਰਾਈਬਰ ਜੋੜੇ ਜਦੋਂਕਿ ਇਸੇ ਅਰਸੇ ਦੌਰਾਨ ਭਾਰਤੀ ਏਅਰਟੈੱਲ ਨਾਲ 10.33 ਲੱਖ ਨਵੇਂ ਸਬਸਕ੍ਰਾਈਬਰ ਜੁੜੇ। ਬੀਐੱਸਐੱਨਐੱਲ ਤੇ ਐੱਮਟੀਐੱਨਐੱਲ ਦੇ ਸਬਸਕ੍ਰਾਈਬਰਾਂ ਦੀ ਗਿਣਤੀ ਕ੍ਰਮਵਾਰ 3.16 ਲੱਖ ਤੇ 8.96 ਲੱਖ ਘਟੀ ਹੈ। -ਪੀਟੀਆਈ

Advertisement
Tags :
Bharti AirtelJIOTRAI