DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Stocks ਸ਼ੇਅਰ ਬਾਜ਼ਾਰ ਸ਼ੁਰੂਆਤੀ ਕਾਰੋਬਾਰ ’ਚ ਚੜ੍ਹਿਆ; ਸੈਂਸੈਕਸ 79000 ਤੇ ਨਿਫਟੀ 24000 ਤੋਂ ਪਾਰ

ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ 33 ਪੈਸੇ ਮਜ਼ਬੂਤ
  • fb
  • twitter
  • whatsapp
  • whatsapp
Advertisement
ਮੁੰਬਈ, 21 ਅਪਰੈਲਐੱਚਡੀਐੱਫਸੀ ਬੈਂਕ ਅਤੇ ਆਈਸੀਆਈਸੀਆਈ ਬੈਂਕ ਵੱਲੋਂ ਮੁਨਾਫ਼ੇ ਦੇ ਐਲਾਨ ਤੋਂ ਬਾਅਦ ਖਰੀਦਦਾਰੀ ਅਤੇ ਵਿਦੇਸ਼ੀ ਫੰਡਾਂ ਦੇ ਲਗਾਤਾਰ ਪ੍ਰਵਾਹ ਦਰਮਿਆਨ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਮੁੱਖ ਇਕੁਇਟੀ ਬੈਂਚਮਾਰਕ ਸੈਂਸੈਕਸ ਅਤੇ ਨਿਫਟੀ ਵਿੱਚ ਤੇਜ਼ੀ ਆਈ। ਸ਼ੁਰੂਆਤੀ ਕਾਰੋਬਾਰ ਵਿੱਚ 30 ਸ਼ੇਅਰਾਂ ਵਾਲਾ BSE ਬੈਂਚਮਾਰਕ ਸੈਂਸੈਕਸ (Sensex) 599.66 ਅੰਕਾਂ ਦੀ ਤੇਜ਼ੀ ਨਾਲ 79,152.86 ’ਤੇ ਪਹੁੰਚ ਗਿਆ। ਨੈਸ਼ਨਲ ਸਟਾਕ ਐਕਸਚੇਂਜ (NSE) ਦਾ ਨਿਫਟੀ(Nifty) 152.55 ਅੰਕ ਵਧ ਕੇ 24,004.20 ’ਤੇ ਪਹੁੰਚ ਗਿਆ।

ਸੈਂਸੈਕਸ ਕੰਪਨੀਆਂ ਵਿੱਚੋਂ ਟੈੱਕ ਮਹਿੰਦਰਾ, ਐਕਸਿਸ ਬੈਂਕ, ਐੱਚਡੀਐੱਫਸੀ ਬੈਂਕ, ਇਨਫੋਸਿਸ, ਸਟੇਟ ਬੈਂਕ ਆਫ਼ ਇੰਡੀਆ ਅਤੇ ਇੰਡਸਇੰਡ ਬੈਂਕ ਪ੍ਰਮੁੱਖ ਲਾਭ ਪ੍ਰਾਪਤ ਕਰਨ ਵਾਲੇ ਰਹੇ। ਅਡਾਨੀ ਪੋਰਟਸ, ਆਈਟੀਸੀ, ਭਾਰਤੀ ਏਅਰਟੈੱਲ, ਟਾਈਟਨ, ਹਿੰਦੁਸਤਾਨ ਯੂਨੀਲੀਵਰ ਅਤੇ ਸਨ ਫਾਰਮਾ ਦੇ ਸ਼ੇਅਰਾਂ ਵਿੱਚ ਵੱਡਾ ਘਾਟਾ ਰਿਹਾ।

Advertisement

ਜਨਵਰੀ-ਮਾਰਚ ਤਿਮਾਹੀ ਵਿੱਚ ਕੰਪਨੀ ਦਾ ਏਕੀਕ੍ਰਿਤ ਸ਼ੁੱਧ ਲਾਭ ਸੱਤ ਫੀਸਦ ਦੇ ਵਾਧੇ ਨਾਲ 18,835 ਕਰੋੜ ਰੁਪਏ ਹੋਣ ਦੀ ਰਿਪੋਰਟ ਆਉਣ ਤੋਂ ਬਾਅਦ HDFC ਬੈਂਕ ਦੇ ਸ਼ੇਅਰਾਂ ਵਿੱਚ ਇੱਕ ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋਇਆ। ਹਾਲਾਂਕਿ, ਬੈਂਕ ਨੇ ਹਾਊਸਿੰਗ ਅਤੇ ਕਾਰਪੋਰੇਟ ਲੋਨ ਸੈਗਮੈਂਟਾਂ ਵਿੱਚ ਕੀਮਤ ਸਬੰਧੀ ਮੁੱਦਿਆਂ ਨੂੰ ਉਜਾਗਰ ਕੀਤਾ, ਜੋ ਇਸ ਦੇ ਕਰਜ਼ੇ ਦੇ ਵਾਧੇ ਨੂੰ ਪ੍ਰਭਾਵਤ ਕਰ ਰਹੇ ਹਨ।

ਆਈਸੀਆਈਸੀਆਈ ਬੈਂਕ ਦੇ ਸ਼ੇਅਰਾਂ ਵਿੱਚ ਵੀ ਕਰੀਬ ਇੱਕ ਫੀਸਦ ਦਾ ਵਾਧਾ ਹੋਇਆ ਜਦੋਂ ਕੰਪਨੀ ਨੇ ਆਪਣੇ ਤਿਮਾਹੀ ਨਤੀਜਿਆਂ ਦਾ ਐਲਾਨ ਕਰਦੇ ਹੋਏ ਸਟਾਕ ਐਕਸਚੇਂਜ ਨੂੰ ਦੱਸਿਆ ਕਿ ਮਾਰਚ ਤਿਮਾਹੀ ਵਿੱਚ ਉਸ ਦਾ ਏਕੀਕ੍ਰਿਤ ਸ਼ੁੱਧ ਲਾਭ 15.7 ਫੀਸਦ ਵਧ ਕੇ 13,502 ਕਰੋੜ ਰੁਪਏ ਹੋ ਗਿਆ।

ਏਸ਼ਿਆਈ ਬਾਜ਼ਾਰਾਂ ਵਿੱਚ, ਚੀਨ ਦਾ ਸ਼ੰਘਾਈ ਐਸਐਸਈ ਕੰਪੋਜ਼ਿਟ ਲਾਭ ਵਿੱਚ ਸੀ ਜਦੋਂ ਕਿ ਜਾਪਾਨ ਦਾ ਨਿੱਕੇਈ 225 ਅਤੇ ਦੱਖਣੀ ਕੋਰੀਆ ਦਾ ਕੋਸਪੀ ਘਾਟੇ ਵਿੱਚ ਸੀ। ਵੀਰਵਾਰ ਨੂੰ ਅਮਰੀਕੀ ਬਾਜ਼ਾਰ ਨਕਾਰਾਤਮਕ ਰੁਝਾਨ ਨਾਲ ਬੰਦ ਹੋਏ।

ਟਰੰਪ ਟੈਰਿਫ ਨੂੰ ਲੈ ਕੇ ਫ਼ਿਕਰਾਂ ਦਰਮਿਆਨ ਡਾਲਰ ਸੂਚਕਾਂਕ ਤਿੰਨ ਸਾਲਾਂ ਵਿੱਚ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਡਿੱਗਣ ਕਰਕੇ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ 33 ਪੈਸੇ ਵਧ ਕੇ 85.05 ’ਤੇ ਬੰਦ ਹੋਇਆ।

ਫੌਰੈਕਸ ਵਪਾਰੀਆਂ ਨੇ ਕਿਹਾ ਕਿ ਘਰੇਲੂ ਇਕੁਇਟੀ ਅਤੇ ਵਿਦੇਸ਼ੀ ਫੰਡ ਪ੍ਰਵਾਹ ਵਿੱਚ ਸਕਾਰਾਤਮਕ ਰੁਝਾਨ ਨੇ ਨਿਵੇਸ਼ਕਾਂ ਦੀਆਂ ਭਾਵਨਾਵਾਂ ਨੂੰ ਵਧਾਇਆ ਹੈ। ਵੀਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 26 ਪੈਸੇ ਵਧ ਕੇ 85.38 ’ਤੇ ਬੰਦ ਹੋਇਆ ਸੀ। ਗੁੱਡ ਫਰਾਈਡੇ ਕਾਰਨ ਸ਼ੁੱਕਰਵਾਰ ਨੂੰ ਫੌਰੈਕਸ ਬਾਜ਼ਾਰ ਬੰਦ ਸੀ। -ਪੀਟੀਆਈ

Advertisement
×