ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Stocks ‘ਜਵਾਬੀ ਟੈਕਸ’ ਦਾ ਫੈਸਲਾ ਟਲਣ ਨਾਲ ਸ਼ੁਰੂਆਤੀ ਕਾਰੋਬਾਰ ’ਚ ਚੜ੍ਹਿਆ ਸ਼ੇਅਰ ਬਾਜ਼ਾਰ

ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ ਵੀ ਮਜ਼ਬੂਤ
Advertisement

ਮੁੰਬਈ, 11 ਅਪਰੈਲ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਸਣੇ ਬਹੁਤੇ ਮੁਲਕਾਂ ’ਤੇ ਜਵਾਬੀ ਟੈਕਸ ਲਗਾਉਣ ਦੇ ਫੈਸਲੇ ’ਤੇ 90 ਦਿਨਾਂ ਲਈ ਭਾਵ 9 ਜੁਲਾਈ ਤੱਕ ਰੋਕ ਲਾਉਣ ਨਾਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਨੇ ਸ਼ੁਰੂਆਤੀ ਕਾਰੋਬਾਰ ਵਿਚ ਸ਼ੂਟ ਵੱਟ ਲਈ ਹੈ।

Advertisement

ਬੰਬੇ ਸਟਾਕ ਐਕਸਚੇਂਜ (BSE) ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ Sensex 1210.68 ਅੰਕਾਂ ਦੇ ਉਛਾਲ ਨਾਲ 75,057.83 ਦੇ ਪੱਧਰ ਨੂੰ ਪਹੁੰਚ ਗਿਆ ਹੈ। ਉਧਰ ਨੈਸ਼ਨਲ ਸਟਾਕ ਐਕਸਚੇਂਜ (NSE) ਦਾ ਨਿਫਟੀ 388.35 ਅੰਕ ਚੜ੍ਹ ਕੇ 22,787.50 ਨੂੰ ਪਹੁੰਚ ਗਿਆ। ਸੈਂਸੈਕਸ ਪੈਕ ਵਿਚਲੀਆਂ ਫਰਮਾਂ ਵਿਚੋਂ ਟਾਟਾ ਮੋਟਰਜ਼, ਸਨ ਫਾਰਮਾ, ਟਾਟਾ ਸਟੀਲ, ਐੱਚਸੀਐੱਲ ਟੈੱਕ, ਟੈੱਕ ਮਹਿੰਦਰਾ, ਬਜਾਜ ਫਿਨਸਰਵ, ਅਡਾਨੀ ਪੋਰਟਸ ਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਨੇ ਵੱਡਾ ਮੁਨਾਫ਼ਾ ਖੱਟਿਆ। ਏਸ਼ੀਅਨ ਪੇਂਟਸ ਤੇ ਨੈਸਲੇ ਦੇ ਸ਼ੇਅਰ ਘਾਟੇ ਵਿਚ ਰਹੇ।

ਘਰੇਲੂ ਸ਼ੇਅਰ ਬਾਜ਼ਾਰਾਂ ਦੀ ਮਜ਼ਬੂਤ ​​ਸ਼ੁਰੂਆਤ, ਕਮਜ਼ੋਰ ਅਮਰੀਕੀ ਡਾਲਰ ਅਤੇ ਤੇਲ ਦੀਆਂ ਡਿੱਗਦੀਆਂ ਕੀਮਤਾਂ ਦੇ ਵਿਚਕਾਰ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 51 ਪੈਸੇ ਵਧ ਕੇ 86.17 ’ਤੇ ਪਹੁੰਚ ਗਿਆ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਭਾਰਤ ’ਤੇ 26 ਪ੍ਰਤੀਸ਼ਤ ਵਾਧੂ ਡਿਊਟੀ ਲਗਾਉਣ ਨੂੰ 9 ਜੁਲਾਈ ਤੱਕ ਟਾਲਣ ਦੇ ਫੈਸਲੇ ਤੋਂ ਬਾਅਦ ਸਥਾਨਕ ਮੁਦਰਾ ਨੂੰ ਹੁਲਾਰਾ ਮਿਲਿਆ ਹੈ। -ਪੀਟੀਆਈ

Advertisement
Tags :
BSE SensexDollarindian rupeeIndian Stock MarketNSE NiftyUS Dollar