ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Stocks ਸ਼ੇਅਰ ਬਾਜ਼ਾਰ ਸ਼ੁਰੂਆਤੀ ਕਾਰੋਬਾਰ ’ਚ 1750 ਅੰਕ ਚੜ੍ਹਿਆ

ਡਾਲਰ ਦੇ ਮੁਕਾਬਲੇ ਭਾਰਤੀ ਰੁਪਈਆ 39 ਪੈਸੇ ਮਜ਼ਬੂਤ
Advertisement

ਮੁੰਬਈ, 15 ਅਪਰੈਲ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਲੈਕਟ੍ਰਾਨਿਕਸ ’ਤੇ ਕੁਝ ਟੈਰਿਫਾਂ ਵਿੱਚ ਢਿੱਲ ਦੇਣ ਮਗਰੋਂ ਨਿਵੇਸ਼ਕਾਂ ਦੇ ਸਕਾਰਾਤਮਕ ਰੁਖ਼ ਕਰਕੇ ਸ਼ੇਅਰ ਬਾਜ਼ਾਰ ਵਿਚ ਤੇਜ਼ੀ ਆਈ ਹੈ। ਬੰਬੇ ਸਟਾਕ ਐਕਸਚੇਂਜ (BSE) ਦਾ ਸੂਚਕ ਅੰਕ ਸੈਂਸੈਕਸ (Sensex) ਸ਼ੁਰੂਆਤੀ ਕਾਰੋਬਾਰ ਵਿਚ 1750.37 ਅੰਕਾਂ ਦੀ ਸ਼ੂਟ ਵਟ ਕੇ 76,907.63 ਨੂੰ ਪਹੁੰਚ ਗਿਆ ਹੈ ਜਦੋਂਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ (Nifty) 539.8 ਨੁਕਤਿਆਂ ਦੇ ਉਛਾਲ ਨਾਲ 23,368.35 ਉੱਤੇ ਹੈ। ਸੈਂਸੈਕਸ ਪੈਕ ਵਿੱਚੋਂ ਟਾਟਾ ਮੋਟਰਜ਼ ਦੇ ਸ਼ੇਅਰਾਂ ਵਿੱਚ 5 ਫੀਸਦ ਦੀ ਤੇਜ਼ੀ ਆਈ। ਲਾਰਸਨ ਐਂਡ ਟੂਬਰੋ, ਐਚਡੀਐਫਸੀ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਆਈਸੀਆਈਸੀਆਈ ਬੈਂਕ ਅਤੇ ਇੰਡਸਇੰਡ ਬੈਂਕ ਦੇ ਸ਼ੇਅਰ ਵੀ ਮੁਨਾਫ਼ੇ ਵਿਚ ਸਨ। ਹਿੰਦੁਸਤਾਨ ਯੂਨੀਲੀਵਰ, ਏਸ਼ੀਅਨ ਪੇਂਟਸ, ਨੈਸਲੇ ਅਤੇ ਕੋਟਕ ਮਹਿੰਦਰਾ ਬੈਂਕ ਦੇ ਸ਼ੇਅਰ ਘਾਟੇ ਵਿਚ ਰਹੇ।

Advertisement

ਏਸ਼ਿਆਈ ਬਾਜ਼ਾਰਾਂ ਵਿੱਚ, ਦੱਖਣੀ ਕੋਰੀਆ ਦਾ ਕੋਸਪੀ ਇੰਡੈਕਸ, ਟੋਕੀਓ ਦਾ ਨਿੱਕੇਈ 225 ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਸਕਾਰਾਤਮਕ ਰਹੇ ਜਦੋਂ ਕਿ ਸ਼ੰਘਾਈ ਐਸਐਸਈ ਕੰਪੋਜ਼ਿਟ ਇੰਡੈਕਸ ਹੇਠਾਂ ਵੱਲ ਸੀ। ਸੋਮਵਾਰ ਨੂੰ ਅਮਰੀਕੀ ਬਾਜ਼ਾਰ ਉੱਚ ਪੱਧਰ ’ਤੇ ਬੰਦ ਹੋਏ।

ਉਧਰ ਘਰੇਲੂ ਸ਼ੇਅਰ ਬਾਜ਼ਾਰਾਂ ਵਿੱਚ ਤੇਜ਼ੀ ਅਤੇ ਕੱਚੇ ਤੇਲ ਦੀਆਂ ਕੀਮਤਾਂ ਦੇ ਰਿਕਾਰਡ ਹੇਠਲੇ ਪੱਧਰ 'ਤੇ ਰਹਿਣ ਕਾਰਨ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਭਾਰਤੀ ਰੁਪੱਈਏ ਨੇ ਆਪਣੀ ਤੇਜ਼ੀ ਬਰਕਰਾਰ ਰੱਖੀ ਅਤੇ ਅਮਰੀਕੀ ਡਾਲਰ ਦੇ ਮੁਕਾਬਲੇ 39 ਪੈਸੇ ਦੀ ਤੇਜ਼ੀ ਨਾਲ 85.71 ’ਤੇ ਪਹੁੰਚ ਗਿਆ। -ਪੀਟੀਆਈ

Advertisement
Tags :
BSE SensexNSE Nifty