ਕਮਜ਼ੋਰ ਆਲਮੀ ਰੁਝਾਨ ਦੇ ਚਲਦਿਆਂ ਸ਼ੇਅਰ ਬਾਜ਼ਾਰ ਹੇਠਾਂ ਬੰਦ
ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ 17 ਪੈਸੇ ਮਜ਼ਬੂਤ
Advertisement
ਮੁੰਬਈ, 19 ਮਈ
ਮੂਡੀਜ਼ ਰੇਟਿੰਗਜ਼ ਵੱਲੋਂ ਅਮਰੀਕਾ ਦੀ ਰੇਟਿੰਗ ਘਟਾਉਣ ਤੋਂ ਬਾਅਦ ਆਲਮੀ ਬਾਜ਼ਾਰਾਂ ਵਿੱਚ ਕਮਜ਼ੋਰ ਰੁਝਾਨ ਹੈ, ਜਿਸ ਦੇ ਚਲਦਿਆਂ ਬੈਂਚਮਾਰਕ ਬੀਐੱਸਈ ਸੈਂਸੈਕਸ ਸੋਮਵਾਰ ਨੂੰ 271 ਅੰਕ ਡਿੱਗ ਗਿਆ। 30-ਸ਼ੇਅਰਾਂ ਵਾਲਾ ਬੀਐੱਸਈ ਸੂਚਕ 271.17 ਅੰਕ ਜਾਂ 0.33 ਫੀਸਦੀ ਡਿੱਗ ਕੇ 82,059.42 ’ਤੇ ਬੰਦ ਹੋਇਆ। ਹਾਲਾਂਕਿ ਦਿਨ ਦੌਰਾਨ ਇਹ 366.02 ਅੰਕ ਜਾਂ 0.44 ਫੀਸਦੀ ਡਿੱਗ ਕੇ 81,964.57 ’ਤੇ ਆ ਗਿਆ ਸੀ। ਇਸ ਤੋ ਇਲਾਵਾ ਐੱਨਐੱਸਈ ਨਿਫ਼ਟੀ 74.35 ਅੰਕ ਜਾਂ 0.30 ਫੀਸਦੀ ਡਿੱਗ ਕੇ 24,945.45 'ਤੇ ਆ ਗਿਆ।
ਸੈਂਸੈਕਸ ਫਰਮਾਂ ਵਿਚ, ਈਟਰਨਲ, ਇਨਫੋਸਿਸ, ਟਾਟਾ ਕੰਸਲਟੈਂਸੀ ਸਰਵਿਸਿਜ਼, ਟੈੱਕ ਮਹਿੰਦਰਾ, ਰਿਲਾਇੰਸ ਇੰਡਸਟਰੀਜ਼, ਏਸ਼ੀਅਨ ਪੇਂਟਸ, ਐੱਚਸੀਐੱਲ ਟੈੱਕ ਅਤੇ ਅਡਾਨੀ ਪੋਰਟਸ ਪਿੱਛੇ ਰਹੇ। ਦੂਜੇ ਪਾਸੇ ਪਾਵਰ ਗਰਿੱਡ, ਬਜਾਜ ਫਾਈਨੈਂਸ, ਐੱਨਟੀਪੀਸੀ, ਸਟੇਟ ਬੈਂਕ ਆਫ਼ ਇੰਡੀਆ ਅਤੇ ਇੰਡਸਇੰਡ ਬੈਂਕ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਸਨ।
ਉਧਰ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ 17 ਪੈਸੇ ਵਧ ਕੇ 85.40 ’ਤੇ ਬੰਦ ਹੋਇਆ। ਵਿਦੇਸ਼ੀ ਬਾਜ਼ਾਰ ਵਿਚ ਕਮਜ਼ੋਰ ਅਮਰੀਕੀ ਮੁਦਰਾ ਅਤੇ ਮਜ਼ਬੂਤ ਵਿਦੇਸ਼ੀ ਫੰਡ ਪ੍ਰਵਾਹ ਕਰਕੇ ਰੁਪੱਈਆ ਮਜ਼ਬੂਤ ਹੋਇਆ। -ਪੀਟੀਆਈ
Advertisement
Advertisement