Stocks ਕੱਚੇ ਤੇਲ ਦੀਆਂ ਕੀਮਤਾਂ ਡਿੱਗਣ ਕਰਕੇ ਸ਼ੁਰੂਆਤੀ ਕਾਰੋਬਾਰ ’ਚ ਸ਼ੇਅਰ ਮਾਰਕੀਟ ’ਚ ਉਛਾਲ
ਮੁੰਬਈ, 24 ਜੂਨ
ਸਟਾਕ ਮਾਰਕੀਟ ਬੈਂਚਮਾਰਕ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ ਨੇ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਤੇਜ਼ੀ ਨਾਲ ਸ਼ੂਟ ਵੱਟੀ, ਜੋ ਮੱਧ ਪੂਰਬ ਵਿਚ ਜਾਰੀ ਟਕਰਾਅ ਕਰਕੇ ਸੰਭਾਵੀ ਨਿਘਾਰ ਦੀ ਉਮੀਦ ਦਰਮਿਆਨ ਆਲਮੀ ਪੱਧਰ ’ਤੇ ਤੇਜ਼ੀ ਅਤੇ ਬ੍ਰੈਂਟ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਨੂੰ ਦਰਸਾਉਂਦਾ ਹੈ।
30-ਸ਼ੇਅਰਾਂ ਵਾਲਾ BSE ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 930.7 ਅੰਕ ਚੜ੍ਹ ਕੇ 82,827.49 ’ਤੇ ਪਹੁੰਚ ਗਿਆ। 50-ਸ਼ੇਅਰਾਂ ਵਾਲਾ NSE ਨਿਫਟੀ 278.95 ਅੰਕ ਵਧ ਕੇ 25,250.85 ’ਤੇ ਪਹੁੰਚ ਗਿਆ। 30-ਸ਼ੇਅਰਾਂ ਵਾਲੀਆਂ ਫਰਮਾਂ ਵਿੱਚੋਂ ਅਡਾਨੀ ਪੋਰਟਸ, ਅਲਟਰਾਟੈੱਕ ਸੀਮੈਂਟ, ਮਹਿੰਦਰਾ ਐਂਡ ਮਹਿੰਦਰਾ, ਲਾਰਸਨ ਐਂਡ ਟੂਬਰੋ, ਐਕਸਿਸ ਬੈਂਕ ਅਤੇ ਏਸ਼ੀਅਨ ਪੇਂਟਸ ਸਭ ਤੋਂ ਵੱਧ ਲਾਭ ਪ੍ਰਾਪਤ ਕਰਨ ਵਾਲਿਆਂ ਵਿੱਚ ਸ਼ਾਮਲ ਸਨ। NTPC ਅਤੇ ਭਾਰਤ ਇਲੈਕਟ੍ਰਾਨਿਕਸ ਪੱਛੜ ਗਏ।
ਏਸ਼ਿਆਈ ਬਾਜ਼ਾਰਾਂ ਵਿੱਚ ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ 225 ਸੂਚਕ ਅੰਕ, ਸ਼ੰਘਾਈ ਦਾ SSE ਕੰਪੋਜ਼ਿਟ ਸੂਚਕ ਅੰਕ ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਤੇਜ਼ੀ ਨਾਲ ਵੱਧ ਕਾਰੋਬਾਰ ਕਰ ਰਹੇ ਸਨ। ਸੋਮਵਾਰ ਨੂੰ ਅਮਰੀਕੀ ਬਾਜ਼ਾਰ ਸਕਾਰਾਤਮਕ ਖੇਤਰ ਵਿੱਚ ਬੰਦ ਹੋਏ। ਸੋਮਵਾਰ ਨੂੰ 30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 511.38 ਅੰਕ ਜਾਂ 0.62 ਪ੍ਰਤੀਸ਼ਤ ਦੀ ਗਿਰਾਵਟ ਨਾਲ 81,896.79 ’ਤੇ ਬੰਦ ਹੋਇਆ ਸੀ। ਨਿਫਟੀ 140.50 ਅੰਕ ਜਾਂ 0.56 ਪ੍ਰਤੀਸ਼ਤ ਡਿੱਗ ਕੇ 24,971.90 'ਤੇ ਬੰਦ ਹੋਇਆ।
ਇਰਾਨ ਅਤੇ ਇਜ਼ਰਾਈਲ ਵਿਚਕਾਰ ਜੰਗਬੰਦੀ ਦੀ ਉਮੀਦ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਮਿਆਨ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ 65 ਪੈਸੇ ਤੇਜ਼ੀ ਨਾਲ ਵਧ ਕੇ 86.13 ਰੁਪਏ ਪ੍ਰਤੀ ਡਾਲਰ ’ਤੇ ਪਹੁੰਚ ਗਿਆ
ਫਾਰੈਕਸ ਵਪਾਰੀਆਂ ਅਨੁਸਾਰ ਕਮਜ਼ੋਰ ਗ੍ਰੀਨਬੈਕ ਅਤੇ ਘਰੇਲੂ ਇਕੁਇਟੀ ਬਾਜ਼ਾਰਾਂ ਵਿੱਚ ਮਜ਼ਬੂਤ ਸ਼ੁਰੂਆਤ ਨੇ ਰੁਪਏ ਨੂੰ ਹੋਰ ਮਜ਼ਬੂਤ ਕੀਤਾ। -ਪੀਟੀਆਈ