ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Stocks ਸੈਂਸੈਕਸ ਤੇ ਨਿਫਟੀ ਵਿਚ ਸ਼ੁਰੂਆਤੀ ਕਾਰੋਬਾਰ ’ਚ ਤੇਜ਼ੀ

ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ 9 ਪੈਸੇ ਡਿੱਗਿਆ
Advertisement

ਮੁੰਬਈ, 5 ਜੂਨ

ਘਰੇਲੂ ਬਾਜ਼ਾਰਾਂ ਸੈਂਸੈਕਸ ਤੇ ਨਿਫਟੀ ਵਿਚ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਤੇਜ਼ੀ ਦਰਜ ਕੀਤੀ ਗਈ। ਮਾਹਿਰਾਂ ਨੇ ਕਿਹਾ ਕਿ ਏਸ਼ਿਆਈ ਬਾਜ਼ਾਰਾਂ ਵਿਚ ਵੱਡੇ ਪੱਧਰ ’ਤੇ ਮਜ਼ਬੂਤ ਰੁਖ਼ ਨੇ ਵੀ ਘਰੇਲੂ ਬਾਜ਼ਾਰਾਂ ਵਿਚ ਸਕਾਰਾਤਮਕਤਾ ਨੂੰ ਹੱਲਾਸ਼ੇਰੀ ਦਿੱਤੀ। ਬੀਐੱਸਈ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 197.83 ਨੁਕਤੇ ਚੜ੍ਹ ਕੇ 81,196.08 ਅੰਕਾਂ ਜਦੋਂਕਿ ਐੱਨਐੱਸਈ ਨਿਫਟੀ 71 ਅੰਕਾਂ ਦੇ ਵਾਧੇ ਨਾਲ 24,691.20 ਉੱਤੇ ਪਹੁੰਚ ਗਿਆ। ਸੈਂਸੈਕਸ ਵਿਚ ਸ਼ਾਮਲ 30 ਕੰਪਨੀਆਂ ਵਿਚੋਂ ਇਟਰਲ (ਪਹਿਲਾਂ ਜ਼ੋਮੈਟੋ), ਪਾਵਰ ਗਰਿੱਡ, ਰਿਲਾਇੰਸ ਇੰਡਸਟਰੀਜ਼, ਸਨ ਫਾਰਮਾ, ਮਹਿੰਦਰਾ ਐਂਡ ਮਹਿੰਦਰਾ, ਐੱਚਸੀਐੱਲ ਟੈਕ, ਅਡਾਨੀ ਪੋਰਟਸ ਤੇ ਐੱਨਟੀਪੀਸੀ ਦੇ ਸ਼ੇਅਰ ਸਭ ਤੋਂ ਵੱਧ ਮੁਨਾਫੇ ਵਿਚ ਰਹੇ। ਬਜਾਜ ਫਾਇਨਾਂਸ, ਬਜਾਜ ਫਿਨਸਰਵ, ਨੈਸਲੇ ਤੇ ਹਿੰਦੁਸਤਾਨ ਯੂਨੀਲਿਵਰ ਦੇ ਸ਼ੇਅਰਾਂ ਵਿਚ ਗਿਰਾਵਟ ਆਈ। ਏਸ਼ਿਆਈ ਬਾਜ਼ਾਰਾਂ ਵਿਚੋਂ ਕੋਰੀਆ ਦਾ ਕੌਸਪੀ, ਸ਼ੰਘਾਈ ਐੱਸਐੱਸਈ ਕੰਪਜ਼ਿਟ ਤੇ ਹਾਂਗ ਕਾਂਗ ਦਾ ਹੈਂਗਸੇਂਗ ਫਾਇਦੇ ਵਿਚ ਰਹੇ। ਉਥੇ ਜਾਪਾਨ ਦਾ ਨਿੱਕੀ 225 ਨੁਕਸਾਨ ਵਿਚ ਰਿਹਾ। ਅਮਰੀਕੀ ਬਾਜ਼ਾਰ ਬੁੱਧਵਾਰ ਨੂੰ ਮਿਲ ਜੁਲੇ ਰੁਖ਼ ਵਿਚ ਬੰਦ ਹੋਇਆ। ਉਧਰ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ 9 ਪੈਸੇ ਡਿੱਗ ਕੇ 85.96 ਨੂੰ ਪਹੁੰਚ ਗਿਆ।-ਪੀਟੀਆਈ

Advertisement

Advertisement
Tags :
Sensex and Nifty