Stocks ਸੈਂਸੈਕਸ ਤੇ ਨਿਫਟੀ ਸ਼ੁਰੂਆਤੀ ਕਾਰੋਬਾਰ ਵਿਚ ਡਿੱਗੇ
ਸ਼ੁਰੂਆਤੀ ਕਾਰੋਬਾਰ ਵਿੱਚ 30-ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 141.32 ਅੰਕ ਡਿੱਗ ਕੇ 81,574.31 ’ਤੇ ਜਦੋਂ ਕਿ 50-ਸ਼ੇਅਰਾਂ ਵਾਲਾ ਐਨਐਸਈ ਨਿਫਟੀ 22.4 ਅੰਕ ਡਿੱਗ ਕੇ 25,034.50 ’ਤੇ ਪਹੁੰਚ ਗਿਆ।
ਸੈਂਸੈਕਸ ਵਿਚ ਸੂਚੀਬੱਧ ਕੰਪਨੀਆਂ ਵਿੱਚੋਂ ਟਾਟਾ ਮੋਟਰਜ਼, ਏਸ਼ੀਅਨ ਪੇਂਟਸ, ਟਾਈਟਨ, ਐਚਸੀਐਲ ਟੈਕ, ਟਾਟਾ ਕੰਸਲਟੈਂਸੀ ਸਰਵਿਸਿਜ਼, ਮਾਰੂਤੀ ਅਤੇ ਈਟਰਨਲ ਘਾਟੇ ਵਿੱਚ ਸਨ। ਭਾਰਤ ਇਲੈਕਟ੍ਰਾਨਿਕਸ, ਭਾਰਤੀ ਏਅਰਟੈੱਲ, ਆਈਸੀਆਈਸੀਆਈ ਬੈਂਕ, ਲਾਰਸਨ ਐਂਡ ਟੂਬਰੋ, ਅਡਾਨੀ ਪੋਰਟਸ ਅਤੇ ਇਨਫੋਸਿਸ ਦੇ ਸ਼ੇਅਰ ਮੁਨਾਫ਼ੇ ਵਿਚ ਰਹੇ।
ਪਿਛਲੇ ਚਾਰ ਸੈਸ਼ਨਾਂ ਵਿੱਚ ਬੀਐੱਸਈ ਸੈਂਸੈਕਸ 1,298.33 ਅੰਕ ਅਤੇ ਐੱਨਐੱਸਈ ਨਿਫਟੀ 366.7 ਅੰਕ ਡਿੱਗਿਆ ਹੈ। ਏਸ਼ਿਆਈ ਬਾਜ਼ਾਰਾਂ ਵਿੱਚੋਂ ਦੱਖਣੀ ਕੋਰੀਆ ਦਾ ਕੋਸਪੀ ਲਾਲ ਰੰਗ ਵਿੱਚ ਸੀ, ਜਦੋਂ ਕਿ ਜਾਪਾਨ ਦਾ ਨਿੱਕੇਈ, ਚੀਨ ਦਾ ਸ਼ੰਘਾਈ ਐਸਐਸਈ ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਹਰੇ ਰੰਗ ਵਿੱਚ ਸਨ। ਬੁੱਧਵਾਰ ਨੂੰ ਅਮਰੀਕੀ ਬਾਜ਼ਾਰ ਨਕਾਰਾਤਮਕ ’ਤੇ ਬੰਦ ਹੋਏ ਸਨ।
ਉਧਰ ਸ਼ੁਰੂਆਤੀ ਕਾਰੋਬਾਰ ਵਿੱਚ ਭਾਰਤੀ ਰੁਪੱਈਆ ਆਪਣੇ ਸਭ ਤੋਂ ਹੇਠਲੇ ਪੱਧਰ ਤੋਂ ਉਭਰਿਆ ਤੇ ਅਮਰੀਕੀ ਡਾਲਰ ਦੇ ਮੁਕਾਬਲੇ 15 ਪੈਸੇ ਵਧ ਕੇ 88.60 ’ਤੇ ਪਹੁੰਚ ਗਿਆ। ਫਾਰੈਕਸ ਵਪਾਰੀਆਂ ਨੇ ਕਿਹਾ ਕਿ ਇਸ ਹਫ਼ਤੇ ਕਈ ਕਾਰਨਾਂ ਕਰਕੇ ਰੁਪੱਈਆ ਫਿਰ ਦਬਾਅ ਹੇਠ ਹੈ। H-1B ਵੀਜ਼ਾ ਫੀਸ ਵਿੱਚ ਵਾਧਾ, ਅਮਰੀਕੀ ਟੈਰਿਫ ਅਤੇ ਵਿਦੇਸ਼ੀ ਪੂੰਜੀ ਦੇ ਲਗਾਤਾਰ ਬਾਹਰ ਜਾਣ ਵਰਗੇ ਕਾਰਕਾਂ ਨੇ ਨਿਵੇਸ਼ਕਾਂ ਦੀ ਭਾਵਨਾ ’ਤੇ ਦਬਾਅ ਪਾਇਆ।