ਸ਼ੇਅਰ ਬਜ਼ਾਰ ਮਾਮੂਲੀ ਵਾਧੇ ਨਾਲ ਬੰਦ, ਸੈਂਸੈਕਸ ਵਿਚ 70 ਅੰਕਾਂ ਦਾ ਵਾਧਾ
ਡਾਲਰ ਦੇ ਮੁਕਾਬਲੇ ਰੁਪਿਆ 2 ਪੈਸੇ ਡਿੱਗ ਕੇ 85.25 ਆਇਆ
Advertisement
ਮੁੰਬਈ, 29 ਅਪਰੈਲ
ਮੰਗਲਵਾਰ ਨੂੰ ਇਕੁਇਟੀ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਮਾਮੂਲੀ ਤੇਜ਼ੀ ਨਾਲ ਬੰਦ ਹੋਏ। ਹਾਲਾਂਕਿ ਬਲੂ-ਚਿੱਪ ਰਿਲਾਇੰਸ ਇੰਡਸਟਰੀਜ਼, ਇਨਫੋਸਿਸ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ ਵਿਚ ਤੇਜ਼ ਖਰੀਦਦਾਰੀ ਅਤੇ ਬੇਰੋਕ ਵਿਦੇਸ਼ੀ ਪੂੰਜੀ ਪ੍ਰਵਾਹ ਨੇ ਘਰੇਲੂ ਬਾਜ਼ਾਰ ਨੂੰ ਸਮਰਥਨ ਦਿੱਤਾ। 30 ਸ਼ੇਅਰਾਂ ਵਾਲਾ ਬੀਐੱਸਈ ਬੈਂਚਮਾਰਕ ਗੇਜ 70.01 ਅੰਕ ਜਾਂ 0.09 ਪ੍ਰਤੀਸ਼ਤ ਵਧ ਕੇ 80,288.38 ’ਤੇ ਬੰਦ ਹੋਇਆ। ਦਿਨ ਦੌਰਾਨ ਇਹ 442.94 ਅੰਕ ਜਾਂ 0.55 ਪ੍ਰਤੀਸ਼ਤ ਵਧ ਕੇ 80,661.31 ’ਤੇ ਆ ਗਿਆ ਸੀ। ਉਧਰ ਐੱਨਐੱਸਈ ਨਿਫਟੀ 7.45 ਅੰਕ ਜਾਂ 0.03 ਪ੍ਰਤੀਸ਼ਤ ਵਧ ਕੇ 24,335.95 ’ਤੇ ਬੰਦ ਹੋਇਆ।
ਸੈਂਸੈਕਸ ਫਰਮਾਂ ਵਿੱਚੋਂ ਰਿਲਾਇੰਸ ਇੰਡਸਟਰੀਜ਼, ਟੈੱਕ ਮਹਿੰਦਰਾ, ਈਟਰਨਲ, ਐੱਚਸੀਐੱਲ ਟੈੱਕ, ਇਨਫੋਸਿਸ, ਇੰਡਸਇੰਡ ਬੈਂਕ, ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਬਜਾਜ ਫਿਨਸਰਵ ਸਭ ਤੋਂ ਵੱਧ ਲਾਭ ਪ੍ਰਾਪਤ ਕਰਨ ਵਾਲੇ ਸਨ। ਇਸ ਦੇ ਉਲਟ ਅਲਟਰਾਟੈਕ ਸੀਮਿੰਟ, ਸਨ ਫਾਰਮਾ, ਪਾਵਰ ਗਰਿੱਡ, ਐੱਨਟੀਪੀਸੀ, ਕੋਟਕ ਮਹਿੰਦਰਾ ਬੈਂਕ ਅਤੇ ਮਹਿੰਦਰਾ ਐਂਡ ਮਹਿੰਦਰਾ ਪਛੜ ਗਏ। ਉਧਰ ਡਾਲਰ ਦੇ ਮੁਕਾਬਲੇ ਰੁਪਿਆ 2 ਪੈਸੇ ਡਿੱਗ ਕੇ 85.25 ਬੰਦ ਹੋਇਆ।-ਪੀਟੀਆਈ
Advertisement