Stocks ਵਿਦੇਸ਼ੀ ਫੰਡਾਂ ਦੀ ਨਿਕਾਸੀ ਤੇ ਟੈਰਿਫ਼ ਫ਼ਿਕਰਾਂ ਦਰਮਿਆਨ ਸ਼ੇਅਰ ਬਾਜ਼ਾਰ ਸ਼ੁਰੂਆਤੀ ਕਾਰੋਬਾਰ ’ਚ ਡਿੱਗਿਆ
ਵਿਦੇਸ਼ੀ ਫੰਡਾਂ ਦੀ ਨਿਕਾਸੀ ਤੇ ਅਮਰੀਕਾ ਵੱਲੋਂ ਲਾਏ 50 ਫੀਸਦ ਟੈਰਿਫ਼ ਨਾਲ ਜੁੜੇ ਫ਼ਿਕਰਾਂ ਦਰਮਿਆਨ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਇਕੁਇਟੀ ਬੈਂਚਮਾਰਕ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ ਵਿੱਚ ਗਿਰਾਵਟ ਆਈ। ਸ਼ੁਰੂਆਤੀ ਕਾਰੋਬਾਰ ਵਿੱਚ 30-ਸ਼ੇਅਰਾਂ ਵਾਲਾ BSE ਸੈਂਸੈਕਸ 242.24 ਅੰਕ ਡਿੱਗ ਕੇ 80,381.02 ’ਤੇ ਆ ਗਿਆ। 50-ਸ਼ੇਅਰਾਂ ਵਾਲਾ NSE ਨਿਫਟੀ 54.85 ਅੰਕ ਡਿੱਗ ਕੇ 24,541.30 ’ਤੇ ਪਹੁੰਚ ਗਿਆ।
ਸੈਂਸੈਕਸ ਫਰਮਾਂ ਵਿੱਚੋਂ ਭਾਰਤੀ ਏਅਰਟੈੱਲ, ਇਨਫੋਸਿਸ, ਭਾਰਤ ਇਲੈਕਟ੍ਰਾਨਿਕਸ, ਈਟਰਨਲ, ਐਕਸਿਸ ਬੈਂਕ ਅਤੇ HDFC ਬੈਂਕ ਪਿੱਛੇ ਰਹੇ। ਹਾਲਾਂਕਿ, ਟਾਈਟਨ, ਬਜਾਜ ਫਾਇਨਾਂਸ, NTPC ਅਤੇ ਬਜਾਜ ਫਿਨਸਰਵ ਲਾਭ ਵਿੱਚ ਸ਼ਾਮਲ ਸਨ। ਏਸ਼ਿਆਈ ਬਾਜ਼ਾਰਾਂ ਵਿੱਚ, ਜਾਪਾਨ ਦਾ ਨਿੱਕੇਈ 225 ਸੂਚਕ ਅੰਕ ਅਤੇ ਸ਼ੰਘਾਈ ਦਾ ਐੱਸਐੱਸਈ ਕੰਪੋਜ਼ਿਟ ਸੂਚਕ ਅੰਕ ਦਾ ਸਕਾਰਾਤਮਕ ਖੇਤਰ ਵਿੱਚ ਹਵਾਲਾ ਦਿੱਤਾ ਗਿਆ, ਜਦੋਂ ਕਿ ਦੱਖਣੀ ਕੋਰੀਆ ਦਾ ਕੋਸਪੀ ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਹੇਠਾਂ ਕਾਰੋਬਾਰ ਕਰ ਰਹੇ ਸਨ।
ਵੀਰਵਾਰ ਨੂੰ ਅਮਰੀਕੀ ਬਾਜ਼ਾਰ ਰਲਵੇਂ ਮਿਲਵੇਂ ਹੁੰਗਾਰੇ ਨਾਲ ਬੰਦ ਹੋਇਆ। ਵੀਰਵਾਰ ਨੂੰ ਸੈਂਸੈਕਸ 79.27 ਅੰਕ ਜਾਂ 0.10 ਪ੍ਰਤੀਸ਼ਤ ਦੇ ਵਾਧੇ ਨਾਲ 80,623.26 ’ਤੇ ਬੰਦ ਹੋਇਆ। ਨਿਫਟੀ 21.95 ਅੰਕ ਜਾਂ 0.09 ਪ੍ਰਤੀਸ਼ਤ ਦੇ ਵਾਧੇ ਨਾਲ 24,596.15 ’ਤੇ ਬੰਦ ਹੋਇਆ।
ਉਧਰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪੱਈਆ 5 ਪੈਸੇ ਡਿੱਗ ਕੇ 87.63 'ਤੇ ਆ ਗਿਆ। ਲਗਾਤਾਰ ਵਪਾਰਕ ਬੇਯਕੀਨੀ ਅਤੇ ਮਜ਼ਬੂਤ ਅਮਰੀਕੀ ਡਾਲਰ ਦੇ ਪਿਛੋਕੜ ਦੇ ਵਿਚਕਾਰ ਗਿਰਾਵਟ ਦਾ ਦਬਾਅ ਅਜੇ ਵੀ ਬਣਿਆ ਹੋਇਆ ਹੈ।