Stocks ਮੱਧ ਪੂਰਬ ’ਚ ਤਣਾਅ ਕਰਕੇ ਸ਼ੇਅਰ ਬਾਜ਼ਾਰ ਸ਼ੁਰੂਆਤੀ ਕਾਰੋਬਾਰ ’ਚ ਚੜ੍ਹਨ ਮਗਰੋਂ ਡਿੱਗਿਆ
ਮੁੰਬਈ, 12 ਜੂਨ
ਬੈਂਚਮਾਰਕ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ ਨੇ ਵੀਰਵਾਰ ਨੂੰ ਮਾਮੂਲੀ ਵਾਧੇ ਨਾਲ ਕਾਰੋਬਾਰ ਸ਼ੁਰੂ ਕੀਤਾ ਅਤੇ ਮਗਰੋਂ ਮੱਧ ਪੂਰਬ ਵਿੱਚ ਵੱਧ ਰਹੇ ਤਣਾਅ ਦਰਮਿਆਨ ਆਲਮੀ ਬਾਜ਼ਾਰ ਵਿਚ ਸੁਸਤ ਰੁਝਾਨਾਂ ਕਰਕੇ ਹੇਠਾਂ ਡਿੱਗ ਗਿਆ। ਵਿਦੇਸ਼ੀ ਫੰਡਾਂ ਦੇ ਨਵੇਂ ਪ੍ਰਵਾਹ ਨੇ ਵੀ ਨਿਵੇਸ਼ਕਾਂ ਦੀ ਭਾਵਨਾ ਨੂੰ ਅਸਰਅੰਦਾਜ਼ ਕੀਤਾ।
ਸ਼ੁਰੂਆਤੀ ਕਾਰੋਬਾਰ ਵਿੱਚ 30-ਸ਼ੇਅਰਾਂ ਵਾਲਾ BSE ਸੈਂਸੈਕਸ 108.02 ਅੰਕ ਚੜ੍ਹ ਕੇ 82,623.16 ’ਤੇ ਜਦੋਂਕਿ 50-ਸ਼ੇਅਰਾਂ ਵਾਲਾ NSE ਨਿਫਟੀ 38.7 ਅੰਕ ਵਧ ਕੇ 25,180.10 ’ਤੇ ਪਹੁੰਚ ਗਿਆ। ਹਾਲਾਂਕਿ ਬਾਅਦ ਵਿੱਚ ਦੋਵੇਂ ਬੈਂਚਮਾਰਕ ਇਕੁਇਟੀ ਸੂਚਕ ਅੰਕ ਨਕਾਰਾਤਮਕ ਖੇਤਰ ਵਿੱਚ ਫਿਸਲ ਗਏ ਅਤੇ ਹੇਠਾਂ ਕਾਰੋਬਾਰ ਕਰ ਰਹੇ ਸਨ। BSE ਬੈਂਚਮਾਰਕ ਗੇਜ 178.60 ਅੰਕ ਡਿੱਗ ਕੇ 82,331.42 ’ਤੇ ਪਹੁੰਚ ਗਿਆ, ਅਤੇ ਨਿਫਟੀ 57.15 ਅੰਕ ਡਿੱਗ ਕੇ 25,093.75 ’ਤੇ ਕਾਰੋਬਾਰ ਕਰ ਰਿਹਾ ਸੀ।
ਸੈਂਸੈਕਸ ਫਰਮਾਂ ਵਿੱਚੋਂ ਏਸ਼ੀਅਨ ਪੇਂਟਸ, ਬਜਾਜ ਫਿਨਸਰਵ, ਭਾਰਤੀ ਏਅਰਟੈੱਲ, NTPC, ਅਡਾਨੀ ਪੋਰਟਸ, HDFC ਬੈਂਕ, ਬਜਾਜ ਫਾਇਨਾਂਸ ਅਤੇ ਲਾਰਸਨ ਐਂਡ ਟੂਬਰੋ ਸਭ ਤੋਂ ਵੱਧ ਲਾਭ ਪ੍ਰਾਪਤ ਕਰਨ ਵਾਲਿਆਂ ਵਿੱਚ ਸ਼ਾਮਲ ਸਨ। ਇਨਫੋਸਿਸ, ਈਟਰਨਲ, ਟੈੱਕ ਮਹਿੰਦਰਾ ਅਤੇ ਟਾਟਾ ਮੋਟਰਜ਼ ਪਛੜ ਗਏ। ਏਸ਼ਿਆਈ ਬਾਜ਼ਾਰਾਂ ਵਿੱਚ, ਦੱਖਣੀ ਕੋਰੀਆ ਦਾ ਕੋਸਪੀ ਅਤੇ ਸ਼ੰਘਾਈ ਦਾ ਐੱਸਐੱਸਈ ਕੰਪੋਜ਼ਿਟ ਇੰਡੈਕਸ ਸਕਾਰਾਤਮਕ ਖੇਤਰ ਵਿੱਚ ਕਾਰੋਬਾਰ ਕਰ ਰਿਹਾ ਸੀ ਜਦੋਂ ਕਿ ਜਾਪਾਨ ਦਾ ਨਿੱਕੇਈ 225 ਇੰਡੈਕਸ ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਵੀ ਨਿਘਾਰ ਵਿਚ ਸਨ।
ਬੁੱਧਵਾਰ ਨੂੰ ਅਮਰੀਕੀ ਬਾਜ਼ਾਰ ਹੇਠਾਂ ਬੰਦ ਹੋਏ। ਉਧਰ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਂਈਆ ਕਮਜ਼ੋਰ ਅਮਰੀਕੀ ਮੁਦਰਾ, ਵਿਸ਼ਵ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਨਿਘਾਰ ਅਤੇ ਘਰੇਲੂ ਇਕੁਇਟੀ ਬਾਜ਼ਾਰਾਂ ਵਿੱਚ ਸਕਾਰਾਤਮਕ ਸ਼ੁਰੂਆਤ ਕਰਕੇ 7 ਪੈਸੇ ਵਧ ਕੇ 85.46 ਨੂੰ ਪਹੁੰਚ ਗਿਆ। -ਪੀਟੀਆਈ