ਦੋ ਦਿਨਾਂ ਦੀ ਗਿਰਾਵਟ ਤੋਂ ਬਾਅਦ ਸ਼ੇਅਰ ਬਾਜ਼ਾਰ ਮੁੜ ਚੜ੍ਹਿਆ
Share Market: ਦੋ ਦਿਨਾਂ ਦੀ ਤੇਜ਼ ਗਿਰਾਵਟ ਤੋਂ ਬਾਅਦ, ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਇਕੁਇਟੀ ਬੈਂਚਮਾਰਕ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਮੁੜ ਚੜ੍ਹਿਆ ਹੈ। 30 ਸ਼ੇਅਰਾਂ ਵਾਲਾ ਬੀਐਸਈ ਸੈਂਸੈਕਸ (BSE Sensex) ਸ਼ੁਰੂਆਤੀ ਕਾਰੋਬਾਰ ਵਿੱਚ 259.31 ਅੰਕ ਜਾਂ 0.31 ਫੀਸਦੀ ਚੜ੍ਹ ਕੇ 84,925.59 ’ਤੇ ਪਹੁੰਚ ਗਿਆ।
50 ਸ਼ੇਅਰਾਂ ਵਾਲਾ ਐਨਐਸਈ ਨਿਫਟੀ (NSE Nifty) 64.65 ਅੰਕ ਜਾਂ 0.25 ਫੀਸਦੀ ਦੇ ਵਾਧੇ ਨਾਲ 25,904.30 ’ਤੇ ਪਹੁੰਚ ਗਿਆ।
ਸੈਂਸੈਕਸ ਵਿੱਚ ਵਾਧਾ ਦਰਜ ਕਰਨ ਵਾਲਿਆਂ ਵਿੱਚ ਅਡਾਨੀ ਪੋਰਟਸ, ਬਜਾਜ ਫਿਨਸਰਵ, ਕੋਟਕ ਮਹਿੰਦਰਾ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਟਾਟਾ ਸਟੀਲ, ਆਈ.ਟੀ.ਸੀ., ਐਚ.ਸੀ.ਐਲ. ਟੈਕਨਾਲੋਜੀਜ਼ ਅਤੇ ਰਿਲਾਇੰਸ ਇੰਡਸਟਰੀਜ਼ ਸ਼ਾਮਲ ਸਨ।
ਹਾਲਾਂਕਿ, ਐਟਰਨਲ, ਸਨ ਫਾਰਮਾਸਿਊਟੀਕਲਸ, ਟਾਈਟਨ ਅਤੇ ਭਾਰਤੀ ਏਅਰਟੈੱਲ ਵਰਗੇ ਸ਼ੇਅਰ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਸਨ।
ਮੰਗਲਵਾਰ ਨੂੰ ਵਿਦੇਸ਼ੀ ਸੰਸਥਾਗਤ ਨਿਵੇਸ਼ਕ (FIIs) ਸ਼ੁੱਧ ਵਿਕਰੇਤਾ (Net Sellers) ਬਣੇ ਰਹੇ ਅਤੇ ਉਨ੍ਹਾਂ ਨੇ 3,760.08 ਕਰੋੜ ਰੁਪਏ ਦੇ ਸ਼ੇਅਰ ਵੇਚੇ, ਜਦੋਂ ਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ (DIIs) ਨੇ 6,224.89 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.15 ਫੀਸਦੀ ਵਧ ਕੇ 62.03 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਿਆ।
