ਸ਼ੇਅਰ ਬਾਜ਼ਾਰ ਦੋ ਦਿਨਾਂ ਦੀ ਗਿਰਾਵਟ ਤੋਂ ਬਾਅਦ ਮੁੜ ਤੇਜ਼ੀ ਨਾਲ ਖੁੱਲ੍ਹੇ
ਲਗਾਤਾਰ ਦੋ ਦਿਨਾਂ ਦੀ ਤਿੱਖੀ ਗਿਰਾਵਟ ਤੋਂ ਬਾਅਦ ਸ਼ੁੱਕਰਵਾਰ ਨੂੰ ਸੈਂਸੈਕਸ ਅਤੇ ਨਿਫਟੀ ਦੋਵਾਂ ਨੇ ਸ਼ੁਰੂਆਤੀ ਕਾਰੋਬਾਰ ’ਚ ਵਾਧਾ ਦਰਜ ਕੀਤਾ। ਘੱਟ ਪੱਧਰ 'ਤੇ ਮੁੱਲ-ਖਰੀਦਾਰੀ ਕਾਰਨ ਬਾਜ਼ਾਰਾਂ ’ਚ ਤੇਜ਼ੀ ਨਜ਼ਰ ਆਈ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 197.11 ਅੰਕ...
Advertisement
ਲਗਾਤਾਰ ਦੋ ਦਿਨਾਂ ਦੀ ਤਿੱਖੀ ਗਿਰਾਵਟ ਤੋਂ ਬਾਅਦ ਸ਼ੁੱਕਰਵਾਰ ਨੂੰ ਸੈਂਸੈਕਸ ਅਤੇ ਨਿਫਟੀ ਦੋਵਾਂ ਨੇ ਸ਼ੁਰੂਆਤੀ ਕਾਰੋਬਾਰ ’ਚ ਵਾਧਾ ਦਰਜ ਕੀਤਾ। ਘੱਟ ਪੱਧਰ 'ਤੇ ਮੁੱਲ-ਖਰੀਦਾਰੀ ਕਾਰਨ ਬਾਜ਼ਾਰਾਂ ’ਚ ਤੇਜ਼ੀ ਨਜ਼ਰ ਆਈ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 197.11 ਅੰਕ ਚੜ੍ਹ ਕੇ 80,277.68 'ਤੇ ਪਹੁੰਚ ਗਿਆ। ਇਸੇ ਤਰ੍ਹਾਂ ਐੱਨਐੱਸਈ ਦਾ 50 ਸ਼ੇਅਰਾਂ ਵਾਲਾ ਨਿਫਟੀ 63.45 ਅੰਕ ਵਧ ਕੇ 24,564.35 ’ਤੇ ਪਹੁੰਚ ਗਿਆ।
Advertisement
ਸੈਂਸੈਕਸ ਦੀਆਂ ਕੰਪਨੀਆਂ ਵਿੱਚੋਂ ਹਿੰਦੁਸਤਾਨ ਯੂਨੀਲੀਵਰ, ਟ੍ਰੇਂਟ, ਏਸ਼ੀਅਨ ਪੇਂਟਸ, ਆਈਟੀਸੀ, ਕੋਟਕ ਮਹਿੰਦਰਾ ਬੈਂਕ ਅਤੇ ਅਲਟਰਾਟੈੱਕ ਸੀਮਿੰਟ ਮੁੱਖ ਲਾਭ ਵਾਲੀਆਂ ਕੰਪਨੀਆਂ ਵਿੱਚੋਂ ਸਨ। ਹਾਲਾਂਕਿ ਮਹਿੰਦਰਾ ਐਂਡ ਮਹਿੰਦਰਾ, ਐੱਨਟੀਪੀਸੀ, ਐਟਰਨਲ ਅਤੇ ਇੰਫੋਸਿਸ ਪਛੜੀਆਂ ਰਹੀਆਂ।
ਸ਼ੁਰੂਆਤੀ ਕਾਰੋਬਾਰ ’ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪੱਈਆ 18 ਪੈਸੇ ਡਿੱਗ ਕੇ 87.76 ’ਤੇ ਆ ਗਿਆ।
Advertisement