ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Stock Market update: ਸੈਂਸੈਕਸ 1,078 ਅੰਕਾਂ ਦੀ ਤੇਜ਼ੀ ਨਾਲ 6 ਹਫ਼ਤਿਆਂ ਦੇ ਉੱਚ ਪੱਧਰ ’ਤੇ ਪਹੁੰਚਿਆ

ਮੁੰਬਈ, 24 ਮਾਰਚ Stock Market update: ਬੈਂਚਮਾਰਕ ਬੀਐੱਸਈ ਸੈਂਸੈਕਸ ਸੋਮਵਾਰ ਨੂੰ 1,078 ਅੰਕਾਂ ਦੀ ਤੇਜ਼ੀ ਨਾਲ ਛੇ ਹਫ਼ਤਿਆਂ ਦੇ ਉੱਚ ਪੱਧਰ ’ਤੇ ਬੰਦ ਹੋਇਆ। ਨਵੇਂ ਵਿਦੇਸ਼ੀ ਫੰਡਾਂ ਦੇ ਪ੍ਰਵਾਹ ਅਤੇ ਬੈਂਕਿੰਗ, ਤੇਲ ਅਤੇ ਗੈਸ ਸ਼ੇਅਰਾਂ ਵਿਚ ਖਰੀਦਦਾਰੀ ਮਾਰਕੀਟ ਨੂੰ ਹੁਲਾਰਾ...
Advertisement

ਮੁੰਬਈ, 24 ਮਾਰਚ

Stock Market update: ਬੈਂਚਮਾਰਕ ਬੀਐੱਸਈ ਸੈਂਸੈਕਸ ਸੋਮਵਾਰ ਨੂੰ 1,078 ਅੰਕਾਂ ਦੀ ਤੇਜ਼ੀ ਨਾਲ ਛੇ ਹਫ਼ਤਿਆਂ ਦੇ ਉੱਚ ਪੱਧਰ ’ਤੇ ਬੰਦ ਹੋਇਆ। ਨਵੇਂ ਵਿਦੇਸ਼ੀ ਫੰਡਾਂ ਦੇ ਪ੍ਰਵਾਹ ਅਤੇ ਬੈਂਕਿੰਗ, ਤੇਲ ਅਤੇ ਗੈਸ ਸ਼ੇਅਰਾਂ ਵਿਚ ਖਰੀਦਦਾਰੀ ਮਾਰਕੀਟ ਨੂੰ ਹੁਲਾਰਾ ਦਿੱਤਾ। 30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 1,078.87 ਅੰਕ ਜਾਂ 1.40 ਪ੍ਰਤੀਸ਼ਤ ਦੀ ਤੇਜ਼ੀ ਨਾਲ 77,984.38 ’ਤੇ ਬੰਦ ਹੋਇਆ, ਜੋ ਕਿ 6 ਫਰਵਰੀ ਤੋਂ ਬਾਅਦ ਦਾ ਉੱਚ ਪੱਧਰ ਹੈ। ਦਿਨ ਦੌਰਾਨ ਇਹ 1,201.72 ਅੰਕ ਜਾਂ 1.56 ਪ੍ਰਤੀਸ਼ਤ ਵਧ ਕੇ 78,000 ਦੇ ਪੱਧਰ ਨੂੰ ਪਾਰ ਕਰ ਗਿਆ ਸੀ। ਐੱਨਐੱਸਈ ਨਿਫ਼ਟੀ 307.95 ਅੰਕ ਜਾਂ 1.32 ਪ੍ਰਤੀਸ਼ਤ ਦੇ ਵਾਧੇ ਨਾਲ 23,658.35 ’ਤੇ ਬੰਦ ਹੋਇਆ।

Advertisement

ਮਾਹਰਾਂ ਨੇ ਕਿਹਾ ਕਿ ਅਮਰੀਕੀ ਅਤੇ ਯੂਰਪੀ ਬਾਜ਼ਾਰਾਂ ਵਿਚ ਸਕਾਰਾਤਮਕ ਰੁਝਾਨ ਨੇ ਘਰੇਲੂ ਇਕੁਇਟੀ ਵਿਚ ਤੇਜ਼ੀ ਨੂੰ ਉਤਸ਼ਾਹਿਤ ਕੀਤਾ। ਸਟੇਟ ਬੈਂਕ ਆਫ਼ ਇੰਡੀਆ, ਟੈੱਕ ਮਹਿੰਦਰਾ, ਪਾਵਰ ਗਰਿੱਡ, ਬਜਾਜ ਫਿਨਸਰਵ, ਐਕਸਿਸ ਬੈਂਕ, ਐੱਚਸੀਐੱਲ ਟੈੱਕ, ਰਿਲਾਇੰਸ ਇੰਡਸਟਰੀਜ਼ ਅਤੇ ਬਜਾਜ ਫਾਈਨੈਂਸ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਸਨ। ਸੈਂਸੈਕਸ ਦੇ ਸ਼ੇਅਰਾਂ ਵਿੱਚੋਂ ਟਾਈਟਨ ਸਭ ਤੋਂ ਵੱਧ 2.68 ਪ੍ਰਤੀਸ਼ਤ ਡਿੱਗਿਆ। ਇੰਡਸਇੰਡ ਬੈਂਕ, ਜ਼ੋਮੈਟੋ, ਮਹਿੰਦਰਾ ਐਂਡ ਮਹਿੰਦਰਾ, ਭਾਰਤੀ ਏਅਰਟੈੱਲ, ਨੇਸਲੇ ਅਤੇ ਇਨਫੋਸਿਸ ਪਛੜ ਗਏ। -ਪੀਟੀਆਈ

Advertisement
Tags :
BSE SensexIndian Share MarketNSEStock market