ਕਾਰੋਬਾਰ ਦੀ ਸ਼ੁਰੂਆਤ ਮੌਕੇ ਸ਼ੇਅਰ ਬਾਜ਼ਾਰ ਵਿੱਚ ਤੇਜ਼ੀ
ਯੂਐੱਸ ਫੈਡਰਲ ਰਿਜ਼ਰਵ ਵੱਲੋਂ ਇਸ ਮਹੀਨੇ ਦੇ ਅਖੀਰ ਵਿੱਚ ਵਿਆਜ ਦਰਾਂ ਵਿੱਚ ਕਟੌਤੀ ਦੀਆਂ ਉਮੀਦਾਂ ਦੇ ਵਿਚਕਾਰ ਬੈਂਚਮਾਰਕ ਇਕੁਇਟੀ ਸੂਚਕ ਸੈਂਸੈਕਸ ਅਤੇ ਨਿਫਟੀ ਵਿਚ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਤੇਜ਼ੀ ਤੇਜ਼ੀ ਦਰਜ ਕੀਤੀ ਗਈ ਹੈ ਹਾਲ ਹੀ ਵਿੱਚ ਜੀਐੱਸਟੀ ਦਰਾਂ...
Advertisement
ਯੂਐੱਸ ਫੈਡਰਲ ਰਿਜ਼ਰਵ ਵੱਲੋਂ ਇਸ ਮਹੀਨੇ ਦੇ ਅਖੀਰ ਵਿੱਚ ਵਿਆਜ ਦਰਾਂ ਵਿੱਚ ਕਟੌਤੀ ਦੀਆਂ ਉਮੀਦਾਂ ਦੇ ਵਿਚਕਾਰ ਬੈਂਚਮਾਰਕ ਇਕੁਇਟੀ ਸੂਚਕ ਸੈਂਸੈਕਸ ਅਤੇ ਨਿਫਟੀ ਵਿਚ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਤੇਜ਼ੀ ਤੇਜ਼ੀ ਦਰਜ ਕੀਤੀ ਗਈ ਹੈ ਹਾਲ ਹੀ ਵਿੱਚ ਜੀਐੱਸਟੀ ਦਰਾਂ ਵਿੱਚ ਕਟੌਤੀ ਦੇ ਐਲਾਨ ਨੇ ਵੀ ਸ਼ੇਅਰ ਬਜ਼ਾਰ ਨੂੰ ਹੁਲਾਰਾ ਦਿੱਤਾ ਹੈ।
Advertisement
ਇਸ ਦੌਰਾਨ 30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 296.26 ਅੰਕ ਚੜ੍ਹ ਕੇ 81,007.02 ’ਤੇ ਅਤੇ 50 ਸ਼ੇਅਰਾਂ ਵਾਲਾ ਐੱਨਐੱਸਈ ਨਿਫਟੀ 90.35 ਅੰਕ ਵਧ ਕੇ 24,831.35 ’ਤੇ ਪਹੁੰਚ ਗਿਆ।
ਸੈਂਸੈਕਸ ਦੀਆਂ ਕੰਪਨੀਆਂ ਵਿੱਚੋਂ ਟਾਟਾ ਸਟੀਲ, ਟਾਟਾ ਮੋਟਰਜ਼, ਮਹਿੰਦਰਾ ਐਂਡ ਮਹਿੰਦਰਾ, ਅਡਾਨੀ ਪੋਰਟਸ, ਅਲਟਰਾਟੈੱਕ ਸੀਮਿੰਟ ਅਤੇ ਪਾਵਰ ਗ੍ਰਿੱਡ ਲਾਭਕਾਰੀ ਸਨ। ਹਾਲਾਂਕਿ ਏਸ਼ੀਅਨ ਪੇਂਟਸ, ਟ੍ਰੇਂਟ, ਭਾਰਤੀ ਏਅਰਟੈੱਲ ਅਤੇ ਟਾਈਟਨ ਘਾਟੇ ਵਿੱਚ ਸਨ।
Advertisement