ਸ਼ੇਅਰ ਬਜ਼ਾਰ: ਮਜ਼ਬੂਤ ਏਸ਼ਿਆਈ ਬਾਜ਼ਾਰਾਂ ਅਤੇ ਖਰੀਦਦਾਰੀ ਕਾਰਨ ਸ਼ੁਰੂਆਤੀ ਕਾਰੋਬਾਰ ’ਚ ਤੇਜ਼ੀ
ਏਸ਼ਿਆਈ ਬਾਜ਼ਾਰਾਂ ਦੇ ਮਜ਼ਬੂਤ ਰੁਖ, ਆਟੋ ਅਤੇ ਮੈਟਲ ਸ਼ੇਅਰਾਂ ਵਿੱਚ ਖਰੀਦਦਾਰੀ ਦੇ ਚਲਦਿਆਂ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਤੇਜ਼ੀ ਨਾਲ ਖੁੱਲ੍ਹੇ। ਸ਼ੁਰੂਆਤੀ ਕਾਰੋਬਾਰ ’ਚ 30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 217.61 ਅੰਕ ਜਾਂ 0.27 ਫੀਸਦੀ ਦੇ ਵਾਧੇ ਨਾਲ 80,817.52 ’ਤੇ ਪਹੁੰਚ ਗਿਆ। 50 ਸ਼ੇਅਰਾਂ ਵਾਲਾ ਐੱਨਐੱਸਈ ਨਿਫਟੀ 71.55 ਅੰਕ ਚੜ੍ਹ ਕੇ 24,636.90 ’ਤੇ ਪਹੁੰਚ ਗਿਆ।
30-ਸ਼ੇਅਰਾਂ ਵਾਲੇ ਸੈਂਸੈਕਸ ਦੀਆਂ ਕੰਪਨੀਆਂ ਵਿੱਚੋਂ ਟਾਟਾ ਸਟੀਲ, ਬੀਈਐੱਲ, ਬਜਾਜ ਫਿਨਸਰਵ, ਅਲਟਰਾਟੈੱਕ ਸੀਮਿੰਟ, ਹਿੰਦੁਸਤਾਨ ਯੂਨੀਲੀਵਰ, ਏਸ਼ੀਅਨ ਪੇਂਟਸ, ਰਿਲਾਇੰਸ ਇੰਡਸਟਰੀਜ਼, ਟਾਈਟਨ ਅਤੇ ਅਡਾਨੀ ਪੋਰਟਸ ਲਾਭ ਵਿੱਚ ਰਹਿਣ ਵਾਲੀਆਂ ਪ੍ਰਮੁੱਖ ਕੰਪਨੀਆਂ ਸਨ। ਜਦ ਕਿ ਇਨਫੋਸਿਸ, ਟੈੱਕ ਮਹਿੰਦਰਾ, ਐੱਚਸੀਐੱਲ ਟੈਕਨਾਲੋਜੀਜ਼, ਇਟਰਨਲ, ਪਾਵਰ ਗਰਿੱਡ, ਐਕਸਿਸ ਬੈਂਕ ਅਤੇ ਆਈਸੀਆਈਸੀਆਈ ਬੈਂਕ ਦੇ ਸ਼ੇਅਰਾਂ ਵਿੱਚ ਗਿਰਾਵਟ ਦਰਜ ਕੀਤੀ ਗਈ। ਉਧਰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪੱਂਈਆ 11 ਪੈਸੇ ਡਿੱਗ ਕੇ 87.29 ’ਤੇ ਆ ਗਿਆ। -ਪੀਟੀਆਈ