Stock Market: ਸ਼ੁਰੂਆਤੀ ਕਾਰੋਬਾਰ ਦੌਰਾਨ ਸ਼ੇਅਰ ਬਾਜ਼ਾਰਾਂ ’ਚ ਤੇਜ਼ੀ, ਬੈਂਕਿੰਗ ਸੈਕਟਰ ਨੇ ਦਿੱਤਾ ਹੁਲਾਰਾ
ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਨੇ ਮੰਗਲਵਾਰ ਨੂੰ ਸਕਾਰਾਤਮਕ ਨੋਟ ’ਤੇ ਦਿਨ ਦੀ ਸ਼ੁਰੂਆਤ ਕੀਤੀ, ਜਿਸ ਦੌਰਾਨ Eternal ਅਤੇ ਬਲੂ-ਚਿੱਪ ਬੈਂਕ ਸ਼ੇਅਰਾਂ ਨੇ ਸਹਿਯੋਗ ਦਿੱਤਾ। ਏਸ਼ੀਆਈ ਬਾਜ਼ਾਰਾਂ ’ਚ ਮੁੱਖ ਤੌਰ 'ਤੇ ਮਜ਼ਬੂਤ ਰੁਝਾਨ ਨੇ ਵੀ ਸ਼ੁਰੂਆਤੀ ਕਾਰੋਬਾਰ ਦੌਰਾਨ ਇਕੁਇਟੀ ਬਾਜ਼ਾਰਾਂ ਦੇ ਵਾਧੇ ’ਚ ਯੋਗਦਾਨ ਪਾਇਆ।
ਇਸ ਮੌਕੇ 30 ਸ਼ੇਅਰਾਂ ਵਾਲਾ BSE Sensex ਸ਼ੁਰੂਆਤੀ ਕਾਰੋਬਾਰ ’ਚ 337.83 ਅੰਕ ਚੜ੍ਹ ਕੇ 82,538.17 ’ਤੇ ਪਹੁੰਚ ਗਿਆ। ਉਧਰ 50 ਸ਼ੇਅਰਾਂ ਵਾਲਾ NSE Nifty 91.3 ਅੰਕ ਵਧ ਕੇ 25,182 ’ਤੇ ਪਹੁੰਚ ਗਿਆ।
ਸੈਂਸੈਕਸ ਦੀਆਂ ਕੰਪਨੀਆਂ ’ਚੋਂ Eternal 10 ਫੀਸਦੀ ਉਛਲ ਕੇ ਆਪਣੇ ਉੱਪਰੀ ਸਰਕਟ ਲਿਮਟ 298.30 ਰੁਪਏ ’ਤੇ ਪਹੁੰਚ ਗਿਆ। ਫੂਡ ਡਿਲੀਵਰੀ ਅਤੇ ਕਵਿੱਕ ਕਾਮਰਸ ਫਰਮ Eternal, ਜਿਸ ਕੋਲ Zomato ਅਤੇ Blinkit ਬ੍ਰਾਂਡ ਹਨ, ਨੇ ਸੋਮਵਾਰ ਨੂੰ ਜੂਨ ਤਿਮਾਹੀ ਲਈ 25 ਕਰੋੜ ਰੁਪਏ ਦਾ ਕੰਸੋਲੀਡੇਟਡ ਸ਼ੁੱਧ ਲਾਭ ਦੱਸਿਆ ਹੈ।
ਸ਼ੁਰੂਆਤੀ ਕਾਰੋਬਾਰ ਦੌਰਾਨ ਟ੍ਰੈਂਟ, ਆਈਸੀਆਈਸੀਆਈ ਬੈਂਕ, ਟਾਟਾ ਸਟੀਲ, ਟਾਈਟਨ, ਭਾਰਤ ਇਲੈਕਟ੍ਰਾਨਿਕਸ, ਐੱਚ.ਡੀ.ਐੱਫ.ਸੀ. ਬੈਂਕ, ਐਕਸਿਸ ਬੈਂਕ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ ਵੀ ਵਾਧੇ ਵਾਲਿਆਂ ਵਿੱਚ ਸ਼ਾਮਲ ਸਨ। ਹਾਲਾਂਕਿ, ਬਜਾਜ ਫਾਈਨਾਂਸ, ਬਜਾਜ ਫਿਨਸਰਵ, ਕੋਟਕ ਮਹਿੰਦਰਾ ਬੈਂਕ ਅਤੇ ਮਹਿੰਦਰਾ ਐਂਡ ਮਹਿੰਦਰਾ ਘਾਟੇ ਵਾਲਿਆਂ ਵਿੱਚੋਂ ਸਨ।