Stock Market: ਆਈਟੀ ਸ਼ੇਅਰਾਂ ’ਚ ਖਰੀਦਦਾਰੀ ਦੇ ਚਲਦਿਆਂ ਸ਼ੇਅਰ ਮਾਰਕੀਟ ’ਚ ਤੇਜ਼ੀ
ਮੁੰਬਈ, 2 ਜੁਲਾਈ
ਭਾਰਤ ਅਤੇ ਅਮਰੀਕਾ ਵਿਚਾਲੇ ਸੰਭਾਵਿਤ ਵਪਾਰ ਸਮਝੌਤੇ ਨੂੰ ਲੈ ਕੇ ਸਕਾਰਾਤਮਕ ਰੁਖ਼ ਦੇ ਵਿਚਕਾਰ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਬੈਂਚਮਾਰਕ ਸੈਂਸੈਕਸ ਅਤੇ ਨਿਫ਼ਟੀ ਵਿੱਚ ਤੇਜ਼ੀ ਨਜ਼ਰ ਆਈ। ਸ਼ੁਰੂਆਤੀ ਕਾਰੋਬਾਰ ਦੌਰਾਨ ਆਈਟੀ ਬਲੂ-ਚਿੱਪ ਸ਼ੇਅਰਾਂ ਵਿੱਚ ਖਰੀਦਦਾਰੀ ਨੇ ਵੀ ਸ਼ੇਅਰ ਬਾਜ਼ਾਰਾਂ ਉੱਚਾਈ ਵੱਲ ਜਾਣ ਵਿਚ ਮਦਦ ਕੀਤੀ।
30-ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 236.56 ਅੰਕ ਚੜ੍ਹ ਕੇ 83,933.85 ’ਤੇ ਪਹੁੰਚ ਗਿਆ ਅਤੇ 50-ਸ਼ੇਅਰਾਂ ਵਾਲਾ ਐੱਨਐੱਸਈ ਨਿਫਟੀ 66.3 ਅੰਕ ਵਧ ਕੇ 25,608.10 ’ਤੇ ਪਹੁੰਚ ਗਿਆ। ਸੈਂਸੈਕਸ ਫਰਮਾਂ ਵਿੱਚੋਂ, ਇਨਫੋਸਿਸ, ਟੈੱਕ ਮਹਿੰਦਰਾ, ਟਾਟਾ ਸਟੀਲ, ਸਨ ਫਾਰਮਾ, ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਟਾਟਾ ਮੋਟਰਜ਼ ਸਭ ਤੋਂ ਵੱਧ ਲਾਭ ਪ੍ਰਾਪਤ ਕਰਨ ਵਾਲਿਆਂ ਵਿੱਚੋਂ ਸਨ। ਹਾਲਾਂਕਿ ਬਜਾਜ ਫਿਨਸਰਵ, ਏਸ਼ੀਅਨ ਪੇਂਟਸ, ਭਾਰਤ ਇਲੈਕਟ੍ਰੋਨਿਕਸ ਅਤੇ ਬਜਾਜ ਫਾਈਨਾਂਸ ਪੱਛੜਨ ਵਾਲਿਆਂ ਵਿੱਚੋਂ ਸਨ।
ਮੰਗਲਵਾਰ ਨੂੰ ਜਾਰੀ ਇੱਕ ਮਾਸਿਕ ਸਰਵੇਖਣ ਅਨੁਸਾਰ ਉਤਪਾਦਨ ਅਤੇ ਨਵੇਂ ਆਰਡਰਾਂ ਵਿੱਚ ਸੁਧਰੇ ਰੁਝਾਨਾਂ ਦੇ ਨਾਲ-ਨਾਲ ਰੁਜ਼ਗਾਰ ਵਿੱਚ ਰਿਕਾਰਡ ਵਾਧੇ ਕਾਰਨ ਜੂਨ ਵਿੱਚ ਭਾਰਤ ਦੇ ਨਿਰਮਾਣ ਖੇਤਰ ਦਾ ਵਾਧਾ 14 ਮਹੀਨਿਆਂ ਦੇ ਉੱਚ ਪੱਧਰ 58.4 ’ਤੇ ਪਹੁੰਚ ਗਿਆ।
ਉਧਰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 4 ਪੈਸੇ ਡਿੱਗ ਕੇ 85.63 ’ਤੇ ਆ ਗਿਆ। -ਪੀਟੀਆਈ