ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Stock Market: ਸੈਂਸੈਕਸ ਵਿੱਚ 1,390 ਅੰਕਾਂ ਦੀ ਵੱਡੀ ਗਿਰਾਵਟ

ਮੁੰਬਈ, 1 ਅਪ੍ਰੈਲ ਆਈਟੀ ਅਤੇ ਪ੍ਰਾਈਵੇਟ ਬੈਂਕ ਸ਼ੇਅਰਾਂ ਵਿਚ ਵਿਕਰੀ ਕਾਰਨ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਵਿਚ ਵੱਡੀ ਗਿਰਾਵਟ ਸਾਹਮਣੇ ਆਈ। ਨਵੇਂ ਵਿੱਤੀ ਵਰ੍ਹੇ ਦੀ ਸ਼ੁਰੂਆਤ ਘਾਟੇ ਦੇ ਨੋਟ ’ਤੇ ਕਰਦੇ ਹੋਏ 30-ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 1,390.41 ਅੰਕ ਜਾਂ 1.80 ਪ੍ਰਤੀਸ਼ਤ...
Advertisement

ਮੁੰਬਈ, 1 ਅਪ੍ਰੈਲ

ਆਈਟੀ ਅਤੇ ਪ੍ਰਾਈਵੇਟ ਬੈਂਕ ਸ਼ੇਅਰਾਂ ਵਿਚ ਵਿਕਰੀ ਕਾਰਨ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਵਿਚ ਵੱਡੀ ਗਿਰਾਵਟ ਸਾਹਮਣੇ ਆਈ। ਨਵੇਂ ਵਿੱਤੀ ਵਰ੍ਹੇ ਦੀ ਸ਼ੁਰੂਆਤ ਘਾਟੇ ਦੇ ਨੋਟ ’ਤੇ ਕਰਦੇ ਹੋਏ 30-ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 1,390.41 ਅੰਕ ਜਾਂ 1.80 ਪ੍ਰਤੀਸ਼ਤ ਡਿੱਗ ਕੇ 76,024.51 ’ਤੇ ਬੰਦ ਹੋਇਆ ਕਿਉਂਕਿ ਇਸਦੇ 28 ਸ਼ੇਅਰ ਹੇਠਾਂ ਬੰਦ ਹੋਏ ਅਤੇ ਸਿਰਫ ਦੋ ਹੀ ਵਧੇ। ਦਿਨ ਦੌਰਾਨ ਸੂਚਕ 1,502.74 ਅੰਕ ਜਾਂ 1.94 ਪ੍ਰਤੀਸ਼ਤ ਡਿੱਗ ਕੇ 75,912.18 'ਤੇ ਆ ਗਿਆ ਸੀ। ਉਧਰ ਐੱਨਐੱਸਈ ਨਿਫਟੀ 353.65 ਅੰਕ ਜਾਂ 1.50 ਪ੍ਰਤੀਸ਼ਤ ਡਿੱਗ ਕੇ 23,165.70 ’ਤੇ ਆ ਗਿਆ।

Advertisement

ਸੈਂਸੈਕਸ ਪੈਕ ਤੋਂ ਐੱਚਸੀਐਲ ਟੈੱਕ, ਬਜਾਜ ਫਿਨਸਰਵ, ਐੱਚਡੀਐੱਫਸੀ ਬੈਂਕ, ਬਜਾਜ ਫਾਈਨੈਂਸ, ਇਨਫੋਸਿਸ, ਟਾਈਟਨ, ਆਈਸੀਆਈਸੀਆਈ ਬੈਂਕ, ਸਨ ਫਾਰਮਾ, ਰਿਲਾਇੰਸ ਇੰਡਸਟਰੀਜ਼, ਲਾਰਸਨ ਐਂਡ ਟੂਬਰੋ, ਟੈਕ ਮਹਿੰਦਰਾ ਅਤੇ ਐੱਨਟੀਪੀਸੀ ਸਭ ਤੋਂ ਵੱਧ ਪਛੜ ਗਏ। ਲਾਭ ਲੈਣ ਵਾਲਿਆਂ ਵਿੱਚ ਇੰਡਸਇੰਡ ਬੈਂਕ 5 ਪ੍ਰਤੀਸ਼ਤ ਤੋਂ ਵੱਧ ਵਧਿਆ। ਪੀਟੀਆਈ

Advertisement
Tags :
BSE SensexNSEStock market
Show comments