ਸ਼ੇਅਰ ਬਾਜ਼ਾਰ: ਸੈਂਸੈਕਸ 455 ਅੰਕ ਵਧਿਆ, ਨਿਫਟੀ 25 ਹਜ਼ਾਰ ਤੋਂ ਪਾਰ
ਮੁੰਬਈ, 26 ਮਈ ਭਾਰਤ ਦੇ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਵਜੋਂ ਉਭਰਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ 9 ਜੁਲਾਈ ਤੱਕ 50 ਫੀਸਦੀ ਟੈਕਸ ਨੂੰ ਟਾਲਣ ਵਰਗੇ ਸਕਾਰਾਤਮਕ ਕਾਰਕਾਂ ਕਾਰਨ ਸੋਮਵਾਰ ਨੂੰ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਵਿੱਚ...
Advertisement
ਮੁੰਬਈ, 26 ਮਈ
ਭਾਰਤ ਦੇ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਵਜੋਂ ਉਭਰਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ 9 ਜੁਲਾਈ ਤੱਕ 50 ਫੀਸਦੀ ਟੈਕਸ ਨੂੰ ਟਾਲਣ ਵਰਗੇ ਸਕਾਰਾਤਮਕ ਕਾਰਕਾਂ ਕਾਰਨ ਸੋਮਵਾਰ ਨੂੰ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਵਿੱਚ ਤੇਜ਼ੀ ਆਈ। ਇਸ ਦੌਰਾਨ 30-ਸ਼ੇਅਰਾਂ ਵਾਲਾ ਬੀਐਸਈ ਸੈਂਸੈਕਸ 455.37 ਅੰਕ ਜਾਂ 0.56 ਫੀਸਦੀ ਵਧ ਕੇ 82,176.45 ’ਤੇ ਬੰਦ ਹੋਇਆ। ਹਾਲਾਂਕਿ ਦਿਨ ਦੌਰਾਨ ਇਹ 771.16 ਅੰਕ ਜਾਂ 0.94 ਪ੍ਰਤੀਸ਼ਤ ਵਧ ਕੇ 82,492.24 ’ਤੇ ਪਹੁੰਚ ਗਿਆ। ਇਸ ਤੋਂ ਇਲਾਵਾ ਐੱਨਐੱਸਈ ਨਿਫਟੀ 148 ਅੰਕ ਜਾਂ 0.60 ਫੀਸਦੀ ਦੇ ਵਾਧੇ ਨਾਲ 25,001.15 ’ਤੇ ਬੰਦ ਹੋਏ।
ਸੈਂਸੈਕਸ ਫਰਮਾਂ ਵਿੱਚੋਂ ਮਹਿੰਦਰਾ ਐਂਡ ਮਹਿੰਦਰਾ, ਐੱਚਸੀਐੱਲ ਟੈੱਕ, ਟਾਟਾ ਮੋਟਰਜ਼, ਨੇਸਲੇ, ਆਈਟੀਸੀ, ਹਿੰਦੁਸਤਾਨ ਯੂਨੀਲੀਵਰ, ਲਾਰਸਨ ਐਂਡ ਟੂਬਰੋ, ਅਤੇ ਟੈੱਕ ਮਹਿੰਦਰਾ ਸਭ ਤੋਂ ਵੱਧ ਲਾਭ ਪ੍ਰਾਪਤ ਕਰਨ ਵਾਲੇ ਸਨ। ਇਸ ਦੇ ਉਲਟ ਈਟਰਨਲ, ਅਲਟਰਾਟੈੱਕ ਸੀਮਿੰਟ, ਪਾਵਰ ਗਰਿੱਡ, ਟਾਟਾ ਸਟੀਲ ਅਤੇ ਕੋਟਕ ਮਹਿੰਦਰਾ ਬੈਂਕ ਪਛੜਨ ਵਾਲਿਆਂ ਵਿੱਚ ਸ਼ਾਮਲ ਸਨ। ਇਸ ਈਟਰਨਲ 4.51 ਪ੍ਰਤੀਸ਼ਤ ਡਿੱਗ ਗਿਆ।
ਉਧਰ ਡਾਲਰ ਦੇ ਮੁਕਾਬਲੇ ਰੁਪੱਈਆ 35 ਪੈਸੇ ਵਧ ਕੇ 85.10 ’ਤੇ ਬੰਦ ਹੋਇਆ।-ਪੀਟੀਆਈ
Advertisement