ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Stock Market: ਸੈਂਸੈਕਸ, ਨਿਫਟੀ ਲਗਾਤਾਰ ਤੀਜੇ ਦਿਨ ਵੀ ਹੇਠਾਂ ਬੰਦ

Stock Market
Advertisement

ਮੁੰਬਈ, 19 ਜੂਨ

Stock Market: ਆਲਮੀ ਬਾਜ਼ਾਰਾਂ ਵਿੱਚ ਕਮਜ਼ੋਰ ਰੁਝਾਨਾਂ ਦੇ ਨਾਲ ਵੀਰਵਾਰ ਨੂੰ ਲਗਾਤਾਰ ਤੀਜੇ ਸੈਸ਼ਨ ਲਈ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਹੇਠਾਂ ਬੰਦ ਹੋਏ। ਈਰਾਨ-ਇਜ਼ਰਾਈਲ ਦਰਮਿਆਨ ਜਾਰੀ ਸੰਘਰਸ਼ ਨੇ ਨਿਵੇਸ਼ਕਾਂ ਵਿਚ ਬਜ਼ਾਰ ਸਬੰਧੀ ਸਹਿਮ ਹੈ। ਮਾਹਿਰਾਂ ਨੇ ਕਿਹਾ ਕਿ ਯੂਐੱਸ ਫੈੱਡ ਦੇ ਵਿਆਜ਼ ਦਰਾਂ ਨੂੰ ਬਰਕਰਾਰ ਰੱਖਣ ਦੇ ਫੈਸਲੇ ਨੇ ਵੀ ਬਾਜ਼ਾਰ ਦੀ ਭਾਵਨਾ ਨੂੰ ਕਮਜ਼ੋਰ ਕੀਤਾ।

Advertisement

ਵੀਰਵਾਰ ਨੂੰ 30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 82.79 ਅੰਕ ਜਾਂ 0.10 ਫੀਸਦੀ ਡਿੱਗ ਕੇ 81,361.87 ’ਤੇ ਬੰਦ ਹੋਇਆ। 50 ਸ਼ੇਅਰਾਂ ਵਾਲਾ ਐੱਨਐੱਸਈ ਨਿਫਟੀ 18.80 ਅੰਕ ਜਾਂ 0.08 ਫੀਸਦੀ ਡਿੱਗ ਕੇ 24,793.25 ’ਤੇ ਪਹੁੰਚ ਗਿਆ। ਸੈਂਸੈਕਸ ਫਰਮਾਂ ਵਿੱਚੋਂ ਅਡਾਨੀ ਪੋਰਟਸ, ਬਜਾਜ ਫਾਈਨੈਂਸ, ਟੈੱਕ ਮਹਿੰਦਰਾ, ਇੰਡਸਇੰਡ ਬੈਂਕ, ਨੈਸਲੇ ਅਤੇ ਟਾਟਾ ਸਟੀਲ ਮੁੱਖ ਘਾਟੇ ਵਿੱਚ ਰਹੇ। ਇਸ ਦੇ ਉਲ ਮਹਿੰਦਰਾ ਐਂਡ ਮਹਿੰਦਰਾ, ਟਾਈਟਨ, ਲਾਰਸਨ ਐਂਡ ਟੂਬਰੋ, ਭਾਰਤੀ ਏਅਰਟੈੱਲ ਅਤੇ ਮਾਰੂਤੀ ਲਾਭਕਾਰੀ ਰਹੇ।

ਉੱਧਰ ਡਾਲਰ ਦੇ ਮੁਕਾਬਲੇ ਰੁਪੱਈਆ 30 ਪੈਸੇ ਡਿੱਗ ਕੇ 86.73 ’ਤੇ ਬੰਦ ਹੋਇਆ।-ਪੀਟੀਆਈ

Advertisement
Tags :
BSE SensexIndian Share MarketStock market