ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Stock Market: ਸ਼ੁਰੂਆਤੀ ਕਾਰੋਬਾਰ ਦੌਰਾਨ ਸੈਂਸੈਕਸ 591, ਨਿਫਟੀ 202 ਅੰਕ ਖਿਸਕਿਆ

ਮੁੰਬਈ, 4 ਅਪਰੈਲ Stock Market: ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਬੈਂਚਮਾਰਕ ਇਕੁਇਟੀ ਸੂਚਕ ਸੈਂਸੈਕਸ ਅਤੇ ਨਿਫਟੀ ਵਿੱਚ ਗਿਰਾਵਟ ਆਈ। ਵਿਦੇਸ਼ੀ ਫੰਡਾਂ ਦੀ ਨਿਕਾਸੀ ਦੇ ਚਲਦਿਆਂ ਵੀ ਬਜ਼ਾਰ ਪ੍ਰਭਾਵਿਤ ਹੋਇਆ ਹੈ। ਸਵੇਰ ਦੇ ਕਾਰੋਬਾਰ ਵਿੱਚ 30-ਸ਼ੇਅਰਾਂ ਵਾਲਾ BSE ਸੈਂਸੈਕਸ 591.05 ਅੰਕ...
Advertisement
ਮੁੰਬਈ, 4 ਅਪਰੈਲ
Stock Market: ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਬੈਂਚਮਾਰਕ ਇਕੁਇਟੀ ਸੂਚਕ ਸੈਂਸੈਕਸ ਅਤੇ ਨਿਫਟੀ ਵਿੱਚ ਗਿਰਾਵਟ ਆਈ। ਵਿਦੇਸ਼ੀ ਫੰਡਾਂ ਦੀ ਨਿਕਾਸੀ ਦੇ ਚਲਦਿਆਂ ਵੀ ਬਜ਼ਾਰ ਪ੍ਰਭਾਵਿਤ ਹੋਇਆ ਹੈ। ਸਵੇਰ ਦੇ ਕਾਰੋਬਾਰ ਵਿੱਚ 30-ਸ਼ੇਅਰਾਂ ਵਾਲਾ BSE ਸੈਂਸੈਕਸ 591.05 ਅੰਕ ਜਾਂ 0.77 ਪ੍ਰਤੀਸ਼ਤ ਡਿੱਗ ਕੇ 75,704.31 ’ਤੇ ਆ ਗਿਆ। ਵਿਸ਼ਾਲ NSE ਨਿਫਟੀ 202.55 ਅੰਕ ਜਾਂ 0.87 ਪ੍ਰਤੀਸ਼ਤ ਡਿੱਗ ਕੇ 23,047.55 'ਤੇ ਆ ਗਿਆ।
ਸੈਂਸੈਕਸ ਪੈਕ ਵਿੱਚੋਂ, ਟਾਟਾ ਮੋਟਰਜ਼, ਟਾਟਾ ਸਟੀਲ, ਲਾਰਸਨ ਐਂਡ ਟੂਬਰੋ, ਰਿਲਾਇੰਸ ਇੰਡਸਟਰੀਜ਼, ਮਾਰੂਤੀ ਸੁਜ਼ੂਕੀ ਇੰਡੀਆ, ਇੰਡਸਇੰਡ ਬੈਂਕ, ਇਨਫੋਸਿਸ, ਐੱਚਸੀਐੱਲ ਟੈਕਨਾਲੋਜੀਜ਼, ਐਨਟੀਪੀਸੀ, ਟੈੱਕ ਮਹਿੰਦਰਾ, ਸਨ ਫਾਰਮਾਸਿਊਟੀਕਲ ਇੰਡਸਟਰੀਜ਼, ਅਤੇ ਅਡਾਨੀ ਪੋਰਟਸ ਪਿੱਛੇ ਰਹੇ। ਇਸਦੇ ਉਲਟ HDFC ਬੈਂਕ, ਬਜਾਜ ਫਾਈਨੈਂਸ, ਭਾਰਤੀ ਏਅਰਟੈੱਲ, ਮਹਿੰਦਰਾ ਐਂਡ ਮਹਿੰਦਰਾ, ਕੋਟਕ ਮਹਿੰਦਰਾ ਬੈਂਕ, ICICI ਬੈਂਕ, ਨੇਸਲੇ ਇੰਡੀਆ ਅਤੇ ਹਿੰਦੁਸਤਾਨ ਯੂਨੀਲੀਵਰ ਲਾਭਕਾਰੀ ਰਹੇ।
ਉਧਰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 31 ਪੈਸੇ ਵਧ ਕੇ 84.99 ’ਤੇ ਪਹੁੰਚ ਗਿਆ। -ਪੀਟੀਆਈ
Advertisement
Tags :
BSE SensexNSENSE NiftyPunjabi NewsPunjabi TribuneShare Marketshare Market newsStock market