ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤ ਪਾਕਿ ਜੰਗਬੰਦੀ ਨੂੰ Stocks Market ਦਾ ਸਲਾਮ

ਸੈਂਸੈਕਸ 1900 ਅੰਕ ਚੜ੍ਹਿਆ, ਨਿਫਟੀ ਵਿਚ ਵੀ ਤੇਜ਼ੀ
Advertisement

ਮੁੰਬਈ, 12 ਮਈ

ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗਬੰਦੀ ਸਮਝੌਤੇ ਦੇ ਐਲਾਨ ਮਗਰੋਂ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ Sensex ਤੇ Nifty ਵਿਚ ਵੱਡਾ ਉਛਾਲ ਦੇਖਣ ਨੂੰ ਮਿਲਿਆ।
ਕਾਰੋਬਾਰ ਦੀ ਸ਼ੁਰੂਆਤ ਸਕਾਰਾਤਮਕ ਰੁਖ਼ ਨਾਲ ਹੋਈ ਜਿਸ ਮਗਰੋਂ ਬੰਬੇ ਸਟਾਕ ਐਕਸਚੇਂਜ (BSE) ਦਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 1,793.73 ਅੰਕ ਚੜ੍ਹ ਕੇ 81,248.20 ਦੇ ਪੱਧਰ ਨੂੰ ਪਹੁੰਚ ਗਿਆ।
ਨੈਸ਼ਨਲ ਸਟਾਕ ਐਕਸਚੇਂਜ (NSE) ਦਾ ਨਿਫਟੀ 553.25 ਅੰਕ ਵਧ 24,561.25 ਨੂੰ ਪਹੁੁੰਚ ਗਿਆ। ਇਸ ਤੋਂ ਬਾਅਦ ਤੇਜ਼ੀ ਨੂੰ ਜਾਰੀ ਰੱਖਦੇ ਹੋਏ ਬੀਐੱਸਈ ਦਾ ਸੈਂਸੈਕਸ 1949.63 ਅੰਕਾਂ ਦੇ ਵਾਧੇ ਨਾਲ 81,398.91 ਅੰਕ ਜਦੋਂਕਿ ਨਿਫਟੀ 598.90 ਅੰਕ ਚੜ੍ਹ ਕੇ 24,606.90 ਅੰਕ ’ਤੇ ਪਹੁੰਚ ਗਿਆ।
ਸੈਂਸੈਕਸ ਵਿਚ ਸ਼ਾਮਲ 30 ਕੰਪਨੀਆਂ ਵਿਚੋਂ ਅਡਾਨੀ ਪੋਰਟਸ, ਇਟਰਨਲ, ਬਜਾਜ ਫਾਇਨਾਂਸ, ਰਿਲਾਇੰਸ ਇੰਡਸਟਰੀਜ਼, ਪਾਵਰ ਗਰਿੱਡ ਤੇ ਐੱਨਟੀਪੀਸੀ ਦੇ ਸ਼ੇਅਰ ਮੁਨਾਫੇ ਵਿਚ ਰਹੇ ਜਦੋਂਕਿ ਸਨ ਫਾਰਮਾ ਦੇ ਸ਼ੇਅਰਾਂ ਵਿਚ 5 ਫੀਸਦ ਦੀ ਗਿਰਾਵਟ ਦਰਜ ਕੀਤੀ ਗਈ।
ਏਸ਼ਿਆਈ ਬਾਜ਼ਾਰਾਂ ਵਿਚ ਦੱਖਣੀ ਕੋਰੀਆ ਦਾ ਕੌਸਪੀ, ਐੱਸਐੱਸਈ ਕੰਪੋਜ਼ਿਟ ਤੇ ਹਾਂਗਕਾਂਗ ਦਾ ਹੈਂਗਸੇਂਗ ਫਾਇਦੇ ਵਿਚ ਰਹੇ ਜਦੋਂਕਿ ਜਾਪਾਨ ਦੇ ਨਿੱਕੀ 225 ਵਿਚ ਮਾਮੂਲੀ ਨਿਘਾਰ ਆਇਆ। ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਵਿਚ ਰਲਵਾਂ ਮਿਲਿਆ ਹੁੰਗਾਰਾ ਰਿਹਾ। ਸ਼ੁੱਕਰਵਾਰ ਨੂੰ 30-ਸ਼ੇਅਰਾਂ ਵਾਲਾ ਬੀਐਸਈ ਬੈਂਚਮਾਰਕ ਗੇਜ 880.34 ਅੰਕ ਜਾਂ 1.10 ਪ੍ਰਤੀਸ਼ਤ ਡਿੱਗ ਕੇ 79,454.47 'ਤੇ ਸੈਟਲ ਹੋਇਆ ਸੀ ਜਦੋਂਕਿ ਨਿਫਟੀ 265.80 ਅੰਕ ਜਾਂ 1.10 ਪ੍ਰਤੀਸ਼ਤ ਡਿੱਗ ਕੇ 24,008 'ਤੇ ਆ ਗਿਆ। ਪੀਟੀਆਈ
Advertisement
Tags :
BSE SensexCeasefire
Show comments